ਅੰਮ੍ਰਿਤਸਰ

ਗ.ਨ.ਦ.ਯੂਨੀਵਰਸਿਟੀ ਦੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦਾ ਹੋਇਆ ਜਨਰਲ ਇਜਲਾਸ।

ਡੈਮੋਕਰੇਟਿਕ ਇੰਪਲਾਈਜ਼ ਫਰੰਟ ਵੱਲੋਂ ਅਮਨ ਅਰੋੜਾ ਪ੍ਰਧਾਨ ਨਾਮਜ਼ਦ: ਹਰਵਿੰਦਰ, ਰਜ਼ਨੀਸ਼

ਅੰਮ੍ਰਿਤਸਰ ( ਸੁਖਬੀਰ ਸਿੰਘ /ਮਧੂਸਾਰ ਬਿਊਰੋ) ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਾਲਇਜ਼ ਐਸੋਸੀਏਸ਼ਨ ਵੱਲੋਂ ਜਨਰਲ ਬਾਡੀ ਦੀ ਇਕੱਤਰਤਾ ਪ੍ਰਬੰਧਕੀ ਬਲਾਕ ਦੇ ਸਾਹਮਣੇ ਕਰਵਾਈ ਗਈ। ਜਨਰਲ ਬਾਡੀ ਦੇ ਇਜਲਾਸ ਦੌਰਾਨ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਹਰਵਿੰਦਰ ਕੌਰ ਨੇ ਕਿਹਾ ਕਿ ਉਹ ਅਹੁੱਦਿਆਂ ਦੀ ਦੌੜ ਵਿਚ ਯਕੀਨ ਨਹੀਂ ਰੱਖਦੇ ਹਨ, ਇਸ ਲਈ ਇਸ ਲੜੀ ਵਿਚ ਉਹ ਆਪਣੀ ਪਾਰਟੀ ਡੈਮੋਕਰੇਟਿਕ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ‘ਗੁਲਾਬ ਦਾ ਫੁੱਲ’ ਵੱਲੋਂ ਸਰਬਸੰਮਤੀ ਨਾਲ ਸ੍ਰੀ ਅਮਨ ਅਰੋੜਾ ਨੂੰ ਪ੍ਰਧਾਨ ਦੇ ਅਹੁੱਦੇ ਲਈ ਨਾਮਜ਼ਦ ਕਰਦੇ ਹਨ ਤਾਂ ਜੋ ਕਿ ਕਰਮਚਾਰੀਆਂ ਦੇ ਕੰਮ ਨਿਰਵਿਘਨ ਅਤੇ ਸਚਾਰੂ ਢੰਗ ਨਾਲ ਹੁੰਦੇ ਰਹਿਣ। ਸ੍ਰੀ ਅਮਨ ਅਰੋੜਾ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਕੰਪਿਊਟਰ ਸੈਂਟਰ ਵਿਚ ਕੰਮ ਕਰਦੇ ਹਨ, ਪਿਛਲੇ ਸਾਲ ਉਹ ਯੂਨੀਵਰਸਿਟੀ ਕਰਮਚਾਰੀ ਡੈਮੋਕਰੇਟਿਕ ਫਰੰਟ (UKDF) ਦੀ ਪਾਰਟੀ ਤੋਂ ਸਕੱਤਰ ਉਮੀਦਵਾਰ ਸਨ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਪ੍ਰਧਾਨ ਮੈਡਮ ਹਰਵਿੰਦਰ ਕੌਰ ਵੱਲੋਂ ਲਏ ਉਪਰੋਕਤ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾਂ ਉਨ੍ਹਾਂ ਦੀ ਕਦਰ ਕਰਦੇ ਰਹਿਣਗੇ। ਉਨ੍ਹਾਂ ਨੇ ਕੰਮਾਂ ਦਾ ਬਿਓਰਾ ਦੇਂਦੇ ਹੋਏ ਕਿਹਾ ਕਿ ਡੈਮੋਕਰੇਟਿਕ ਇੰਪਲਾਈਜ਼ ਫਰੰਟ ਨੇ ਉਚੇਰੀ ਸਿੱਖਿਆ ਸਕੱਤਰ ਦੇ ਲਗਾਏ ਇਤਰਾਜ਼ ਨੂੰ ਰੱਦ ਕਰਵਾਉਂਦੇ ਹੋਏ ਨਿਗਰਾਨ ਗਰੇਡ-2 ਅਤੇ ਨਿਜੀ ਸਹਾਇਕ ਗਰੇਡ 2 ਦੀਆਂ ਪਦਉੱਨਤੀਆਂ ਖਤਮ ਕਰਵਾਈਆਂ,

ਸਾਰੇ ਕੇਡਰਾਂ ਦੀਆਂ ਪ੍ਰੋਮੋਸ਼ਨਾਂ ਲਈ ਸਿੰਡੀਕੇਟ ਵੱਲੋਂ ਕਮੇਟੀ ਦਾ ਗਠਨ ਕਰਵਾਇਆ, ਵੱਖ-ਵੱਖ ਕੇਡਰਾਂ ਦੀਆਂ ਤਰੱਕੀਆਂ ਕਰਵਾਈਆਂ, ਪਹਿਲਾ ਪਦਉਨਤ ਹੋਏ ਏ.ਆਰ ਅਤੇ ਨਿਜੀ ਸਹਾਇਕਾਂ ਨੂੰ ਬਣਦੇ ਗਰੇਡ ਦਵਾਏ, ਯੂਨੀਵਰਸਿਟੀ ਕਰਮਚਾਰੀਆਂ ਨੂੰ 6ਵੇਂ ਪੇਅ ਕਮੀਸ਼ਨ ਅਤੇ ਬਕਾਏ ਦਵਾਏ, ND ਟਾਈਪ ਕੁਆਟਰਾਂ ਨੂੰ ਜਾਂਦੀ ਸੜਕ 18 ਸਾਲ ਬਾਅਦ ਪੱਕੀ ਸੀਮੈਂਟ ਦੀ ਬਣਵਾਈ, ਸਾਲ 2015 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦਾ ਪਰਖਕਾਲ ਸਮਾਂ ACP ਲਈ ਗਿਣਵਾਇਆ ਅਤੇ ਪ੍ਰੋਮੋਸ਼ਨਾਂ ਵੀ ਕਰਵਾਈਆਂ, ਪਦਉਨਤੀ ਸਮਾਂ 5 ਸਾਲ ਤੋਂ ਘਟਾ ਕੇ 4 ਸਾਲ ਕਰਵਾਇਆ, ਹੈਲਪਲਾਈਨ ਨੰਬਰ ਜਾਰੀ ਕਰਵਾਇਆ, ਵੱਖ-ਵੱਖ ਪਾਰਕਾਂ ਦਾ ਵਿਕਾਸ ਕਰਵਾਇਆ, NPS ਅਧੀਨ ਕਰਮਚਾਰੀਆਂ ਦੀ ਰਕਮ ਦੀ ਨਿਕਾਸੀ ਕਰਵਾਈ, NPS ਅਧੀਨ ਫੈਮਲੀ ਪੈਨਸ਼ਨ ਯੂਨੀਵਰਸਿਟੀ ਵਿਚ ਸ਼ੁਰੂ ਕਰਵਾਈ, ਪ੍ਰਬੰਧਕੀ ਬਲਾਕ ਵਿਚ ਲਿਫਟ ਲਗਵਾਈ, ਸੀ-ਕਲਾਸ ਕਰਮਚਾਰੀਆਂ ਦੀ ਪ੍ਰੋਮੋਸ਼ਨ ਲਈ ਟੈਸਟ ਕਰਵਾਉਣ ਕਰਵਾ ਕੇ 8 ਕਰਮਚਾਰੀ ਪਦ ਉੱਨਤ ਕਰਵਾਏ ਅਗਲਾ ਟੈਸਟ ਵੀ ਜਲਦ ਹੋਣ ਵਾਲਾ ਹੈ, ਤਰਸ ਦੇ ਆਧਾਰ ਤੇ ਨਿਯੁਕਤੀਆਂ ਕਰਵਾਈਆਂ, ਅਸਟੇਟ ਵਿਭਾਗ ਦੇ ਕਰਮਚਾਰੀਆਂ ਲਈ ਸੈਡ ਅਤੇ ਚਾਰ ਬਾਥਰੂਮ ਬਣਵਾਏ, ਅਣ-ਸਿੱਖਿਅਤ ਕਾਮਿਆਂ ਅਤੇ ਹੋਰ ਸ਼੍ਰੇਣੀਆਂ ਦੀਆਂ ਘਟੋਂ-ਘੱਟ ਉਜ਼ਰਤਾਂ ਵਿਚ ਵਾਧਾ ਲਾਗੂ ਕਰਵਾਇਆ, ਸੁਰੱਖਿਆ ਪੋਸਟਾਂ ਦੀ ਮੁਰੰਮਤ ਕਰਵਾਈ, ਉਸਾਰੀ ਵਿਭਾਗ ਦੇ 72 ਕਰਮਚਾਰੀਆਂ ਨੂੰ ਕੋਰਟ ਵੱਲੋਂ Equal Work Equal Pay ਦੇ ਆਰਡਰ ਅਨੁਸਾਰ ਤਨਖਾਹ ਦਿਵਾਈ, Central Govt. Health System (CGHS) ਅਧੀਨ 42 ਹਸਪਤਾਲ ਸੂਚੀਬੱਧ ਕਰਵਾਏ, ਇਸ ਤੋਂ ਇਲਾਵਾ Senior Technical Assistant ਦੀ 2005 ਤੋਂ ਖੁਸੀਆਂ 8 ਪੋਸਟਾਂ ਦੀ ਬਹਾਲੀ ਲਈ ਫਾਈਲ ਸਿੰਡੀਕੇਟ ਨੂੰ ਭੇਜੀ, ਕਲਰਕ ਤੋਂ ਜੂਨੀਅਰ ਸਹਾਇਕ ਵੀ ਜਲਦ ਬਣਨ ਵਾਲੇ ਹਨ, ਕੈਂਪਸ ਵਿਚ D, ND, E ਅਤੇ NE ਕੁਆਟਰਾਂ ਦੇ ਰਸਤਿਆਂ ਲਈ LED ਲਾਇਟਾਂ ਵੀ ਜਲਦ ਲੱਗਣ ਵਾਲੀਆਂ ਹਨ, ਟੈਕਨੀਕਲ ਕੇਡਰ ਦੀਆਂ ਪ੍ਰਮੋਸ਼ਨਾਂ ਵੀ ਬੱਸ ਅੰਤਮ ਛੋਹਾਂ ਤੇ ਹੈ, ਬਾਕੀ ਰਹਿੰਦੇ ਵੱਖ ਵੱਖ ਕੇਡਰਾਂ ਦੇ ਪ੍ਰੋਮੋਸ਼ਨ ਰੂਲ ਬਣਾਉਣ ਲਈ ਮੈਡੀਕਲ ਕਾਲਜ, ਪ੍ਰਿਟਿੰਗ ਸ਼ਟੇਸ਼ਨਰੀ ਵਿਭਾਗ, ਸਪੋਰਟਸ ਅਥਾਰਿਟੀ ਆਫ ਇੰਡੀਆ ਪਟਿਆਲਾ ਤੋਂ ਰੂਲ ਮੰਗਵਾ ਲਏ ਗਏ ਹਨ, ਇਨ੍ਹਾਂ ਕੇਡਰਾਂ ਦੀਆਂ ਪ੍ਰੋਮੋਸ਼ਨਾਂ ਵੀ ਜਲਦ ਹੋਣ ਵਾਲੀਆਂ ਹਨ। ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਇਹ ਵੀ ਕਿਹਾ ਕਿ ਐਸੋਸੀਏਸ਼ਨ ਹਰ ਕੇਡਰ, ਹਰ ਵਰਗ ਦੇ ਕੰਮਾਂ ਲਈ ਵਚਨਬੱਧ ਹੈ ਅਤੇ ਇਲੈਕਸ਼ਨ ਵਾਲੇ ਦਿਨ ਤੱਕ ਕਰਮਚਾਰੀਆਂ ਦੇ ਕੰਮ ਹੁੰਦੇ ਰਹਿਣਗੇ ਅਤੇ ਹੋਣ ਵਾਲੀਆਂ ਪ੍ਰੋਮੋਸ਼ਨਾਂ ਵਿਚ ਕਈ ਖੜੋਤ ਨਹੀਂ ਆਏਗੀ। ਇਸ ਮੌਕੇ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *