ਪੰਜਾਬਪਟਿਆਲਾ

ਮੁੱਦਾਹੀਣ ਸੈਸ਼ਨ ਬੁਲਾ ਕੇ ਆਪ ਸਰਕਾਰ ਨੇ ਕਰੌੜਾ ਰੁਪਏ ਜੰਤਾ ਦੇ ਬਰਬਾਦ ਕੀਤੇ:–ਰਾਜੂ ਖੰਨਾ।

ਐਸ ਵਾਈ ਐਲ,ਅਮਨ ਕਾਨੂੰਨ ਦੀ ਸਥਿਤੀ, ਨੌਜਵਾਨਾਂ ਨੂੰ ਰੁਜ਼ਗਾਰ,ਭਾਖੜਾ ਡੈਮ ਮੈਨੇਜਮੈਂਟ ਬੋਰਡ,ਤੇ ਚੰਡੀਗੜ੍ਹ ਲੈਣ ਸਬੰਧੀ ਸੈਸ਼ਨ ਦੇ ਹੋਣੇ ਚਾਹੀਦੇ ਸੀ ਮੁੱਖ ਮੁੱਦੇ।

ਯੂਥ ਅਕਾਲੀ ਦਲ ਵੱਲੋਂ ਮੁੱਦਾ ਹੀਣ ਸੈਸ਼ਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ।

ਅਮਲੋਹ, 27 ਸਤੰਬਰ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁੱਦਾਹੀਣ ਸੈਸ਼ਨ ਬੁਲਾ ਕੇ ਪੰਜਾਬ ਦੀ ਜੰਤਾ ਦੇ ਕਰੌੜਾ ਰੁਪਏ ਬਰਬਾਦ ਕੀਤੇ ਗਏ ਹਨ। ਕਿਉਕਿ ਜੋ ਵਿਧਾਨ ਸਭਾ ਵਿੱਚ ਮੁੱਦੇ ਹੋਣੇ ਚਾਹੀਦੇ ਸਨ। ਉਹਨਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਆਪ ਸਰਕਾਰ ਭੱਜ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੂਥ ਅਕਾਲੀ ਦਲ ਵੱਲੋਂ ਮੁੱਦਾਹੀਣ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਵਿਰੋਧ ਵਿੱਚ ਵਿਧਾਨ ਸਭਾ ਦਾ ਘਿਰਾਓ ਕਰਨ ਤੇ ਜ਼ਬਰਦਸਤ ਪ੍ਰਦਰਸ਼ਨ ਉਪਰੰਤ ਚੰਡੀਗੜ੍ਹ ਤੋਂ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਬਹੁਮਤ ਦਿਖਾਉਣ ਲਈ ਕਿਹਾ ਹੀ ਨਹੀਂ।ਫਿਰ ਸੈਸ਼ਨ ਤੇ ਲੋਕਾਂ ਦੇ ਕਰੌੜਾ ਰੁਪਏ ਖਰਚ ਕਰਨ ਦੀ ਕੋਈ ਵੀ ਤੁੱਕ ਨਹੀਂ ਬਣਦੀ। ਪਰ ਭਗਵੰਤ ਮਾਨ ਸਰਕਾਰ ਵੱਲੋਂ ਫੋਕੀ ਸ਼ੋਹਰਤ ਤੇ ਹਮਦਰਦੀ ਲੈਣ ਲਈ ਇਹ ਸੈਸ਼ਨ ਬੁਲਾ ਕੇ ਡਰਾਮਾਂ ਕੀਤਾ ਗਿਆ ਹੈ।ਜਿਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਸੈਸ਼ਨ ਤੇ ਕਰੌੜਾ ਰੁਪਏ ਖਰਚ ਕਰਨੇ ਹੀ ਸੀ ।ਤਾ ਵਿਧਾਨ ਸਭਾ ਸੈਸ਼ਨ ਅੰਦਰ ਐਸ ਵਾਈ ਐਲ,ਅਮਨ ਕਾਨੂੰਨ ਦੀ ਸਥਿਤੀ, ਨੌਜਵਾਨਾਂ ਨੂੰ ਰੁਜ਼ਗਾਰ,ਭਾਖੜਾ ਡੈਮ ਮੈਨੇਜਮੈਂਟ ਬੋਰਡ,ਤੇ ਚੰਡੀਗੜ੍ਹ ਨੂੰ ਲੈਣ ਸਬੰਧੀ ਵਿਸ਼ੇਸ਼ ਮੁੱਦੇ ਹੋਣੇ ਚਾਹੀਦੇ ਸਨ। ਜਿਹਨਾਂ ਤੇ ਚਰਚਾ ਕਰਵਾਉਣ ਤੋਂ ਭਗਵੰਤ ਮਾਨ ਸਰਕਾਰ ਭੱਜ ਰਹੀ ਹੈ।

ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਤੇ ਪਹਿਰਾ ਦਿੰਦੇ ਹੋਏ ਸਮੁੱਚੇ ਯੂਥ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਕਰਕੇ ਜ਼ਬਰਦਸਤ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਤੇ ਚੰਡੀਗੜ੍ਹ ਪੁਲਿਸ ਵੱਲੋਂ ਯੂਥ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦਾ ਰਿਹਾ ਹੈ ਤੇ ਹਮੇਸ਼ਾ ਹੀ ਲੜਦਾ ਰਹੇਂਗਾ।ਤੇ ਸਮੇਂ ਸਮੇਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।ਉਸ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਹੀ ਨਹੀਂ ਕਰਵਾਉਦਾ ਰਹੇਗਾ ਸਗੋਂ ਉਹਨਾਂ ਦੀ ਅਸਲੀਅਤ ਤੋਂ ਵੀ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਉਂਦਾ ਰਹੇਗਾ। ਅੱਜ ਵਿਧਾਨ ਸਭਾ ਦੇ ਘਿਰਾਓ ਸਮੇਂ ਉਹਨਾਂ ਨਾਲ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਯੂਥ ਆਗੂ ਹਰਪ੍ਰੀਤ ਸਿੰਘ ਰਿਚੀ, ਰਣਦੀਪ ਸਿੰਘ ਰਾਏ, ਕਰਨਪ੍ਰੀਤ ਸਿੰਘ ਕ੍ਰਾਤੀ, ਗੁਰਸ਼ਰਨ ਸਿੰਘ ਬਾਜਵਾ,ਕਰਨ ਪਟਿਆਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਬੀਰ ਸਿੰਘ ਰਾਣਾ, ਜਸ਼ਨਦੀਪ ਸਿੰਘ ਕਾਹਲੋ, ਗੁਰਜੀਤ ਸਿੰਘ ਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *