ਦੇਸ਼-ਵਿਦੇਸ਼ਪੰਜਾਬਪਟਿਆਲਾ

ਵਿਧਾਇਕ ਨਰਿੰਦਰ ਬਰਾਜ ਅਤੇ ਮਨਦੀਪ ਲੱਖੋਵਾਲ ਵਿਆਹ ਬੰਧਨ ’ਚ ਬੱਝੇ

ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ’ਚ ਹੋਏ ਲਾਵਾਂ ਫੇਰੇ

ਪਟਿਆਲਾ 7 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਲੱਖੋਵਾਲ ਹੁਣ ਵਿਆਹ ਬੰਧਨ ’ਚ ਬੱਝ ਗਏ ਹਨ। ਵਿਧਾਇਕ ਭਰਾਜ ਨੇ ਪਿੰਡ ਰੋੜੇਵਾਲ ਵਿਖੇ ਆਪਣੀ ਹੀ ਪਾਰਟੀ ਦੇ ਇੱਕ ਵਰਕਰ ਨਾਲ ਲਾਵਾਂ ਫੇਰ ਲਏ ਅਤੇ ਹੁਣ ਤੋਂ ਦੋਵੇਂ ਇਕ ਦੂਜੇ ਦੇ ਹੋ ਗਏ ਹਨ। ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਸਾਹਿਬ ਦੀ ਹਜ਼ੂਰੀ ’ਚ ਲਾਵਾਂ ਫੇਰੇ ਹੋਏ ਤੇ ਵਿਆਹ ਸਾਧੇ ਢੰਗ ਨਾਲ ਹੋਇਆ ਜਿਥੇ ਪਰਿਵਾਰ ਦੇ ਜੀਅ ਅਤੇ ਰਿਸ਼ਤੇਦਾਰ ਹੀ ਸ਼ਾਮਲ ਸਨ।

ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਰੋੜੇਵਾਲ ਨਰਿੰਦਰ ਕੌਰ ਭਰਾਜ ਦਾ ਨਾਨਕਾ ਪਿੰਡ ਹੈ ਅਤੇ ਇੱਥੋਂ ਦੇ ਸਥਾਨਕ ਗੁਰਦੁਆਰੇ ਵਿੱਚ ਹੀ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ। ਜਾਣਕਾਰੀ ਮੁਤਾਬਕ ਨਰਿੰਦਰ ਕੌਰ ਦੇ ਵਿਆਹ ਦੀਆਂ ਰਸਮਾਂ ਬੜੀ ਸਾਦਗੀ ਨਾਲ ਨਿਭਾਈਆਂ ਗਈਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਇਕ ਦੀ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ। ਨਰਿੰਦਰ ਕੌਰ ਭਰਾਜ ਤੇ ਮਨਦੀਪ ਲੱਖੋਵਾਲ ਇਕ ਸਕੂਲ ਦੇ ਹੀ ਵਿਦਿਆਰਥੀ ਰਹੇ ਹਨ। ਮਨਦੀਪ ਲੱਖੋਵਾਲ ਆਪ ਪਾਰਟੀ ਦੇ ਵਰਕਰ ਹਨ ਅਤੇ 2022 ਦੀਆਂ ਚੋਣਾਂ ’ਚ ਨਰਿੰਦਰ ਕੌਰ ਭਰਾਜ ਨਾਲ ਨੇੜਲੇ ਸਾਥੀਆਂ ਵਜੋਂ ਚੋਣ ਪ੍ਰਚਾਰ ਦੌਰਾਨ ਡਟੇ ਰਹੇ। ਮਨਦੀਪ ਸਿੰਘ ਦਾ ਪਿੰਡ ਲੱਖੇਵਾਲ, ਨਰਿੰਦਰ ਦੇ ਪਿੰਡ ਭਰਾਜ ਤੋਂ ਲਗਭਗ ਸਵਾ ਕਿੱਲੋਮੀਟਰ ਦੂਰ ਹੈ। ਮਨਦੀਪ ਸਿੰਘ ਵੀ ਸਾਲ 2014 ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਰਹੇ ਹਨ ਅਤੇ ਸਾਲ 2022 ਦੀਆਂ ਚੋਣਾਂ ਸਮੇਂ ਉਹ ਨਰਿੰਦਰ ਕੌਰ ਦੇ ਸਭ ਤੋਂ ਨਜਦੀਕੀ ਲੋਕਾਂ ਵਜੋਂ ਦੇਖੇ ਗਏ। ਵਿਆਹ ਬੰਧਨ ’ਚ ਬੱਝੇ ਨਰਿੰਦਰ ਬਰਾਜ ਅਤੇ ਮਨਦੀਪ ਲੱਖੋਵਾਲ ਸਿਆਸਤ ਦੇ ਨਾਲ ਨਾਲ ਜ਼ਿੰਦਗੀ ਦੀ ਅਗਲੀ ਪਾਰੀ ਦੀ ਸ਼ੁਰੂਆਤ ਕਰਨਗੇ।

Leave a Reply

Your email address will not be published. Required fields are marked *