ਪੰਜਾਬਪਟਿਆਲਾ

ਆਪ ਸਰਕਾਰ ਵੱਲੋਂ ਵਿਕਾਸ ਦੇ ਝੂਠੇ ਦਾਅਵਿਆਂ ਨੂੰ ਨਕਾਰਦਿਆਂ ਨੇ ਭੜੀ ਪਨੈਚਾ ਤੋਂ ਭਗਵਾਨਪੁਰਾ, ਚਹਿਲ ਤੇ ਭੜੀ ਪਨੈਚਾ ਦੀਆ ਸੜਕਾਂ ।

ਪਿਛਲੇ ਸੱਤ ਮਹੀਨਿਆਂ ਤੋਂ ਇਹਨਾਂ ਦੋਵੇ ਸੜਕਾਂ ਤੇ ਪੱਥਰ ਪਏ ਹੀ ਦਿਖਾਈ ਦੇ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ, ਠੇਕੇਦਾਰ ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ।

ਜੇਕਰ ਸੜਕਾਂ ਤੇ ਜਲਦ ਪ੍ਰੀਮਿਕਸ ਨਾ ਪਾਈ ਤਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਹੋਵੇਗਾ ਵੱਡਾ ਸਘੰਰਸ਼।

ਅਮਲੋਹ,20 ਸਤੰਬਰ ( ਮਧੂਸਾਰ ਬਿਊਰੋ) ਭਾਵੇਂ ਕਿ ਹਰ ਰੋਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਝੂਠੇ ਦਾਅਵੇ ਕੀਤੇ ਜਾ ਰਹੇ ਹਨ।ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲ ਰਹੀਆਂ ਹਨ ਕਸਬਾ ਚਹਿਲ ਤੋ ਭੜੀ ਪਨੈਚਾ,ਭੜੀ ਪਨੈਚਾ ਤੋਂ ਭਗਵਾਨਪੁਰਾ ਦੀਆ ਉਹ ਸੜਕਾਂ ਜਿਹਨਾਂ ਤੇ ਪਿਛਲੇ 7 ਮਹੀਨੀਆਂ ਤੋਂ ਸਿਰਫ਼ ਪੱਥਰ ਹੀ ਪਏ ਦਿਖਾਈ ਦੇ ਰਹੇ ਹਨ। ਜਦੋਂ ਕਿ ਇਹਨਾਂ ਪਿੰਡਾਂ ਦੀਆ ਪੰਚਾਇਤਾ ਤੇ ਸੜਕਾਂ ਤੋਂ ਲੱਗਣ ਵਾਲੇ ਇੱਕ ਦਰਸ਼ਨ ਪਿੰਡਾ ਦੇ ਰਾਹਗੀਰਾਂ ਵੱਲੋਂ ਸੜਕਾਂ ਦੀ ਦਰਦ ਭਰੀ ਕਹਾਣੀ ਤੋ ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਨਾਭਾ, ਸਬੰਧਿਤ ਠੇਕੇਦਾਰ ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਈ ਵਾਰ ਕਰਵਾਇਆਂ ਜਾ ਚੁੱਕਾ ਹੈ।ਪਰ ਅਜੇ ਤੱਕ ਕਿਸੇ ਵੀ ਸਰਕਾਰ ਦੇ ਅਧਿਕਾਰੀ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ। ਤੇ ਸੜਕਾਂ ਤੇ ਪਏ ਪੱਥਰਾਂ ਕਾਰਨ ਲੋਕ ਪਿਛਲੇ ਇੱਕ ਸਾਲ ਤੋਂ ਸੰਤਾਪ ਭੋਗਣ ਲਈ ਮਜਬੂਰ ਹਨ। ਪਿੰਡ ਭੜੀ ਪਨੈਚਾ ਦੇ ਵਾਸੀ ਵਿਪਨ ਕੁਮਾਰ ਤੇ ਕਿਸਾਨ ਯੂਨੀਅਨ ਦੀ ਆਗੂ ਸਰਦਾਰਨੀ ਕੁਲਜੀਤ ਕੌਰ ਨੇ ਅੱਜ ਇਸ ਸੜਕ ਤੋਂ ਲੰਘਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੋਵੇਂ ਸੜਕਾਂ ਨਾ ਬਣਨ ਕਾਰਨ ਰਾਹਗੀਰ ਸੰਤਾਪ ਹੀ ਨਹੀਂ ਭੋਗ ਰਹੇ ਸਗੋਂ ਪਏ ਪੱਥਰਾਂ ਕਾਰਨ ਸੜਕ ਤੋਂ ਲੰਘਣ ਵਾਲੀ ਮਸੀਨਰੀ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ।

ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਨਾਭਾ,ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਾਂ।ਪਰ ਇਹਨਾਂ ਸੜਕਾਂ ਨੂੰ ਲੈਕੇ ਕਿ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ। ਜੇਕਰ ਇੱਕ ਦੋ ਦਿਨ ਵਿੱਚ ਇਹਨਾਂ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਾ ਹੋਇਆ ਤਾ ਪਿੰਡ ਭੜੀ ਪਨੈਚਾ ਤੇ ਚਹਿਲ ਦੇ ਵਾਸੀ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਨਾਲ ਲੈਕੇ ਨਾਭਾ ਅਮਲੋਹ ਰੋਡ ਤੇ ਧਰਨਾ ਦੇ ਕੇ ਜਾਮ ਲਗਾਉਣ ਲਈ ਮਜਬੂਰ ਹੋਣਗੇ।ਜਿਸ ਦੀ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਸਮਾਜ ਸੇਵਕ ਧਰਮਪਾਲ ਭੜੀ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਦੋਵਾ ਸੜਕਾਂ ਦਾ ਮਾਮਲਾ ਕਈ ਵਾਰ ਅਖ਼ਬਾਰ ਤੇ ਚੈਨਲਾਂ ਰਾਹੀਂ ਉਠਾਇਆ ਗਿਆ ਹੈ।ਪਰ ਕਿਸੇ ਵੀ ਸਰਕਾਰ ਦੇ ਅਧਿਕਾਰੀ ਤੇ ਠੇਕੇਦਾਰ ਵੱਲੋਂ ਧਿਆਨ ਨਹੀ ਦਿੱਤਾ ਗਿਆ। ਭੜੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਕਿ ਜੇਕਰ ਸੜਕਾਂ ਦਾ ਕੰਮ ਕਰਨ ਵਾਲਾ ਠੇਕੇਦਾਰ ਮਿੱਥੇ ਸਮੇਂ ਤੇ ਕੰਮ ਹੀ ਪੂਰਾ ਨਹੀਂ ਕਰ ਸਕਦਾ ਤਾ ਉਸ ਨੂੰ ਤੁਰੰਤ ਬਲੈਕਲਿਸਟ ਕਰਕੇ ਉਸ ਦਾ ਟੈਡਰ ਰੱਦ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਨਵੇਂ ਸਿਰੇ ਤੋਂ ਟੈਡਰ ਕਰਨੇ ਚਾਹੀਦੇ ਹਨ।ਤਾ ਜੋ ਸੜਕਾਂ ਤੋਂ ਲੰਘਣਾਂ ਸੁਖਾਲ਼ਾ ਹੋ ਸਕੇ। ਉਹਨਾਂ ਕਿਹਾ ਕਿ ਅੱਜ ਇਹਨਾਂ ਸੜਕਾਂ ਦੀ ਸਥਿਤੀ ਇਹ ਹੈ ਕਿ ਪਿਛਲੇ 7 ਮਹੀਨੀਆਂ ਤੋਂ ਸੜਕਾਂ ਤੇ ਪਾਏ ਪੱਥਰਾਂ ਉੱਪਰ ਠੇਕੇਦਾਰ ਮਿੱਟੀ ਤੱਕ ਨਹੀਂ ਪਵਾ ਸਕਿਆਂ ਉਸ ਤੋਂ ਪ੍ਰੀਮਿਕਸ ਦੀ ਕੀ ਆਸ ਰੱਖੀ ਜਾ ਸਕਦੀ ਹੈ। ਧਰਮਪਾਲ ਨੇ ਡਿਪਟੀ ਕਮਿਸ਼ਨਰ ਪਟਿਆਲਾ,ਐਸ ਡੀ ਐਮ ਨਾਭਾ ਤੇ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਹਨਾਂ ਦੋਵੇ ਸੜਕਾਂ ਤੇ ਪ੍ਰੀਮਿਕਸ ਪਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ। ਨਹੀਂ ਤਾ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਲੋਕਾਂ ਦੇ ਵੱਡੇ ਸਘੰਰਸ਼ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *