ਅੰਮ੍ਰਿਤਸਰਪੰਜਾਬ

ਹਿੱਤ ਦੀ ਮੌਤ ਤੇ ਬਾਬਾ ਬਲਬੀਰ ਸਿੰਘ ਨੇ ਦੱੁਖ ਪ੍ਰਗਟਾਇਆ ਤੇ ਪਰਿਵਾਰ ਨਾਲ ਹਮਦਰਦੀ ਜਤਾਈ

ਪਟਿਆਲਾ 10 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਦੇ ਅਕਾਲ ਚਾਲਾਣਾ ਕਰ ਜਾਣ ਤੇ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ. ਅਵਤਾਰ ਸਿੰਘ ਹਿੱਤ ਪੰਥਕ ਸਫਾਂ ਵਿੱਚ ਆਪਣੀ ਜਿੰਦਗੀ ਗੁੁਜਰ ਕੀਤਾ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਟੇਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਬੇਬਾਕ ਤੇ ਸਾਫਗੋਈ ਨਾਲ ਗਲ ਕਰਨ ਵਾਲੇ ਆਗੂ ਸਨ, ਦਿੱਲੀ ਦੇ ਸਿੱਖ ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਸਨ। ਪਰ ਪ੍ਰਮਾਤਮਾ ਦੀ ਰਜਾ ਹੈ, ਬਾਬਾ ਬਲਬੀਰ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲ ਪੁਰਖ ਸਮੂਹ ਰਿਸ਼ਤੇਦਾਰਾਂ ਤੇ ਸਨੇਹੀਆਂ, ਪੰਥਕ ਜਥੇਬੰਦੀਆਂ ਨੂੰ ਹੁਕਮ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *