ਰਾਈਸ ਮਿਲਰਜ ਐਸੋਸੀਏਸ਼ਨ ਨੇ ਪ੍ਰੋਗਰੇਸਿਵ ਗਰੁਪ ਨੰ ਸਮਰਥਨ ਦਾ ਕੀਤਾ ਐਲਾਨ
ਪਟਿਆਲਾ 17 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਮਖਾਨਾ ਚੋਣਾ ਦੇ ਮੱਦੇਨਜਰ ਅੱਜ ਪ੍ਰੋਗਰੇਸਿਵ ਗਰੁਪ ਨੰੂ ਉਸ ਵੇਲੇ ਵੱਡਾ ਬਲ ਮਿਲਿਆ ਜਦੋ ਪਟਿਆਲਾ ਰਾਈਸ ਮਿਲਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਉਨਾਂ ਦੀ ਟੀਮ ਨੇ ਪ੍ਰੋਗਰੇਸਿਵ ਗਰੁਪ ਦੇ ਸਾਰੇ ਉਮੀਦਰਵਾਰਾਂ ਨੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪ੍ਰੋਗਰੇਸਿਵ ਗਰੁਪ ਤੋਂ ਡਾ. ਮਨਮੋਹਨ ਸਿੰਘ, ਵਿਨੋਦ ਢੁੰਡੀਆ, ਵਿਪਨ ਸ਼ਰਮਾ, ਡਾ.ਜੇ.ਪੀ.ਐਸ ਵਾਲੀਆ ਅਤੇ ਹਰਪ੍ਰੀਤ ਸੰਧੂ ਨੇ ਪਟਿਆਲਾ ਰਾਈਸ ਮਿਲਰਜ ਐਸੋਸੀਏਸ਼ਨ ਦਾ ਦਿਲੋ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਦੇ ਸਮਰਥਨ ਨਾਲ ਇਸ ਵਾਰ ਕੱਲਬ ਚੋਣਾਂ ਵਿਚ ਉਨਾਂ ਦੀ ਟੀਮ ਦੇ ਸਾਰੇ ਉਮੀਦਵਾਰ ਵੱਧ ਵੱਧ ਤੋਂ ਵੋਟਾਂ ਨਾਲ ਜੇਤੂ ਰਹਿਣਗੇ।
ਇਸਦੇ ਨਾਲ ਹੀ ਪਿਛਲੇ ਦਿਨੀਂ ਪ੍ਰੋਗਰੇਸਿਵ ਗਰੁਪ ਨੰੂ ਵੱਡਾ ਬਲ ਮਿਲਿਆ ਜਦੋ ਗੁਡਵਿਲ ਗਰੁਪ ਦੇ ਮੋਜੂਦਾ ਐਗਜਿਕਿਉਟਿਵ ਮੈਂਬਰ ਦੀਪਕ ਡਕਾਲਾ, ਸੀ.ਏ ਦੀਪਕ ਮਲਹੋਤਰਾ, ਅਨਿਲ ਮੰਗਲਾ, ਅਨਿਲ ਅਗਰਵਾਲ ਸਮੇਤ ਕਈ ਹੋਰ ਸੀਨੀਅਰ ਮੈਂਬਰ ਪ੍ਰੋਗਰੇਸਿਵ ਗਰੁਪ ਵਿਚ ਸ਼ਾਮਲ ਹੋ ਗਏ ਜਿਸ ਨਾਲ ਸਮੁਚੇ ਗਰੁਪ ਵਿਚ ਖੁਸ਼ੀ ਦੀ ਲਹਿਰ ਹੈ। ਕਿਉਂਕਿ ਇਨਾਂ ਸਾਰੇ ਮੈਂਬਰਾ ਦਾ ਆਪਣਾ ਇਕ ਪੱਕਾ ਵੋਟ ਬੈਂਕ ਹੈ। ਜਿਸ ਨਾਲ ਪ੍ਰੋਗਰੇਸਿਵ ਗਰੁਪ ਨੰੂ ਚੋਣਾਂ ਵਿਚ ਹੋਰ ਮਜਬੁਤੀ ਮਿਲੇਗੀ। ਇਸ ਮੌਕੇ ਪਵਨ ਸਿੰਗਲਾ, ਪ੍ਰਦੀਪ ਸਿੰਗਲਾ, ਸੁਰਿੰਦਰ ਕਾਂਸਲ, ਵਿੱਕੀ ਡਕਾਲਾ, ਰਕੇਸ਼ ਕੁਮਾਰ, ਕਾਲਾ ਜੀ, ਇੰਜ ਅਨਿਲ ਬਾਂਸਲ, ਪੱਪੂ ਟੋਹੜਾ, ਅਸ਼ਵਨੀ ਗਰਗ, ਸੰਜੀਵ ਮਲਹੋਤਰਾ ਅਤੇ ਸੰਜੈ ਅਗਰਵਾਲ ਹਾਜਰ ਸਨ।

