ਪੰਜਾਬ ਸੁਬਾਰਡੀਨੇਟ ਸਰਬਸੀਜ ਫੇਡਰੇਸ਼ਨ ਜਿਲਾ ਪਟਿਆਲਾ ਦੀ ਹੋਈ ਚੋਣ
ਲਖਵਿੰਦਰ ਸਿੰਘ ਖਾਨਪੁਰ ਪ੍ਧਾਨ, ਜਸਵਿੰਦਰ ਸਿੰਘ ਸੋਜਾ ਜਰਨਲ ਸਕੱਤਰ, ਨਾਥ ਸਿੰਘ ਕੈਸੀਅਰ ਬਣੇ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੰਜਾਬ ਸੁਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਨਾਲ ਸੰਬੰਧਿਤ ਜਿਲਾ ਪਟਿਆਲਾ ਦੀ ਚੋਣ ਸੁਖਵਿੰਦਰ ਸਿੰਘ ਚਾਹਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਛੱਜੂ ਰਾਮ,ਦਰਸਨ ਰੋਗਲਾ, ਪੁਸਪਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਬੀ ਐੱਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇੜੇ ਬੱਸ ਸਟੈਂਡ ਪਟਿਆਲਾ ਕੀਤੀ ਗਈ। ਚੋਣ ਮੌਕੇ ਜਰਨਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ ਨੇ ਪਿਛਲੇ ਚਾਰ ਦੀ ਰਿਪੋਟ ਪੇਸ ਕੀਤੀ। ਇਸ ਮੌਕੇ ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸੁੱਬਾ ਅਗੂ ਸੁਖਵਿੰਦਰ ਸਿੰਘ ਚਾਹਲ, ਜਸਵੀਰ ਖੋਖਰ,ਮਾਸਟਰ ਹਿੰਮਤ ਸਿੰਘ,ਭਜਨ ਸਿੰਘ ਲੰਗ, ਜਗਤਾਰ ਸਿੰਘ ਸ਼ਾਹਪੁਰ, ਕਮਲ ਨਾਣ ਆਦਿ ਨੇ ਜਿਕਰ ਕੀਤਾ ਕਿ ਪੰਜਾਬ ਦੇ ਬਹੁਤ ਸਾਰੇ ਵਿਭਾਗਾਂ ਵਿੱਚ ਹਜਾਰਾਂ ਕਾਮੇ ਲੰਬੇ ਅਰਸੇ ਤੋਂ ਦਿਹਾੜੀਦਾਰ, ਠੇਕੇਦਾਰੀ ਸਿਸਟਮ ਅਤੇ ਮਾਣਭੱਤੇ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗਾਂ ਵਿੱਚ ਨਵੀਂ ਭਰਤੀ ਨਾ ਹੋਣ ਕਾਰਨ ਬਹੁਤ ਸਾਰੇ ਵਿਭਾਗ ਬੰਦ ਹੋਣ ਕਿਨਾਰੇ ਹਨ, ਨਵੇਂ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ। ਪੁਨਰਗਠਨ ਦੀ ਆੜ ਚ ਹਜਾਰਾਂ ਅਸਾਮੀਆਂ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਕੱਚੇ ਮੁਲਾਜਮਾਂ ਨੂੰ 6-6 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਕਾਰਨ ਮੁਲਾਜਮਾਂ ਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੀਆਂ ਮਿਡ ਡੇਅ ਮੀਲ, ਆਸ਼ਾ ਵਰਕਰਾਂ ਆਦਿ ਨੂੰ ਮਿਨੀਮਮ ਵੇਜਿਜ਼ ਅਨੁਸਾਰ ਉਜ਼ਰਤਾਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਸੱਭ ਤੇ ਲਾਗੂ ਕੀਤੀ ਜਾਵੇ, ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਕੱਚੇ ਕਾਮਿਆ ਨੂੰ ਤਨਖਾਹਾਂ ਸਮੇਂ ਸਿਰ ਦਿੱਤਿਆਂ ਜਾਣ। ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਲਾ ਕਮੇਟੀ ਪਟਿਆਲਾ ਦੀ ਚੋਣ ਸਰਬਸੰਮਤੀ ਨਾਲ ਹੋਈ। ਜਿਸ ਅਨੁਸਾਰ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਜਨਰਲ ਸਕੱਤਰ ਜਸਵਿੰਦਰ ਸਿੰਘ ਸੋਜਾ, ਵਿੱਤ ਸਕੱਤਰ ਨਾਥ ਸਿੰਘ ਬੁਜਰੱਕ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੰਡੋਲੀ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਘੱਗਾ, ਚਮਕੋਰ ਸਿੰਘ ਧਾਰੋਕੀ, ਮੀਤ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਕੁਲਵੰਤ ਕੋਰ, ਕਿਰਨਪਾਲ ਕੋਰ, ਟਹਿਲਵੀਰ ਸਿੰਘ , ਜੁਆਟਸਕੱਤਰ ਕਰਮ ਸਿੰਘ ਨਾਭਾ, ਕਮਲ ਨੇਣ, ਤੇਜਿੰਦਰਪਾਲ ਸਿੰਘ ,ਜਗਤਾਰ ਸਿੰਘ ਸ਼ਾਹਪੁਰ,ਸਹਾਇਕ ਵਿਤ ਸਕੱਤਰ ਬਲਜੀਤ ਸਿੰਘ ਖੁਰਮੀ,ਪ੍ਰੈਸ ਸਕੱਤਰ ਹਰਵੀਰ ਸਿੰਘ ਸਨਾਮ, ਸਹਾਇਕ ਪ੍ਰੈਸ ਸਕੱਤਰ ਭੁਪਿੰਦਰ ਸਿੰਘ, ਜੱਥੇਬੰਦਕ ਸਕੱਤਰ ਸਿੰਘ ਲੰਗ, ਪਰਕਾਸ਼ ਸਿੰਘ ਗੰਡਾ ਖੇੜੀ, ਪਰਚਾਰ ਸਕੱਤਰ ਵਿਪਨ ਪਰਸਾਦ,ਸਵਰਨਜੀਤ ਕੋਰ ਡਕਾਲਾ ਆਦਿ ਚੁਣੇ ਗਏ। ਅੱਜ ਦੇ ਚੋਣ ਇਜਲਾਸ ਵਿੱਚ ਹਰਦੇਵ ਸਿੰਘ, ਹਰਮੇਸ ਸਿੰਘ, ਗੀਤ ਸਿੰਘ, ਸਿਵਪਰੀਤ, ਕੋਰ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਆਰੂਨ ਕੁਮਾਰ ਆਦੀ ਨੇ ਹਿੱਸਾ ਲਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾ ਦੇ ਹੱਕੀ ਤੇ ਜਾਇਜ ਮੰਗਾ ਨੂੰ ਪੰਜਾਬ ਸਰਕਾਰ ਜੱਲਦੀ ਹੱਲ ਅਤੇ ਸੁੱਬਾ ਆਗੂਆਂ ਨੂੰ ਵਿਸਵਾਸ ਦਿਵਾਈਆ ਕਿ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਝੇ ਫਰੰਟ ਵੱਲੋਂ ਸਰਕਾਰ ਖਿਲਾਫ਼ ਵਿੱਡੀ ਲੜਾਈ ਵਿੱਚ ਜਿਲਾ ਪਟਿਆਲਾ ਵੱਲੋਂ ਭੱਰਵੀ ਸਮੁਲੀਤ ਕੀਤੀ ਜਾਵੇਗੀ।

