ਪੰਜਾਬਪਟਿਆਲਾ

ਰਾਜ ਮਾਤਾ ਮੋਹਿੰਦਰ ਕੌਰ ਦੀ ਯਾਦ ਵਿੱਚ ਲਗਾਇਆ ਬੂਟਾ

ਪਟਿਆਲਾ, 15 ਸਤੰਬਰ: (ਰਮਨਦੀਪ/ਮਧੂਸਾਰ ਬਿਊਰੋ) ਰਾਜ ਮਾਤਾ ਮੋਹਿੰਦਰ ਕੌਰ ਦੀ ਯਾਦ ਵਿੱਚ ਸ਼ੀਸ਼ ਮਹਿਲ ਕੋਲੋਨੀ ਕੋਲ ਬਣਾਏ ਗਏ ਪਾਰਕ ਵਿੱਚ ਪੰਜਾਬ ਲੋਕ ਕਾਂਗਰਸ ਦੇ ਮੀਤ ਪ੍ਰਧਾਨ ਸਿਕੰਦਰ ਚੌਹਾਨ ਵਲੋਂ ਬੀਬਾ ਜੈ ਇੰਦਰ ਕੌਰ ਅਤੇ ਹੋਰ ਮੈਂਬਰਾਂ ਦੇ ਨਾਲ ਇੱਕ ਬੂਟਾ ਲਗਾਇਆ ਗਿਆ। ਇਸ ਮੌਕੇ ਪੀ.ਐੱਲ.ਸੀ ਦੇ ਪ੍ਰਧਾਨ ਕੇ.ਕੇ ਮਲਹੌਤਰਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸੰਜੇ ਸ਼ਰਮਾ, ਗੋਪੀ ਰੰਗੀਲਾ, ਰਾਜਵੀਰ ਸਿੰਘ, ਵਿਸ਼ਾਲ ਮਿੱਤਲ, ਬਲਬੀਰ, ਸ਼ਰਨਜੀਤ ਅਤੇ ਕਰਮਚੰਦ ਆਦ ਹਾਜਰ ਸਨ। ਇਸ ਮੌਕੇ ਜੈ ਇੰਦਰ ਕੌਰ ਅਤੇ ਸਿਕੰਦਰ ਚੌਹਾਨ ਨੇ ਕਿਹਾ ਕਿ ਰਾਜ ਮਾਤਾ ਜੀ ਦੇ 100ਵੇ ਜਨਮ ਦਿਨ ਨੂੰ ਸਮਰਪਿਤ ਇਹ ਬੂਟਾ ਲਗਾਇਆ ਗਿਆ ਹੈ। ਜਿਸ ਨਾਲ ਉਨ੍ਹਾਂ ਦੀ ਮਿੱਠੀ ਯਾਦ ਸਦਾ ਹੀ ਸਾਡੇ ਅਤੇ ਸਮੂਹ ਪਟਿਆਲਵੀਆਂ ਦੇ ਮਨਾਂ ਵਿੱਚ ਵੱਸਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਰਾਜ ਮਾਤਾ ਸਾਡੇ ਸਾਰਿਆਂ ਦੇ ਪ੍ਰੇਰਣਾਨਾ ਸਰੋਤ ਸਨ ਅਤੇ ਉਹ ਸਦਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਰਹੇ ਸਨ।

Leave a Reply

Your email address will not be published. Required fields are marked *