ਦੇਸ਼-ਵਿਦੇਸ਼ਪੰਜਾਬਪਟਿਆਲਾ

ਮਜੀਠੀਆ ਦੀ ਰਿਹਾਈ ਤੋਂ ਬਾਅਦ ਨਸ਼ਾ ਤਸਕਰ ਮੁੜ ਤੋਂ ਸਰਗਰਮ : ਰਵਨੀਤ ਬਿੱਟੂ

ਭਾਰਤ ਭੂਸ਼ਣ ਆਸ਼ੂ ਨਿਰਦੋਸ਼, ਹਾਈਕੋਰਟ ਤੋਂ ਇਨਸਾਫ ਦੀ ਆਸ

ਪਟਿਆਲਾ 26 ਸਤੰਬਰ (ਰਮਨਦੀਪ ਕੌਰ) ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਆਪ ਸਰਕਾਰ ਨੇ ਮਿਲੀਭੁਗਤ ਕਰਕੇ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਆਪ ਸਰਕਾਰ ਦੀ ਮਿਲੀਭੁਗਤ ਤੋਂ ਬਾਅਦ ਮਜੀਠੀਆ ਜੇਲ੍ਹ ਵਿਚੋਂ ਰਿਹਾਅ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਤੋਂ ਮੁੜ ਤੋਂ ਸਰਗਰਮ ਹੋ ਗਏ ਹਨ ਕਿਉਂਕਿ ਜੇਲ੍ਹ ਵਿਚੋਂ ਨਸ਼ੇ ਦਾ ਸੌਦਾਗਰ ਬਿਕਰਮ ਮਜੀਠੀਆ ਬਾਹਰ ਆ ਚੁੱਕਿਆ ਹੈ। ਰਵਨੀਤ ਸਿੰਘ ਬਿੱਟੂ ਕੇਂਦਰੀ ਜੇਲ੍ਹ ਪਟਿਆਲਾ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਨਿਰਦੋਸ਼ ਹਨ, ਜਿਨ੍ਹਾਂ ਨੂੰ ਫਸਾਉਣ ਲਈ ਆਪ ਸਰਕਾਰ ਨੇ ਜਾਣ ਬੁਝ ਕੇ ਆਪਣੀ ਸਿਆਸੀ ਠੁੱਕ ਰੱਖਣ ਲਈ ਆਸ਼ੂ ਨੂੰ ਘੋਟਾਲੇ ਵਿਚ ਫਸਾਉਣ ਲਈ ਸਾਜਿਸ਼ ਰਚੀ। ਬਿੱਟੂ ਨੇ ਕਿਹਾ ਕਿ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਇਸ ਕਰਕੇ ਹਾਈਕੋਰਟ ਤੋਂ ਇਨਸਾਫ ਦੀ ਆਸ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਮੰਤਰੀ ਈ ਡੀ ਦੀ ਰਡਾਰ ’ਤੇ ਹਨ, ਜੇ ਸੂਬੇ ਦੇ ਹਾਲਾਤਾਂ ਵੱਲ ਨਿਗਾਹ ਮਾਰੀਏ ਤਾਂ ਨਸ਼ੇ ਦੇ ਸਾਹਮਣੇ ਆ ਰਹੇ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਮਜੀਠੀਆ ਦੀ ਰਿਹਾਈ ਤੋਂ ਬਾਅਦ ਨਸ਼ਾ ਤਸਕਰ ਮੁੜ ਤੋਂ ਸਰਗਰਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਮਾਮਲੇ ਵਿਚ ਹਾਈਕੋਰਟ ਦੀ ਜੱਜ ਵਿਚ ਸਪੱਸ਼ਟ ਲਿਖਿਆ ਹੈ ਕਿ ਸਰਕਾਰ ਹੀ ਕੋਰਟ ਵਿਚ ਚਲਾਨ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਐਸਟੀਐਫ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ ਸੀ, ਪ੍ਰੰਤੂ ਸਾਬਕਾ ਡੀਜੀਪੀ ਭਾਵਰਾ ਦੇ ਦਖਲ ਦੇਣ ਕਾਰਨ ਐਸਟੀਐਫ ਦੀ ਜਿੰਮੇਵਾਰੀ ਤੋਂ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ, ਜਿਸ ਮਗਰੋਂ ਸਰਕਾਰ ਨੇ ਕੇਸ ਕਮਜੋਰ ਕੀਤਾ ਅਤੇ ਮਜੀਠੀਆ ਜੇਲ੍ਹ ਤੋਂ ਬਾਹਰ ਕਢਵਾਇਆ। ਬਿੱਟੂ ਨੇ ਅਕਾਲੀ ਦਲ ’ਤੇ ਵੀ ਨਿਸ਼ਾਨੇ ਲਗਾਏ ਤੇ ਆਖਿਆ ਕਿ ਏਨਾਂ ਬੰਦੀ ਸਿੰਘ ਕਿਥੋਂ ਰਿਹਾਅ ਕਰਵਾਉਣੇ ਹਨ, ਜਦਕਿ ਇਹ ਤਾਂ ਮਜੀਠੀਆ ਦੀ ਰਿਹਾਈ ਹੀ ਕਰਵਾਉਣ ਵਿਚ ਸਫਲ ਹੋ ਸਕੇ ਹਨ।
ਕੈਪਟਨ ਅਮਰਿੰਦਰ ਸਿੰਘ ਬਾਰੇ ਨਰਮ ਰੁਖ ਰੱਖਦਿਆਂ ਬਿੱਟੂ ਨੈ ਕਿਹਾ ਕਿ ਭਾਜਪਾ ਧੋਖਾ ਕਰਦੀ ਆਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਸਪੱਸ਼ਟ ਹੋ ਜਾਵੇਗੀ ਭਾਜਪਾ ਵਿਚ ਸਿਆਸੀ ਭਵਿੱਖ ਕਿੰਨਾ ਕੁ ਸੁਰੱਖਿਅਤ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਿਰਫ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ ਗਈ ਅਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਸਮਾਂ ਨਹੀਂ ਸੀ ਲਿਆ।

Leave a Reply

Your email address will not be published. Required fields are marked *