ਪਟਿਆਲਾ

ਕਿੱਤਾਮੁਖੀ ਕੋਰਸ ਨਾਲ ਬੇਰੋਜ਼ਗਾਰਾ ਨੂੰ ਰੋਜ਼ਗਾਰ ਤੱਕ ਪਹੁੰਚਾਉਣਾ ਹੀ ਹੱਲ ਹੈ ਬੇਰੋਜ਼ਗਾਰੀ ਦਾ, ਗੁਰੂ ਨਾਨਕ ਇੰਸਟੀਚਿਊਟ ਪਟਿਆਲਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਪਟਿਆਲਾ,ਪਿਛਲੇ 31 ਸਾਲਾਂ ਤੋਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਤੱਕ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ।ਇਸ ਸੰਸਥਾ ਦੇ ਡਾਇਰੈਕਰ ਡਾ. ਸੁਭਾਸ਼ ਡਾਵਰ ਜੀ ਨੇ ਦੱਸਿਆ ਹੈ ਕਿ ਉਹਨਾਂ ਨੇ ਇਸ ਇੰਸਟੀਚਿਊਟ ਦੀ ਸਥਾਪਨਾ 1991 ਵਿੱਚ ਇਸ ਸੋਚ ਨਾਲ ਕੀਤੀ ਸੀ, ਕਿ +2 ਆਰਟਸ ਦਾ ਕੋਈ ਵੀ ਵਿਦਿਆਰਥੀ ਬੇਰੋਜ਼ਗਾਰ ਨਾ ਰਹਿ ਸਕੇ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਇੰਸਟੀਚਿਊਟ ਵਿਖੇ ਡਿਪਲੋਮਾ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਸੀ ਜਿਵੇਂ ਕਿ ਮੈਡੀਕਲ ਲੈਬੋਰੈਟਰੀ, ਓਪਰੇਸ਼ਨ ਥੀਏਟਰ, X-ray ਅਤੇ ਅੱਖਾਂ ਦਾ ਕੋਰਸ।ਪਰ ਕਰੋਨਾ ਮਹਾਂਮਾਰੀ ਤੋਂ ਬਾਅਦ ਹਸਪਤਾਲਾਂ ਵਿੱਚ ਪੈਰਾਂ ਮੈਡੀਕਲ ਸਟਾਫ ਦੀ ਮੰਗ ਬਹੁਤ ਵੱਧ ਗਈ ਸੀ।ਇਸ ਵੱਧਦੀ ਮੰਗ ਨੂੰ ਦੇਖਦੇ ਹੋਏ ਗੁਰੂ ਨਾਨਕ ਇੰਸਟੀਚਿਊਟ ਵਿਖੇ ਤਿੰਨ ਸਾਲਾਂ vocational ਡਿਗਰੀ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ,ਤਾਂ ਜੋ ਵਿਦਿਆਰਥੀ ਮੈਡੀਕਲ ਖੇਤਰ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਣ।ਇਹ ਤਿੰਨ ਸਾਲਾਂ ਡਿਗਰੀ ਕੋਰਸ UGC ਅਤੇ MHRD Govt. Of India ਸਕੀਮ ਦੁਆਰਾ ਕਰਵਾਏ ਜਾਂਦੇ ਹਨ। ਇਹਨਾਂ ਵਿੱਚ ਸ਼ਾਮਿਲ ਹਨ:- ਮੈਡੀਕਲ ਲੈਬੋਰੈਟਰੀ ਟੈਕਨੀਸ਼ੀਅਨ,ਓਪਰੇਸ਼ਨ ਥੀਏਟਰ ਟੈਕਨੀਸ਼ੀਅਨ, ਡਾਇਲੀਸਿਸ ਟੈਕਨੀਸ਼ੀਅਨ,X-ray ਟੈਕਨੀਸ਼ੀਅਨ, ਅੱਖਾਂ ਦਾ ਕੋਰਸ, ਅਤੇ ਫਿਜ਼ੀਓਥਰੈਪੀ ਕੋਰਸ ਹਨ। ਇਹ ਸਾਰੇ ਕੋਰਸ ਇੰਸਟੀਚਿਊਟ ਵਿਖੇ ਹੀ ਕਰਵਾਏ ਜਾਂਦੇ ਹਨ ਅਤੇ ਇਹਨਾਂ ਕੋਰਸਾਂ ਦੇ ਪ੍ਰੈਕਟੀਕਲ ਲਈ ਹਰ ਕੋਰਸ ਦੀ ਲੈਬ ਹੈ। ਜਿਥੇ ਵਿਦਿਆਰਥੀ ਪ੍ਰੈਕਟੀਕਲ ਕਰਦੇ ਹਨ ਅਤੇ ਹਰ ਵਿਸ਼ੇ ਦਾ ਡੂੰਘਾਈ ਦਾ ਅਧਿਐਨ ਕਰਦੇ ਹਨ।

ਇਹਨਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਵਿਦਿਆਰਥੀ Govt., Semi. Govt.,Private ਅਤੇ ਸਵੈ ਰੋਜ਼ਗਾਰ ਵੀ ਕਰ ਸਕਦਾ ਹੈ।ਇੰਸਟੀਚਿਊਟ ਵਿਖੇ ਲਾਇਬ੍ਰੇਰੀ ਵੀ ਸਥਿਤ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮਹਿੰਗੀ – ਮਹਿੰਗੀ ਕਿਤਾਬਾਂ ਉੱਤੇ ਖਰਚ ਨਹੀਂ ਕਰਨਾ ਪੈਂਦਾ । ਇਸ ਨਾਲ ਵਿੱਦਿਆਰਥੀ ਲਾਇਬ੍ਰੇਰੀ ਤੋਂ ਪੁਸਤਕਾਂ ਲੈ ਕੇ ਪੜ੍ਹ ਸਕਦੇ ਹਨ, ਨਾਲ ਹੀ ਇੰਸਟੀਚਿਊਟ ਵਿੱਚ ਅੱਜ ਦੇ ਆਧੁਨਿਕ ਯੁੱਗ ਨੂੰ ਦੇਖਦੇ ਹੋਏ ਟੈਕਨੋਲੋਜੀ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ।ਇਸ ਲਈ ਵਿਦਿਆਰਥੀਆਂ ਲਈ ਕੰਪਿਊਟਰ ਲੈਬ ਹੈ।ਵਿਦਿਆਰਥੀਆਂ ਦੇ ਮਨੋਰੰਜਨ ਲਈ ਇੰਸਟੀਚਿਊਟ ਵਿਖੇ ਹਰ ਸ਼ਨੀਵਾਰ ਨੂੰ ਐਕਟੀਵਿਟੀ ਕਲਾਸ ਲਗਾਈ ਜਾਂਦੀ ਹੈ, ਨਾਲ ਹੀ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ ਯੋਗਾ ਕਰਵਾਇਆ ਜਾਂਦਾ ਹੈ।ਵਿਦਿਆਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਇੰਸਟੀਚਿਊਟ ਵਿਖੇ ਸਮੇਂ ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਜਿਸ ਵਿਚ ਮਾਹਿਰ ਡਾਕਟਰਾਂ ਵੱਲੋਂ ਪ੍ਰੈਕਟੀਕਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਦਿਆਰਥੀਆਂ ਨੂੰ ਮਿਹਨਤ ਦੀ ਰਾਹ ਤੇ ਚੱਲਣਾ ਸਿਖਾਉਂਦੇ ਹਨ, ਜਨੂਨ ਦੀ ਅੱਗ ਵਿੱਚ ਜੱਲਣਾ ਸਿਖਾਉਂਦੇ ਹਨ,ਇਕ ਚੰਗਾ ਇਨਸਾਨ ਬਣਨਾ ਸਿਖਾਉਂਦੇ ਹਨ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਅਤੇ ਰੋਜ਼ਗਾਰ ਤੱਕ ਪਹੁੰਚਾਉਦੇ ਹਨ|

Leave a Reply

Your email address will not be published. Required fields are marked *