ਪੰਜਾਬਪਟਿਆਲਾ

ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਆਪਸੀ ਤਕਰਾਰ ਮੰਦਭਾਗਾ

ਗੁਰਦੁਆਰਾ ਸਾਹਿਬ ਅੰਦਰ ਦੋਹਾਂ ਧਿਰਾਂ ਨੇ ਮਰਿਆਦਾ ਦਾ ਕੀਤਾ ਉਲੰਘਣ, ਸਿੰਘ ਸਾਹਿਬ ਕਰਨ ਤੁਰੰਤ ਕਾਰਵਾਈ : ਜਥੇਦਾਰ ਪੰਜੋਲੀ

ਪਟਿਆਲਾ 17 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਫਰੀਦਕੋਟ ਦੇ ਇਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸ਼ੋਸ਼ਲ ਮੀਡੀਏ ’ਤੇ ਵਾਇਰਲ ਵੀਡੀਓ ਦੌਰਾਨ ਦੋ ਧਿਰਾਂ ਵਿਚਾਲੇ ਤਕਰਾਰ ਹੋਣਾ ਮੰਦਭਾਗਾ ਕਰਾਰ ਦਿੱਤਾ ਗਿਆ। ਜਥੇਦਾਰ ਪੰਜੋਲੀ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਦੋਹਾਂ ਧਿਰਾਂ ਨੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਜਿਹੀ ਘਟਨਾ ਜਿਥੇ ਸ਼ਰਮਨਾਕ ਹੈ, ਉਥੇ ਹੀ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀਂ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਤੇ ਸਿੰਘ ਸਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਧਿਰਾਂ ਨੂੰ ਤਲਬ ਕਰਨਾ ਚਾਹੀਦਾ ਹੈ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਜਿਥੇ ਸਿੱਖ ਪੰਥ ਲਈ ਪੂਜਣ ਵਾਲਾ ਅਸਥਾਨ ਹੈ ਉਥੇ ਇਹ ਗੁਰਮਤਿ ਅਤੇ ਨੈਤਿਕ ਕਦਰਾਂ ਕੀਮਤਾਂ ਸਿੱਖਣ ਲਈ ਗੁਰਮਤਿ ਦਾ ਸਕੂਲ ਵੀ ਹੈ ਅਤੇ ਸਰਬਤ ਦੇ ਭਲੇ ਦੇ ਲਈ ਸਰਬਸਾਂਝਾ ਅਸਥਾਨ ਵੀ ਹੈ, ਪ੍ਰੰਤੂ ਗੁਰਦੁਆਰੇ ਸਾਹਿਬਾਨ ਨੂੰ ਚੌਧਰ ਦਾ ਅਖਾੜਾ ਬਣਾਉਣਾ ਸਖਤ ਨਿੰਦਨਯੋਗ ਕਾਰਵਾਈ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਜਿਲੇ ਵਿੱਚ ਇਕ ਪਿੰਡ ਦੇ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਬੰਧਕਾਂ ਵਲੋਂ ਇਕ ਦੁਸਰੇ ਦੀਆਂ ਪੱਗਾ ਉਤਾਰੀਆਂ ਗਈਆਂ, ਕੇਸ ਪੁੱਟੇ ਗਏ ਅਤੇ ਮਾਰਕੁਟਾਈ ਵੀ ਕੀਤੀ ਗਈ। ਇਹ ਘਟਨਾ ਜਿਥੇ ਅਤਿਅੰਤ ਦੁਖਦਾਈ ਹੈ। ਜਥੇਦਾਰ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦਾ ਗੰਭੀਰ ਨੋਟਿਸ ਲੈਣ ਅਤੇ ਗੁਰਮਤਿ ਅਨੁਸਾਰ ਦੋਹਾਂ ਧਿਰਾਂ ਖਿਲਾਫ਼ ਸਖਤ ਐਕਸ਼ਨ ਲੈਣ।

Leave a Reply

Your email address will not be published. Required fields are marked *