ਭਗਤਾਂ ਨੇ ਸ਼੍ਰੀ ਗਣੇਸ਼ ਜੀ ਦੀ ਵੰਦਨਾ ਕਰ ਲਵਾਇਆ ਭੋਗ, ਨੱਚਦੇ ਗਾਉਂਦੇ ਕੀਤਾ ਵਿਸਰਜਨ
ਸ੍ਰੀ ਭੂਤਨਾਥ ਮੰਦਰ ਤੋਂ ਸ਼ੁਰੂ ਕੀਤੀ ਸ੍ਰੀ ਗਣਪਤੀ ਜੀ ਦੀ ਵਿਸਰਜਨ ਯਾਤਰਾ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਭਗਤਾਂ ਵਲੋਂ ਭਜਨਾ ਤੇ ਨੱਚਦੇ ਗਾਉਂਦੇ ਹੋਏ ਸ਼੍ਰੀ ਭੂਤਨਾਥ ਮੰਦਰ ਸਨੌਰੀ ਅੱਡਾ ਵਿਖੇ ਸ੍ਰੀ ਗਣੇਸ਼ ਜੀ ਨੂੰ ਭੋਗ ਲਵਾਇਆ ਗਿਆ ਅਤੇ ਸਥਾਨਕ ਭਾਖੜਾ ਨਹਿਰ ਵਿਖੇ ਸ੍ਰੀ ਗਣਪਤੀ ਜੀ ਦਾ ਮੂਰਤੀ ਵਿਸਰਜਨ ਕੀਤਾ ਗਿਆ। ਇਹ ਸਮਾਗਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਖੰਨਾ ਦੀ ਅਗਵਾਈ ਹੇਠ ਐਤਵਾਰ ਦੀ ਸਵੇਰ ਨੂੰ ਕੀਤਾ ਗਿਆ। ਇਸ ਮੌਕੇ ਪੂਜਾ ਪਾਠ ਵਿਧੀ ਮੁਤਾਬਿਕ ਪੰਡਿਤ ਸੁਸ਼ੀਲ ਸੇਮਵਾਲ ਵਲੋਂ ਕਰਵਾਈ ਗਈ। ਇਸ ਮੌਕੇ ਪ੍ਰਧਾਨ ਵਰਿੰਦਰ ਖੰਨਾ, ਕਮੇਟੀ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੁਸ਼ੀਲ ਨਈਅਰ, ਰਮੇਸ਼ ਮਿੱਤਲ, ਦੇਵਰਾਜ ਅਗਰਵਾਲ, ਲਕਸ਼ਿਤ ਗੋਇਲ, ਜਗਜੀਤ ਸ਼ਰਮਾ, ਦੀਪਕ ਸੂਦ, ਅਜੈ ਸ਼ਰਮਾ, ਯੋਗੇਸ਼ ਵਰਮਾ, ਕੇਵਲ ਿਸ਼ਨ, ਦੀਪੇਸ਼, ਨਿਪੁਣ ਗੋਇਲ, ਪੂਜਾ ਸ਼ਰਮਾ, ਊਸ਼ਾ ਸ਼ਰਮਾ, ਸਾਧਨਾ ਕੁਮਾਰੀ ਆਦਿ ਮੌਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸ਼ੀਲ ਨਈਅਰ ਨੇ ਦੱਸਿਆ ਕਿ ਮੰਦਰ ਵਿਖੇ ਐਤਵਾਰ ਦੀ ਸਵੇਰ ਨੂੰ ਪੱੁਜੇ ਭਗਤਾਂ ਨੇ ਮੰਦਰ ਵਿਖੇ ਭਜਨਾਂ ਤੇ ਨਚਣਾ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਭੋਗ ਲਗਵਾਉਣ ਤੋਂ ਬਾਅਦ ਹੋਲੀ ਖੇਡਦੇ ਭਗਤਾਂ ਸਮੇਤ ਮੰਦਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸ੍ਰੀ ਗਣੇਸ਼ ਜੀ ਦੀ ਮੂਰਤੀ ਦੇ ਵਿਸਰਜਨ ਲਈ ਯਾਤਰਾ ਸ਼ੁਰੂ ਕਰ ਦਿਤੀ। ਉਨ੍ਹਾਂ ਦੱਸਿਆ ਕਿ ਸਥਾਨਕ ਭਾਖੜਾ ਨਹਿਰ ਵਿਖੇ ਪੁੱਜ ਕੇ ਭਗਤਾਂ ਵਲੋਂ ਆਪਣੀਆਂ ਮਨੋਕਾਮਨਾਵਾਂ ਸ੍ਰੀ ਗਣੇਸ਼ ਜੀ ਦੀ ਮੂਰਤੀ ਦੇ ਕੰਨ ਵਿਚ ਸੁਣਾਈਆਂ ਗਈਆਂ ਅਤੇ ਪੂਰੀ ਆਸਥਾ ਦੇ ਨਾਲ ਮੂਰਤੀ ਵਿਸਰਜਨ ਕਰਵਾਇਆ ਗਿਆ। ਉਨ੍ਹਾਂ ਦੇ ਦੱਸਣ ਮੁਤਾਬਿਕ ਇਸ ਮੌਕੇ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧਕਾਂ ਵਲੋਂ ਪੂਰੇ ਉਚਿੱਤ ਪ੍ਰਬੰਧ ਕੀਤੇ ਗਏ ਸਨ।

