ਗਿਆਨੀ ਹਰਨਾਮ ਸਿੰਘ ਜੀ ਦੀ ਬਰਸੀ ਮੌਕੇ ਵਿਸ਼ਾਲ ਕੀਰਤਨ ਦਰਬਾਰ
ਸਿੰਧੀਆ ਦੇ ਗੁਰੂ ਦਾਦਾ ਲਛਮਣ ਚਾਲ ਦਾਸ ਜੀ ਨੇ ਕੀਤਾ ਰਸਭਿੰਨਾ ਕੀਰਤਨ

ਪਟਿਆਲਾ, 10 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਰੋਜ਼ਾਨਾ ਚੜਦੀਕਲਾ ਗਰੁੱਪ ਦੇ ਬਾਨੀ ਗਿਆਨੀ ਹਰਨਾਮ ਸਿੰਘ ਜੀ ਦੀ ਸਲਾਨਾ ਬਰਸੀ ਮੋਕੇ ਸਥਾਨਕ ਗੁਰਦੁਆਰਾ ਅਕਾਲੀ ਫੂਲਾ ਸਿੰਘ ਅਰਬਨ ਅਸਟੇਟ ਵਿਖੇ ਵਿਸਾਲ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਇਸ ਦੋਰਾਨ ਸਿੰਧੀਆ ਦੇ ਗੁਰੂ ਦਾਦਾ ਲਛਮਣ ਚੇਲਾ ਰਾਮ ਜੀ ਨੇ ਰਸਭਿੰਨੇ ਕੀਰਤਨ ਰਾਹੀਂ ਹਾਜਰੀ ਭਰੀ। ਇਸ ਮੌਕੇ ਸ੍ਰੀਮਤੀ ਜਸਵਿੰਦਰ ਕੌਰ ਦਰਦੀ ਅਤੇ ਡਾ. ਇੰਦਰਪ੍ਰੀਤ ਕੌਰ ਦਰਦੀ ਨੇ ਵੀ ਕੀਰਤਨ ਦਰਬਾਰ ’ਚ ਹਾਜ਼ਰੀ ਲਗਾ ਕੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚੜਦੀਕਲਾ ਗੁਰੁੱਪ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਦੱਸਿਆ ਕਿ ਉਨਾ ਦੇ ਪਿਤਾ ਗਿਆਨੀ ਹਰਨਾਮ ਸਿੰਘ ਜੀ ਨੇ ਹਮੇਸਾ ਸੇਵਾ ਭਾਵਨਾ ਦੇ ਕਾਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਉਹਨਾ ਦੇ ਪਿਤਾ ਗਿਆਨੀ ਹਰਨਾਮ ਸਿੰਘ ਜੀ ਸਿੱਖ ਭਾਈਚਾਰੇ ਦੇ ਆਗੁ ਵਜੋਂ ਵਿਚਰਦੇ ਰਹੇ ਅਤੇ ਹਮੇਸਾ ਹਰ ਕਾਰਜ ਅਤੇ ਔਕੜ ਨੂੰ ਅੱਗੇ ਹੋ ਕੇ ਨਜਿੱਠਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਹਰਨਾਮ ਸਿੰਘ ਜਿਨ੍ਹਾਂ ਨੇ ਚੜ੍ਹਦੀਕਲਾ ਅਖਬਾਰ ਦੀ ਨੀਂਹ ਰੱਖੀ ਸੀ ਜੋ ਅੱਜ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਗਿਆਨੀ ਹਰਨਾਮ ਸਿੰਘ ਜੀ ਸਾਲ 1976 ’ਚ ਸਵਰਗ ਸਿਧਾਰ ਗਏ ਸਨ। ਉਨ੍ਹਾਂ ਪਿੱਛੋਂ ਚੜ੍ਹਦੀਕਲਾ ਗਰੁੱਪ ਨੂੰ ਲੀਹਾਂ ’ਤੇ ਲਿਆਉਣ ਲਈ ਸਮੂਹ ਦਰਦੀ ਪਰਿਵਾਰ ਦਿਨ ਰਾਤ ਮਿਹਨਤ ਕਰ ਰਿਹਾ ਹੈ। ਅੱਜ ਕੀਰਤਨ ਦਰਬਾਰ ’ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗਿਆਨੀ ਹਰਨਾਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਅੱਜ ਕੀਰਤਨ ਦਰਬਾਰ ਦੌਰਾਨ ਮਾਤਾ ਹਰਬੰਸ ਕੌਰ, ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ ਦਰਦੀ, ਪ੍ਰਭਜੀਤ ਸਿੰਘ ਚੌਧਰੀ ਤੇ ਸਮੂਹ ਦਰਦੀ ਪਰਿਵਾਰ ਵੀ ਮੌਜੂਦ ਸੀ।

