ਭਾਜਪਾ ਨੇ ਫੂਕਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ
ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਭੜਕੇ ਭਾਜਪਾਈ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਸ਼ਹਿਰੀ ਪ੍ਰਧਾਨ ਕੇ. ਕੇ ਮਲਹੋਤਰਾ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧੇ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚ ਸਾਬਕਾ ਚੈਅਰਮੈਨ ਕੇ.ਕੇ ਸ਼ਰਮਾ, ਦਿਹਾਤੀ ਦੇ ਪ੍ਰਧਾਨ ਹਰਮੇਸ਼ ਗੋਇਲ, ਸੁਰਿੰਦਰ ਖੇੜਕੀ, ਅਨਿਲ ਅਗਰਵਾਲ ਅਤੇ ਸਮੂਹ ਭਾਜਪਾ ਆਗੂ ਵੱਡੀ ਪੱਧਰ ਤੇ ਸ਼ਾਮਲ ਹੋਏ। ਇਸ ਮੌਕੇ ਮਲਹੌਤਰਾ ਅਤੇ ਹੋਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਮੌਜੂਦਾ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਗਿਆ ਹੈ। ਮੌਜੂਦਾ ਸਮੇਂ ਵਿੱਚ ਪੂਰੇ ਭਾਰਤ ਵਿੱਚ ਕਿਸੇ ਵੀ ਰਾਜ ਵਿਚ ਤੇਲ ਦੀ ਕੀਮਤਾਂ ਵਿਚ ਵਾਧਾ ਨਹੀਂ ਹੋਇਆ। ਪਰ ਮੌਜੂਦਾ ਆਪ ਸਰਕਾਰ ਨੇ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਨੂੰ ਵਧਾ ਕੇ ਸਿਰਫ ਤੇ ਸਿਰਫ ਆਪਣਾ ਖਜ਼ਾਨਾ ਭਰਨ ਦੀ ਸੋਚੀ ਹੈ।
ਜਿਸਦਾ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਪੁਰਜੋਰ ਵਿਰੋਧ ਕਰਦੀ ਹੈ। ਉਹਨਾਂ ਅੱਗੇ ਕਿਹਾ ਅਗਰ ਜਲਦੀ ਹੀ ਇਸ ਵਾਧੇ ਨੂੰ ਆਪ ਸਰਕਾਰ ਵੱਲੋ ਵਾਪਸ ਨਾਂ ਲਿਆ ਗਿਆ ਤਾਂ ਭਾਜਪਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹਰ ਕਸਬੇ ਅਤੇ ਬਲਾਕ ਵਿੱਚ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੋਕੇ ਮਹਿਲਾ ਮੋਰਚਾ ਦੀ ਪ੍ਰਧਾਨ ਮਨੀਸ਼ਾ ਉੱਪਲ, ਯੁਵਾ ਮੋਰਚਾ ਦੇ ਪ੍ਰਧਾਨ ਨਿਖਿਲ ਕਾਕਾ, ਸੰਜੇ ਸ਼ਰਮਾ, ਇੰਦਰ ਨਾਰੰਗ, ਗੋਪੀ ਰੰਗੀਲਾ, ਸਿਕੰਦਰ ਚੌਹਾਨ, ਸੰਦੀਪ ਮਲਹੋਤਰਾ, ਰਮੇਸ਼ ਕੁਮਾਰ, ਸੰਜੇ ਹੰਸ, ਨਕੁਲ ਸੋਫਤ, ਜਸਵਿੰਦਰ ਜੁਲਕਾ, ਸੁਸ਼ਮਾ ਜੀ, ਲਵਲੀ ਅਰੌੜਾ, ਅਨਿਲ ਗੋਇਲ ਬਿੱਟੂ, ਸੋਨੀਆ ਬਘੇਲ, ਪਵਨ ਸਡਾਨਾਂ, ਆਦਰਸ਼ ਜੀ, ਰਾਜੀਵ ਸ਼ਰਮਾ, ਸੰਦੀਪ ਸ਼ਰਮਾ, ਸੂਰਜ ਮਦਾਨ, ਗੁਰਭਜਣ ਲਚਕਾਣੀ,ਮੈਡਮ ਡਿਸੂਜਾ, ਆਰ ਕੁਮਾਰ ਖੱਤਰੀ, ਮੁਨੀਸ਼ ਸੋਨੀ, ਰਣਜੀਤ ਬੱਬੀ, ਸਤਪਾਲ ਗੋਇਲ, ਸੌਰਵ ਸ਼ਰਮਾਂ, ਉਮੇਸ਼, ਕਰਨ, ਟੈਗੋਰ ਪਵਾਰ, ਰਗੁਨਾਥ ਜੀ, ਪੰਕਜ ਖੱਤਰੀ, ਦੂਲ ਚੰਦ, ਵਿੱਕੀ ਵਰਮਾ, ਮੋਹਨ ਲਾਲ, ਰਮਨਜੀਤ, ਗੁਰਪ੍ਰੀਤ ਬਾਵਾ, ਪ੍ਰਿੰਸ, ਬਲਜਿੰਦਰ ਸਿੰਘ, ਮਨਪ੍ਰੀਤ ਮੌਨੂ , ਸੋਨੂੰ ਮੌਦਗਿਲ ਅਲੀ ਸ਼ਾਹ ਆਦ ਹਾਜਰ ਸਨ।

