ਭਾਈ ਗੁਰਇਕਬਾਲ ਸਿੰਘ ਦੇ ਗ੍ਰਹਿ ਵਿਖੇ ਹਾਲ ਜਾਨਣ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵਿਸ਼ੇਸ਼ ਤੌਰ ਤੇ ਪੁਜੇ
ਅੰਮਿ੍ਰਤਸਰ 15 ਸਤੰਬਰ (ਮਧੂਸਾਰ ਬਿਊਰੋ) ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਗੁਰਬਾਣੀ ਦੇ ਕੀਰਤਨੀਏ, ਭਾਈਸਾਹਿਬ ਭਾਈ ਗੁਰਇਕਬਾਲ ਸਿੰਘ ਦੀ ਮਜ਼ਾਜਪੁਰਸ਼ੀ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਉਨ੍ਹਾਂ ਦੇ ਗ੍ਰਹਿ ਵਿਖੇ ਅਕਾਲੀ ਫੋਜਾਂ ਨਾਲ ਪੁਜੇ। ਭਾਈ ਗੁਰਇਕਬਾਲ ਸਿੰਘ ਸੇਹਤਕ ਪੱਖੋਂ ਪਿਛਲੇ ਸਮੇਂ ਤੋਂ ਠੀਕ ਨਾ ਹੋਣ ਕਾਰਨ ਢਿਲੇ ਮੱਠੇ ਸਨ। ਬਾਬਾ ਬਲਬੀਰ ਸਿੰਘ 96 ਕਰੋੜੀ, ਭਾਈ ਸਾਹਿਬ ਦਾ ਹਾਲ ਜਾਨਣ ਤੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਧਾਰੇ ਸਨ। ਭਾਈ ਗੁਰਇਕਬਾਲ ਸਿੰਘ ਹੁਰਾਂ ਨੇ ਬਹੁਤ ਹੀ ਚੜਦੀ ਕਲਾ ਨਾਲ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਦਾ ਸੁਆਗਤ ਕੀਤਾ। ਉਨ੍ਹਾਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਮਾਨਈ ਜਾਣ ਵਾਲੀ ਦੂਸਰੀ ਸ਼ਤਾਬਦੀ ਸਮੇਂ ਪੂਰਨ ਸਹਿਯੋਗ ਦੇਣ ਦਾ ਵਚਨ ਦਿੱਤਾ।
ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਪ੍ਰਮਾਤਮਾ ਨੇ ਭਾਈ ਗੁਰਇਕਬਾਲ ਤੋਂ ਬਹੁਤ ਸੇਵਾਵਾਂ ਲੈਣੀਆਂ ਹਨ, ਜੋ ਉਹ ਸਮਾਜ ਭਲਾਈ ਕਾਰਜ ਕਰ ਰਹੇ ਹਨ ਉਹ ਪ੍ਰਸ਼ੰਸਾਜਨਕ ਹਨ, ਅਕਾਲ ਪੁਰਖ ਉਨ੍ਹਾਂ ਨੂੰ ਸੇਹਤਯਾਬੀ ਬਖਸ਼ੇ ਤੇ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੱਧ ਚੜ੍ਹ ਕੇ ਕਰਦੇ ਰਹਿਣ। ਭਲਾਈ ਕੇਂਦਰ ਵਲੋਂ ਭਾਈ ਗੁਰਇਕਬਾਲ ਸਿੰਘ ਨੇ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਸਨਮਾਨ ਕੀਤਾ। ਬੁੱਢਾ ਦਲ ਵਲੋਂ ਵੀ ਭਾਈ ਸਾਹਿਬ ਨੂੰ ਸਿਰਪਾਓ ਦੀ ਬਖਸ਼ਿਸ਼ ਬਾਬਾ ਬਲਬੀਰ ਸਿੰਘ ਨੇ ਕੀਤੀ। ਇਸ ਸਮੇਂ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਜੱਸਾ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਹਰਪ੍ਰੀਤ ਸਿੰਘ ਤੇ ਬਾਬਾ ਗੁਰਮੱੁਖ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਸ.ਪਰਮਜੀਤ ਸਿੰਘ ਮੈਨੇਜਰ ਤੇ ਸ. ਗੁਰਪ੍ਰੀਤ ਸਿੰਘ ਮੈਨੇਜਰ ਕੋਟਕ ਮਹਿੰਦਰਾ ਬੈਂਕ ਵੀ ਹਾਜ਼ਰ ਸਨ।

