ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਂਸ ਵਿਭਾਗ ਵਿਖੇ ‘ਨੈਸ਼ਨਲ ਡਾਂਸ ਫੈਸਟੀਵਲ’ ਕਰਵਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਂਸ ਵਿਭਾਗ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਸਹਿਯੋਗ ਨਾਲ ‘ਨੈਸ਼ਨਲ ਡਾਂਸ ਫੈਸਟੀਵਲ’ ਕਰਵਾਇਆ ਗਿਆ ਜੋ ਕਿ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਅੰਮ੍ਰਿਤ ਮਹਾ ਉਸਤਵ ਨੂੰ ਸਮਰਪਿਤ ਸੀ। ਇਸ ਫੈਸਟੀਵਲ ਵਿੱਚ ਕੱਥਕ ਡਾਂਸ ਦੇ ਨੈਸ਼ਨਲ ਪੱਧਰ ਦੇ ਉੱਚ ਕੋਟੀ ਦੇ ਕਲਾਕਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਏ। ਰਾਜਸਥਾਨ ਦੀ ਕਲਾਕਾਰਾ ਦੇਵਕੀ ਰਾਣੀ ਵਲੋਂ ਮੁਗਲਾਈ ਅੰਦਾਜ਼ ਵਿੱਚ ਸਲਾਮੀ ਦੀ ਜੋ ਪੇਸ਼ਕਾਰੀ ਕੀਤੀ ਗਈ ਉਸ ਨੂੰ ਦਰਸ਼ਕਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਲਾਹਿਆ ਗਿਆ। ਮਹਾਰਾਸ਼ਟਰ ਤੋਂ ਆਏ ਗੁਰੂ ਸ਼ਮਾ ਭਾਟੇ ਅਤੇ ਉਨ੍ਹਾਂ ਦੀ ਸ਼ਾਗਿਰਦ ਅਮੀਰਾ ਵਲੋਂ ਸ਼ਿਵ ਵੰਦਨਾ, ਧੁਰੁਵਪਦ ਅੰਗ ਤੇ ਕੱਥਕ, ਰਾਵਣ ਦੀ ਕਥਾ ਦੇ ਆਧਾਰਿਤ ਦੁਵੰਦਵ, ਅੰਤ ਵਿੱਚ ਜੁਗਲਬੰਦੀ ਦੀ ਪੇਸ਼ਕਾਰੀ ਉੱਤੇ ਪੂਰਾ ਹਾਲ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉਠਿਆ। ਆਖਰੀ ਪੇਸ਼ਕਾਰੀ ਦਿੱਲੀ ਤੋਂ ਆਏ ਸੰਗੀਤ ਨਾਟਕ ਆਕਦਮੀ ਪੁਰਸਕਾਰ ਪ੍ਰਾਪਤ ਕਲਾਕਾਰ ਗੁਰੂ ਰਾਜਿੰਦਰ ਗੰਗਾਨੀ ਜੀ ਵਲੋਂ ਹੋਈ। ਇਨ੍ਹਾਂ ਦੀ ਪੇਸ਼ਕਾਰੀ ਨਾਲ ਫਤਿਹ ਸਿੰਘ ਗੰਗਾਨੀ ਨੇ ਤਬਲੇ ਉੱਤੇ ਬਾਕਮਾਲ ਸੰਗਤ ਕੀਤੀ। ਉਨ੍ਹਾਂ ਵਲੋਂ ਜੈਪੁਰ ਘਰਾਣੇ ਦੀਆਂ ਖ਼ੂਬਸੂਰਤ ਚੋਣਵੀਆਂ ਬੰਦਿਸ਼ਾਂ ਦੀ ਪੇਸ਼ਕਾਰੀ ਕੀਤੀ ਗਈ ਜਿਸ ਨਾਲ ਮਾਹੌਲ ਨੂੰ ਚਾਰ ਚੰਦ ਲੱਗ ਗਏ।

ਇਸ ਫੈਸਟੀਵਲ ਦੇ ਆਯੋਜਕ ਸਕੱਤਰ ਵਿਭਾਗ ਦੇ ਮੁਖੀ ਡਾ. ਇੰਦਿਰਾ ਬਾਲੀ ਅਤੇ ਕੋਆਰਡੀਨੇਟਰ ਡਾ. ਸਿੰਮੀ, ਐਸੋਸੀਏਟ ਪ੍ਰੋਫ਼ੈਸਰ ਹਨ। ਫੈਸਟੀਵਲ ਦਾ ਆਗਾਜ਼ ਜਯੋਤੀ ਪ੍ਰਜਵਲਣ ਕਰਕੇ ਡਾ. ਅਰਵਿੰਦ, ਮਾਨਯੋਗ ਵਾਈਸ ਚਾਂਸਲਰ, ਡਾ. ਰਾਜਿੰਦਰਾ ਸਿੰਘ ਗਿੱਲ, ਡੀਨ, ਫੈਕਲਟੀ ਆਫ ਆਰਟਸ, ਡਾ. ਇੰਦਿਰਾ ਬਾਲੀ, ਮੁਖੀ, ਡਾ. ਸਿੰਮੀ, ਕੋਆਰਡੀਨੇਟਰ ਡਾਂਸ ਵਿਭਾਗ ਵਲੋਂ ਕਲਾ ਭਵਨ ਦੇ ਆਡੀਟੋਰੀਅਮ ਹਾਲ ਵਿੱਚ ਕੀਤਾ ਗਿਆ। ਇਸ ਫੈਸਟੀਵਲ ਦੇ ਆਯੋਜਨ ਦੇ ਸਕੱਤਰ ਡਾ. ਇੰਦਿਰਾ ਬਾਲੀ, ਮੁਖੀ, ਡਾਂਸ ਵਿਭਾਗ ਨੇ ਆਏ ਹੋਏ ਮੁਖ ਮਹਿਮਾਨ, ਮਹਿਮਾਨਾਂ, ਕਲਾਕਾਰਾਂ ਦਾ ਸਵਾਗਤ ਕੀਤਾ, ਹਰੇਕ ਕਲਾਕਾਰ ਦੀ ਸੰਖੇਪ ਭੂਮਿਕਾ ਦੱਸਦੇ ਹੋਏ ਰਾਜਸਥਾਨ ਦੀ ਕਲਾਕਾਰ ਦੇਵਕੀ ਦੇਵੀ, ਮਹਾਰਾਸ਼ਟਰ ਦੀ ਕਲਾਕਾਰ ਗੁਰੂ ਸ਼ਮਾ ਭਾਟੇ ਜੀ ਅਤੇ ਦਿੱਲੀ ਤੋਂ ਆਏ ਹੋਏ ਗੁਰੂ ਰਾਜਿੰਦਰ ਗੰਗਾਨੀ ਜੀ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ।

ਇਨ੍ਹਾਂ ਤਿੰਨੋ ਕਲਾਕਾਰਾਂ ਦੀ ਪ੍ਰਸਤੂਤੀ ਕਰਕੇ ਕਲਾ ਭਵਨ ਹਾਲ ਦੁਪਹਿਰ ਤੋਂ ਹੀ ਭਰਿਆ ਹੋਇਆ ਸੀ। ਇਨ੍ਹ੍ਹਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ।
ਇਸ ਫੈਸਟੀਵਲ ਵਿਚ ਡਾਂਸ ਵਿਭਾਗ ਦੇ ਗੈਰ-ਅਧਿਆਪਨ ਕਰਮਚਾਰੀਆਂ ਡਾ. ਰਮਾ ਭੱਲਾ, ਡਾ. ਮੁਜਤਬਾ ਹੁਸੈਨ, ਅਰੁਣ ਕੁਮਾਰ, ਬਲਕਰਨ ਸਿੰਘ, ਦਿਨੇਸ਼ ਰਹੇਜਾ, ਮਧੁਰੇਸ਼ ਭੱਟ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਨੇ ਸਿ਼ਰਕਤ ਕੀਤੀ। ਥੀਏਟਰ ਅਤੇ ਟੈਲੀਵਿਜਨ ਵਿਭਾਗ ਦੇ ਸ੍ਰ.ਹਰਮੀਤ ਸਿੰਘ ਤਕਨੀਕੀ ਸਹਾਇਕ ਵਲੋਂ ਲਾਈਟ ਸੈਟਿੰਗ ਕੀਤੀ ਗਈ। ਆਏ ਹੋਏ ਮਹਿਮਾਨਾਂ ਵਿੱਚ ਡਾ. ਬਲਵਿੰਦਰ ਕੌਰ ਭੱਟੀ, ਅਲੀ ਅਕਬਰ, ਭੈਰਵੀ ਸ਼ਾਮਿਲ ਸਨ। ਇਸ ਫੈਸਟੀਵਲ ਲਈ ਨਾਰਥ ਜ਼ੋਨ ਕਲਚਰ ਸੈਂਟਰ, ਪਟਿਆਲਾ ਵਲੋਂ ਡਾਇਰੈਕਟਰ, ਫਰਕਾਨ ਖਾਨ ਵਲੋਂ ਸਪੌਂਸਰ ਕੀਤਾ ਗਿਆ।

Leave a Reply

Your email address will not be published. Required fields are marked *