ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਹਲਕਾ ਖੇਮਕਰਨ ਤੇ ਪੱਟੀ ਚ ਨਵੇਂ ਅਹੁਦੇਦਾਰ ਨਿਯੁਕਤ
ਪ੍ਰਧਾਨ ਰਾਣਾ ਬੁੱਗ ਦੀ ਅਗਵਾਈ ਚ ਹੋਈਆਂ ਦੀਰਘ ਵਿਚਾਰਾਂ
ਨਵਨਿਯੁਕਤ ਅਹੁਦੇਦਾਰਾਂ ਕੀਤਾ ਪੁੰਜ ਤੇ ਬੁੱਗ ਦਾ ਧੰਨਵਾਦ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ)) ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਰਾਣਾ ਬੁੱਗ ਦੀ ਪ੍ਰਧਾਨਗੀ ਹੇਠ ਭਿੱਖੀਵਿੰਡ ਵਿਖੇ ਹੋਈ, ਜਿਸ ਵਿੱਚ ਪ੍ਰਧਾਨ ਰਾਣਾ ਬੁੱਗ ਵਲੋਂ ਕੌਮੀ ਪ੍ਰਧਾਨ ਸੰਜੀਵ ਪੁੰਜ ਦੇ ਦਿਸ਼ਾ ਨਿਰਦੇਸਾਂ ਅਧੀਨ ਜਿੱਥੇ ਹਲਕਾ ਖੇਮਕਰਨ ਅਤੇ ਹਲਕਾ ਪੱਟੀ ਵਿਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਉੱਥੇ ਹੀ ਪੱਤਰਕਾਰਾਂ ਨੂੰ ਫੀਲਡ ਦੋਰਾਨ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਵੀ ਕੀਤਾ। ਪ੍ਰਧਾਨ ਰਾਣਾ ਬੁੱਗ ਨੇ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਤੇ ਵਿਚਾਰ ਮਗਰੋਂ ਹਲਕਾ ਖੇਮਕਰਨ ਵਾਈਸ ਪ੍ਰਧਾਨ ਮਨੀ ਸੰਧੂ,
ਭੂਪਿੰਦਰ ਸਿੰਘ ਕਾਲਾ ਜਨਰਲ ਸਕੱਤਰ,ਸੁਰਿੰਦਰ ਕੁਮਾਰ ਨੀਟੂ ਖਾਲੜਾ ਕੈਸੀਅਰ,ਬਲਵੀਰ ਸਿੰਘ ਖਾਲਸਾ ਮਰਗਿੰਦ ਪੁਰਾ ਹਲਕਾ ਖੇਮਕਰਨ ਪ੍ਰੈਸ ਸਕੱਤਰ,ਭੂਪਿੰਦਰ ਸਿੰਘ ਕਾਲਾ ਜਨਰਲ ਸਕੱਤਰ, ਬਲਜੀਤ ਸਿੰਘ ਬਲਾਕ ਪ੍ਰਧਾਨ ਵਲਟੋਹਾ,,ਲਖਵਿੰਦਰ ਸਿੰਘ ਬਲਾਕ ਵਲਟੋਹਾ ਮੀਤ ਪ੍ਰਧਾਨ,ਅਮਰਗੌਰ ਸੀਨੀਅਰ ਪ੍ਰਧਾਨ ਵਲਟੋਹਾ,ਪਲਵਿੰਦਰ ਸਿੰਘ ਕੰਡਾ ਬਲਾਕ ਭਿੱਖੀਵਿੰਡ ਪ੍ਰਧਾਨ,ਕਵਲਜੀਤ ਸਿੰਘ ਬੇਗੇਪੁਰ ਬਲਾਕ ਭਿੱਖੀਵਿੰਡ ਵਾਈਸ ਪ੍ਰਧਾਨ, ਦਲਬੀਰ ਸਿੰਘ ਉਦੋਕੇ ਭਿੱਖੀਵਿੰਡ ਮੀਤ ਪ੍ਰਧਾਨ,ਕਪਿਲ ਗਿੱਲ ਬਲਾਕ ਪ੍ਰਧਾਨ ਪੱਟੀ,ਹੈਪੀ ਸਭਰਾ ਸੀਨੀਅਰ ਮੀਤ ਪ੍ਰਧਾਨ ਬਲਾਕ ਪੱਟੀ,ਜਗਤਾਰ ਸਿੰਘ ਸਕੱਤਰ ਨਿਯੁਕਤ ਕੀਤੇ ਗਏ ਹਨ। ਪ੍ਰਧਾਨ ਬੁੱਗ ਨੇ ਦੱਸਿਆ ਕਿ ਜਲਦੀ ਹੀ ਹੋਰ ਰਹਿੰਦੀਆਂ ਨਿਯੁਕਤੀਆਂ ਵੀ ਜਲਦੀ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਪ੍ਰਧਾਨ ਬੁੱਗ ਨੇ ਕਿਹਾ ਕਿ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿ ਹਮੇਸ਼ਾ ਹੀ ਪੱਤਰਕਾਰ ਭਾਈਚਾਰੇ ਨਾਲ 24 ਘੰਟੇ ਚਟਾਨ ਵਾਂਗ ਖੜੀ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਖੜੀ ਰਹੇਗੀ। ਇਸ ਮੌਕੇ ਤੇ ਨਵਨਿਯੁਕਤ ਸਮੂਹ ਅਹੁਦੇਦਾਰਾਂ ਨੇ ਕੌਮੀ ਪ੍ਰਧਾਨ ਸੰਜੀਵ ਪੁੰਜ ਅਤੇ ਪ੍ਰਧਾਨ ਰਾਣਾ ਬੁੱਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਯੂਨੀਅਨ ਵਲੋਂ ਸੋਂਪੀ ਗਈ ਜਿੰਮੇਵਾਰੀ ਨੂੰ ਤਨੋਮਨੋ ਨਿਭਾਉਣਗੇ।

