ਹਰਿਆਣਾਪੰਜਾਬ

ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਯ ਲੜੇਗਾ ਆਦਮਪੁਰ ਤੋਂ ਜ਼ਿਮਨੀ ਚੋਣ, BJP ਨੇ ਦਿੱਤੀ ਟਿਕਟ

ਹਰਿਆਣਾ : ਚੋਣ ਕਮਿਸ਼ਨ ਵਲੋਂ ਦੇਸ਼ ਦੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਚੋਣਾਂ ਦੇ ਐਲਾਨ ਨਾਲ ਹੀ ਸਿਆਸੀ ਵਿਰਾਸਤ ਬਚਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਭਾਜਪਾ ਪਾਰਟੀ ਵਲੋਂ ਹਰਿਆਣਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ 3 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ।

ਭਾਜਪਾ ਨੇ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪਾਰਟੀ ਨੇਤਾ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਆਪਣਾ ਉਮੀਦਵਾਰ ਬਣਾਇਆ। ਉੱਥੇ ਹੀ ਤੇਲੰਗਾਨਾ ਦੇ ਮੁਨੁਗੋਡੇ ਤੋਂ ਕੇ. ਰਾਜਗੋਪਾਲ ਰੈੱਡੀ ਅਤੇ ਉੱਤਰ ਪ੍ਰਦੇਸ਼ ਦੇ ਗੋਲਾ ਗੋਰਖਨਾਖ ਤੋਂ ਅਮਨ ਗਿਰੀ ਨੂੰ ਉਮੀਦਵਾਰ ਉਤਾਰਿਆ ਹੈ।

Leave a Reply

Your email address will not be published. Required fields are marked *