ਪਟਿਆਲਾ

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਪੰਜ ਸਾਲਾਂ *ਚ ਇਕੋ ਸਮੇਂ ਕਰਵਾਉਣ ਕਲੱਬ ਦੀ ਮੰਗ ਤੇ ਕੋਈ ਕਦਮ ਨਾ ਚੁੱਕੇ ਜਾਣ ਤੇ ਚੋਣ ਕਮਿਸ਼ਨਰ ਖਿਲਾਫ ਕੀਤਾ ਪ੍ਰਦਰਸ਼ਨ

ਲੋਕ ਸਭਾ ਤੇ ਵਿਧਾਨ ਸਭਾ ਪੰਜ ਸਾਲਾਂ *ਚ ਦੋਵੇਂ ਚੋਣਾਂ ਇੱਕੋ ਸਮੇਂ ਤੇ ਕਰਵਾਉਣ ਨਾਲ ਕਰੋੜਾਂ ਰੁਪਏ ਦੀ ਹੋਵੇਗੀ ਬਚਤ — ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਲੋਕ ਸਭਾ ਅਤੇ ਵਿਧਾਨ ਸਭਾ ਦੋਵੇ ਚੋਣਾਂ ਪੰਜ ਸਾਲਾਂ ਵਿੱਚ ਇਕੋ ਸਮੇਂ ਇਕੱਠੀਆਂ ਕਰਵਾਉਣ ਦੀ ਮੰਗ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ ਇਸ ਮੰਗ ਤੇ ਕੋਈ ਕਦਮ ਨਾ ਚੁੱਕੇ ਜਾਣ ਤੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਤੇ ਭਾਰਤ ਦੇ ਚੋਣ ਕਮਿਸ਼ਨਰ ਖਿਲਾਫ ਰੋਸ ਜਾਹਿਰ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਖ—ਵੱਖ ਸਮੇਂ ਤੇ ਚੋਣਾਂ ਕਰਵਾਉਣ ਨਾਲ ਆਉਣ ਵਾਲੇ ਖਰਚੇ ਦਾ ਕਈ ਕਰੋੜਾਂ ਰੁਪਏ ਦਾ ਬੋਝ ਸਰਕਾਰੀ ਖਜਾਨੇ ਤੇ ਪੈਂਦਾ ਹੈ ਤੇ ਵੱਖ—ਵੱਖ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰਾਂ ਨੂੰ ਵਿਕਾਸ ਕਾਰਜਾਂ ਤੋਂ ਆਪਣਾ ਧਿਆਨ ਹਟਾਉਣਾ ਪੈਂਦਾ ਹੈ। ਜਿਸ ਨਾਲ ਚਲ ਰਹੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਜਾਂਦੇ ਹਨ। ਇਸ ਨਾਲ ਦੇਸ਼ ਦੇ ਸਾਰੇ ਸੂਬਿਆਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਕਾਰਜਾਂ ਤੇ ਲੱਗੇ ਕਰੋੜਾਂ ਰੁਪਏ ਬਰਬਾਦ ਹੋ ਜਾਂਦੇ ਹਨ ਤੇ ਸਾਰੇ ਸਰਕਾਰੀ ਮਹਿਕਮਿਆਂ ਦੇ ਕਰਮਚਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਚੋਣਾਂ ਦੌਰਾਨ ਲਗ ਜਾਂਦੀਆਂ ਹਨ ਜਿਸ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਧਿਆਨ ਵੀ ਰੋਜ਼ਾਨਾ ਦੇ ਕਾਰਜਾਂ ਤੋਂ ਹੱਟ ਜਾਂਦਾ ਹੈ ਅਤੇ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਕਾਂ ਆਦਿ ਤੇ ਆਉਣ ਵਾਲੇ ਬਹੁ ਗਿਣਤੀ ਵਿੱਚ ਕਰੋੜਾਂ ਰੁਪਏ ਦਾ ਖਰਚ ਆਉਂਦਾ ਹੈ।

ਇਸ ਦਾ ਬੋਝ ਵੀ ਸਰਕਾਰੀ ਖਜਾਨੇ ਤੇ ਪੈਦਾ ਹੈ ਕਈ ਮਹੀਨੇ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਰੋਡ ਸ਼ੋਅ, ਸੁਭਾਵਾਂ, ਚੋਣ ਪ੍ਰਚਾਰ ਅਤੇ ਰੈਲੀਆਂ ਕਰਨੀਆਂ ਸ਼ੁਰੂ ਕਰਦੇ ਹਨ ਇਨ੍ਹਾਂ ਸਾਰੇ ਪ੍ਰੋਗਰਾਮਾਂ ਅਯੋਜਨਾਂ ਦਾ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਲੋਕਾਂ ਤੇ ਪ੍ਰਸ਼ਾਸ਼ਨ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਚੋਣ ਕਮਿਸ਼ਨਰ ਅਤੇ ਮੋਦੀ ਸਰਕਾਰ ਤੋਂ ਫੇਰ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੋਵੇ ਚੋਣਾਂ ਪੰਜ ਸਾਲਾਂ *ਚ ਇਕੋ ਸਮੇਂ ਤੇ ਕਰਵਾਉਣ ਸਬੰਧੀ ਸਵਿਧਾਨ ਵਿੱਚ ਸੋਧ ਕਰਕੇ ਨਵੀਂ ਨੀਤੀ ਬਣਾ ਕੇ ਤੁਰੰਤ ਲਾਗੂ ਕੀਤੀ ਜਾਵੇ ਜਿਸ ਨਾਲ ਵਿਕਾਸ ਕਾਰਜ *ਚ ਤੇਜੀ ਆਵੇਗੀ ਅਤੇ ਚਲ ਰਹੇ ਵੱਡੇ ਛੋਟੇ ਪ੍ਰੋਜੈਕਟ ਦਾ ਕੰਮ ਵੀ ਨਹੀਂ ਰੁਕੇਗਾ ਅਤੇ ਦੇਸ਼ ਦੇ ਕਰੋੜਾਂ ਰੁਪਿਆਂ ਦੀ ਬਚਤ ਹੋਵੇਗੀ ਨਾਲ ਹੀ ਦੇਸ਼ ਦੇ ਹਰ ਇੱਕ ਸੂਬੇ ਦੀ ਤਰੱਕੀ ਨੂੰ ਵੱਧ ਤੋਂ ਵੱਧ ਬਲ ਪ੍ਰਾਪਤ ਹੋਵੇਗਾ। ਇਸ ਮੌਕੇ ਸੁਰਿੰਦਰ ਕੁਮਾਰ, ਗਿਆਨ ਚੰਦ, ਹੁਕਮ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਜੋਰਾ ਸਿੰਘ, ਮੋਨੂੰ ਕੁਮਾਰ, ਜਮੀਲ ਖਾਨ, ਰਵੀ ਕੁਮਾਰ, ਚਰਨਜੀਤ ਸਿੰਘ, ਸੁਖਦੇਵ ਸਿੰਘ, ਮੰਗਤ ਰਾਮ, ਮਹਿੰਦਰ ਸਿੰਘ, ਜੀਤ ਸਿੰਘ, ਹੈਪੀ ਰਾਣਾ, ਜਗਜੀਤ ਸਿੰਘ ਕਾਕਾ, ਨਰਿੰਦਰ ਪਾਲ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਗੋਤਮ ਕੁਮਾਰ, ਜੋਨੀ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਕਰਮ ਸਿੰਘ, ਵਿਜੇ ਕੁਮਾਰ ਆਦਿ ਹਾਜਰ ਸਨ।a

Leave a Reply

Your email address will not be published. Required fields are marked *