ਪਟਿਆਲਾ

ਲਚਕਾਣੀ ਗਾਊਸ਼ਾਲਾ ਦਾ 7ਵਾਂ ਸਥਾਪਨਾ ਦਿਵਸ ਮਨਾਇਆ

ਪਟਿਆਲਾ 17 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਗਵਾਨ ਵਿਸ਼ਵਕਰਮਾ ਗਾਊਸ਼ਾਲਾ ਪਿੰਡ ਲਚਕਾਣੀ ਵਿਖੇ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ ਪਿੰਡ ਲਚਕਾਣੀ ਦੀ ਗਾਊਸਾਲਾ ਦਾ ਸਤਵਾਂ ਸਥਾਪਨਾ ਦਿਵਸ ਮਨਾਇਆ ਗਿਆ।ਜਿਸ ਵਿਚ ਸ੍ਰੀ ਨਰਾਇਣ ਸੇਵਾ ਸੁਸਾਇਟੀ ਤੋਂ ਦੀਪਕ ਮਲਹੋਤਰਾ, ਅਮਰ ਨਾਥ ਸੇਵਾ ਸੁਸਾਇਟੀ ਤੋਂ ਸੁਖਦੇਵ ਸ਼ਰਮਾ ਅਤੇ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਗਊਮਾਤਾ ਨੂੰ ਹਰਾ ਚਾਰਾਂ ਅਤੇ ਗੁੜ ਦਾ ਪ੍ਰਸ਼ਾਦ ਪਾਕੇ ਗਊਆਂ ਦੀ ਸੇਵਾ ਕੀਤੀ ਗਈ।

ਇਸ ਮੌਕੇ ਦੀਪਕ ਮਲਹੋਤਰਾ ਅਤੇ ਸੁਖਦੇਵ ਸ਼ਰਮਾ ਨੇ ਕਿਹਾ ਲਚਕਾਣੀ ਗਊਸ਼ਾਲਾ ਦੀ ਕਮੇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕਰ ਕੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਬੇਸਹਾਰਾ ਅਤੇ ਬੀਮਾਰ ਗਊਆਂ ਦੀ ਦਿਲ ਤੋਂ ਸੇਵਾ ਕੀਤੀ ਜਾਂਦੀ ਹੈ।ਇਸ ਮੌਕੇ ਮਨੋਜ਼ ਕੁਮਾਰ, ਜੱਸੀ ਪੰਚ, ਹਰਜੀਤ ਸਿੰਘ, ਦੀਪਾ ਸਿੰਘ, ਗੁਰਮੀਤ ਸਿੰਘ, ਰਨਵੀਰ ਸਿੰਘ ਲੰਬੜਦਾਰ, ਹਰਕੇਵਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਪਿੰਡ ਲਚਕਾਣੀ ਤਜਿੰਦਰ ਸਿੰਘ ਜਖਵਾਲੀ, ਗਊਸਾਲਾ ਦੇ ਕਮੇਟੀ ਮੈਂਬਰ ਸਾਬਕਾ ਸਰਪੰਚ ਅਤੇ ਗਊਸ਼ਾਲਾ ਦੇ ਚੇਅਰਮੈਨ ਸਤਨਾਮ ਸਿੰਘ ਅਮਰਜੀਤ ਸਿੰਘ ਪੁਰੀ ਸਾਹਿਬ, ਗੁਰਭਜਨ ਸਿੰਘ ਲਚਕਾਣੀ, ਗਊਸ਼ਾਲਾ ਦੇ ਸੇਵਾ ਦਾਰ ਗੋਤਮ ਭਾਰਦਵਾਜ, ਨਿਤਿਸ਼ ਸ਼ਰਮਾ ਅਤੇ ਕੁਲਵੰਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *