ਖਿਡਾਰੀਆਂ ਦਾ ਮਨੋਬਲ ੳੱੁਚਾ ਚੱੁਕਣ ਦੀ ਲੋੜ ਹਲਕੀ ਕਿਸਮ ਦੀ ਨੁਕਤਾਚੀਨੀ ਸੇਹਤਮੰਦ ਨਹੀਂ: ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮਿ੍ਰਤਸਰ 7 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿ੍ਰਕਟ ਖਿਡਾਰੀ ਅਰਸ਼ਦੀਪ ਸਿੰਘ ਸਬੰਧੀ ਛਿੜੇ ਵਿਵਾਦ ਤੇ ਟਿੱਪਣੀ ਕਰਦਿਆ ਕਿਹਾ ਕਿ ਦੁਬਈ ਵਿਚ ਪਿਛਲੇ ਦਿਨੀ ਖੇਡੇ ਗਏ ਏਸੀਆ ਕਿ੍ਰਕਟ ਕੱਪ ਦੇ ਸੁਪਰ-4 ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ ਆਖਰੀ ਓਵਰ ਵਿਚ ਹਰਾ ਦਿੱਤਾ। ਇਸ ਮੈਚ ਵਿਚ ਤੇਜ ਗੇਂਦਬਾਜ ਅਰਸਦੀਪ ਸਿੰਘ ਹੱਥੋਂ ਪਾਕਿਸਤਾਨੀ ਬੱਲੇਬਾਜ ਆਸਿਫ ਅਲੀ ਦਾ ਕੈਚ ਛੁੱਟਣ ਕਾਰਨ ਸੋਸਲ ਮੀਡੀਆ ’ਤੇ ਲੋਕਾਂ ਨੇ ਉਸ ਨੂੰ ਨਿਸਾਨਾ ਬਣਾਇਆ। ਅਰਸਦੀਪ ਸਿੰਘ ’ਤੇ ਦੋ ਤਰ੍ਹਾਂ ਦੇ ਲੋਕਾਂ ਨੇ ਨਿਸਾਨਾ ਸਾਧਿਆ: ਪਹਿਲਾ, ਆਪਣੇ ਦੇਸ ਦੇ ਅੰਧ ਰਾਸਟਰਵਾਦੀਆਂ ਨੇ ਅਤੇ ਦੂਸਰਾ, ਪਾਕਿਸਤਾਨੀਆਂ ਨੇ। ਬਾਬਾ ਬਲਬੀਰ ਸਿੰਘ ਨੇ ਕਿਹਾ ਸਾਡੇ ਦੇਸ ਦੇ ਅੰਧ-ਰਾਸਟਰਵਾਦੀ ਹਰ ਖੇਡ ਵਿਚ ਹਮੇਸਾ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹਨ। ਅੰਧ-ਰਾਸਟਰਵਾਦ ਅਤੇ ਵਪਾਰਕ ਦਖਲ ਨੇ ਇਸ ਦੀ ਲੋਕਪਿ੍ਰਯਤਾ ਨੂੰ ਨਵੇਂ ਪਸਾਰ ਦੇ ਕੇ ਲੋਕਾਂ ਦੀ ਇਸ ਨਾਲ ਜੁੜੀ ਹੋਈ ਮਾਨਸਿਕਤਾ ਨੂੰ ਮਾਨਸਿਕ ਬਿਮਾਰੀ ਦੀ ਹੱਦ ਤਕ ਪਹੁੰਚਾ ਦਿੱਤਾ ਹੈ। ਇਹ ਪਹੁੰਚ ਅਪਨਾਈ ਜਾ ਰਹੀ ਹੈ ਕਿ ਭਾਰਤ ਨੇ ਹਰ ਕਿ੍ਰਕਟ ਮੈਚ ਵਿਚ ਪਾਕਿਸਤਾਨ ਨੂੰ ਹਰਾਉਣਾ ਹੀ ਹਰਾਉਣਾ ਹੈ। ਉਨ੍ਹਾਂ ਕਿਹਾ 2007 ਵਿਚ ਆਈਸੀਸੀ ਟੀ ਟਵੰਟੀ ਵਿਸਵ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨਸਪਿ ਜਿੱਤੀ ਸੀ। 2012 ਅਤੇ 2016 ਦੇ ਵਿਸਵ ਪੱਧਰ ਦੇ ਮੁਕਾਬਲਿਆਂ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਪਰ ਪਿਛਲੇ ਸਾਲ ਦੁਬਈ ਵਿਚ ਟੀ-ਟਵੰਟੀ ਵਿਸਵ ਕੱਪ ਦੇ ਇਕ ਮੈਚ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਹੁਣ ਦੁਬਈ ਵਿਚ ਹੋ ਰਹੇ ਏਸੀਆ ਕੱਪ ਵਿਚ ਵੀ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਪਰ ਐਤਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖੇਡਾਂ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਇਕ ਧਿਰ ਨੇ ਜਿੱਤਣਾ, ਦੂਜੀ ਨੇ ਹਾਰਨਾ ਹੁੰਦਾ ਹੈ।
ਉਨ੍ਹਾਂ ਕਿਹਾ ਪਾਕਿਸਤਾਨ ਵਿੱਚ ਸਰਾਰਤੀ ਅਨਸਰਾਂ ਨੇ ਵਿਕੀਪੀਡੀਆ ’ਤੇ ਅਰਸਦੀਪ ਸਿੰਘ ਦੇ ਪੇਜ ’ਤੇ ਉਸ ਨੂੰ ’ਵੱਖਵਾਦੀ ਅਤਿਵਾਦੀ ਖਾਲਿਸਤਾਨੀ ਦੱਸਿਆ ਹੈ। ਵਿਕੀਪੀਡੀਆ ਫਾਊਂਡੇਸਨ ਦੇ ਇਕ ਬੁਲਾਰੇ ਅਨੁਸਾਰ ਉਨ੍ਹਾਂ ਦੀ ਟੀਮ ਨੇ ਗਲਤ ਜਾਣਕਾਰੀ ਨੂੰ ਕੁਝ ਮਿੰਟਾਂ ਬਾਅਦ ਹੀ ਹਟਾ ਦਿੱਤਾ ਸੀ। ਪੰਜਾਬ ਦੇ ਖਿਡਾਰੀਆਂ ਨੇ ਦੇਸ ਲਈ ਵੱਡੀ ਪੱਧਰ ’ਤੇ ਮਾਣ-ਸਨਮਾਨ ਪ੍ਰਾਪਤ ਕੀਤਾ ਤੇ ਅਣਗਿਣਤ ਮੈਚ ਤੇ ਮੈਡਲ ਜਿੱਤੇ ਹਨ। ਇਹ ਗੱਲ ਹੋਰ ਸੂਬਿਆਂ ਤੇ ਫਿਰਕਿਆਂ ਨਾਲ ਸਬੰਧਿਤ ਖਿਡਾਰੀਆਂ ’ਤੇ ਵੀ ਲਾਗੂ ਹੁੰਦੀ ਹੈ।ਉਨ੍ਹਾਂ ਕਿਹਾ ਕਿਸੇ ਖਿਡਾਰੀ ਨੂੰ ਉਸ ਦੇ ਧਰਮ ਜਾਂ ਸੂਬੇ ਦੇ ਆਧਾਰ ’ਤੇ ਨਿਸਾਨਾ ਬਣਾਉਣਾ ਘਿਨਾਉਣਾ ਅਪਰਾਧ ਅਤੇ ਅਨੈਤਿਕ ਕਾਰਵਾਈ ਹੈ; ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਅਰਸਦੀਪ ਸਿੰਘ ਮਜਬੂਤ ਕਿਰਦਾਰ ਵਾਲਾ ਖਿਡਾਰੀ ਹੈ। ਦੇਸ ਦੇ ਸਿਆਸੀ ਆਗੂਆਂ ਅਤੇ ਖਿਡਾਰੀਆਂ ਨੇ ਅਰਸਦੀਪ ਦੀ ਹਮਾਇਤ ਕੀਤੀ ਹੈ। ਪਿਛਲੇ ਸਾਲ ਭਾਰਤ ਦੀ ਪਾਕਿਸਤਾਨ ਤੋਂ ਹੋਈ ਹਾਰ ਤੋਂ ਬਾਅਦ ਤੇਜ ਗੇਂਦਬਾਜ ਮੁਹੰਮਦ ਸਮੀ ਨੂੰ ਵੀ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਇਹ ਹਮਲੇ ਨਫਰਤ ਵਿਚ ਗੜੁੱਚ ਬਿਮਾਰ ਮਾਨਸਿਕਤਾ ਦੀ ਨਿਸਾਨੀ ਹਨ। ਖਿਡਾਰੀ ਖੇਡ ਨੂੰ ਖੇਡ ਦੀ ਭਾਵਨਾ ਅਨੁਸਾਰ ਖੇਡਦੇ ਹਨ, ਖੇਡਾਂ ਦੇ ਮੈਦਾਨ ਵਿਚ ਨਫਰਤ ਲਈ ਕੋਈ ਥਾਂ ਨਹੀਂ ਹੈ।

