ਪਟਿਆਲਾ

ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ੍ਸੰਚਾਰ ਵਿਭਾਗ ਨੇ ਜਿੱਤੀ ਓਵਰਆਲ ਟਰਾਫੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ (20 ਅਕਤੂਬਰ)੍ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ੍ਸੰਚਾਰ ਵਿਭਾਗ ਨੇ ਰਾਜਪੁਰਾ ਨੇੜੇ ਸਥਿਤ ਚਿੱਤਕਾਰਾ ਯੂਨੀਵਰਸਿਟੀ ਵਿਖੇ ਹੋਏ ਮੀਡੀਆ ਫੈਸਟੀਵਲ “ਉਡਾਨ 2022% ਵਿੱਚ ਓਵਰਆਲ ਟਰਾਫੀ ਹਾਸਲ ਕੀਤੀ। ਇਹ ਟਰਾਫੀ ਵਿਭਾਗ ਨੇ ਦੂਜੀ ਵਾਰ ਪ੍ਰਾਪਤ ਕੀਤੀ। ਇਸ ਫੈਸਟੀਵਲ ਵਿੱਚ ਉੱਤਰ ਭਾਰਤ ਦੇ ਵੱਖ੍ਵੱਖ ਕੋਨਿਆਂ ਤੋਜ਼ ਆਏ 15 ਵੱਖ੍ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪੱਤਰਕਾਰੀ ਨਾਲ ਜੁੜੇ 250 ਦੇ ਕਰੀਬ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਫੋਟੇਗ੍ਰਾਫੀ, ਕੁਇਗ਼, ਮੋਬਾਇਲ ਜਰਨਲਿਗ਼ਮ, ਕੋਲਾਜ ਬਣਾਉਣਾ, ਰੇਡੀਓ ਜਾਕੀ, ਨਿਊਗ਼ ਰੀਡਿੰਗ, ਡਾਕਿਊਮੈਜ਼ਟਰੀ ਫਿਲਮ ਅਤੇ ਨਾਟਕ ਸਮੇਤ ਕੁੱਲ 15 ਆਈਟਮਾਂ ਵਿੱਚ ਪ੍ਰਤੀਭਾਗੀਆਂ ਨੇ ਹੱਥ ਅਗ਼ਮਾਏ। ਜੇਤੂ ਪ੍ਰਤੀਭਾਗੀਆਂ ਨੂੰ ਚਿੱਤਕਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਚਨਾ ਮੰਤਰੀ ਨੇ ਇਨਾਮ ਦਿੱਤੇ।

ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ੍ਸੰਚਾਰ ਵਿਭਾਗ ਦੇ ਵਿਦਿਆਰਥੀ ਲਵਪ੍ਰੀਤ ਕੌਰ, ਅਰਦੀਪ ਕੌਰ ਅਤੇ ਰੰਜਿਤਾ ਰਮਾ ਵੱਲੋਜ਼ ਚਿੜੀਆਂ “ਤੇ ਬਣਾਈ ਗਈ ਦਸਤਾਵੇਗ਼ੀ ਫਿਲਮ “ਪੁਕਾਰ% ਨੂੰ ਪਹਿਲਾ ਇਨਾਮ ਮਿਲਿਆ। ਇਸ ਤੋਜ਼ ਇਲਾਵਾ ਨਿਊਗ਼ ਰੀਡਿੰਗ ਵਿੱਚ ਵਿਦਿਆਰਥੀ ਅਲੀਾ ਅਤੇ ਮੋਬਾਇਲ ਜਰਨਲਿਗ਼ਮ ਵਿੱਚ ਮੀਲਾ ॥ਾਨ ਤੇ ਗੋਪਾਲ ਸਿੰਘ ਸਿੱਧੂ ਨੂੰ ਪਹਿਲਾ ਇਨਾਮ ਹਾਸਲ ਹੋਇਆ। ਕਾਰਟੂਨ ਮੇਕਿੰਗ ਵਿੱਚ ਮੀਲਾ ॥ਾਨ, ਫੋਟੋਗ੍ਰਾਫੀ ਵਿੱਚ ਪ੍ਰਭਸਿਮਰਨ ਜੀਤ ਸਿੰਘ ਵਾਲੀਆ, ਵੀਡੀਓ ਐਡੀਟਿੰਗ ਵਿੱਚ ਅਰਦੀਪ ਕੌਰ ਨੂੰ ਦੂਜਾ ਸਥਾਨ ਹਾਸਲ ਹੋਇਆ। ਨਾਟਕ ਮੁਕਾਬਲੇ ਵਿੱਚ ਬਲਵਿੰਦਰ ਸਿੰਘ, ਅਰਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਅਮਨਿੰਦਰ, ਿਵਮ ਸਿੰਗਲਾ ਅਤੇ ਹਰਮਨ ਸਿੰਘ ਦੀ ਟੀਮ ਨੇ ਦੂਜਾ ਇਨਾਮ ਹਾਸਲ ਕੀਤਾ।ਵਿਭਾਗ ਦੀ ਇਸ ਪ੍ਰਾਪਤੀ “ਤੇ ਵਿਭਾਗ ਦੇ ਮੁਖੀ ਡਾ. ਨੈਨਸੀ ਦਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਸ॥ਤ ਮਿਹਨਤ ਦਾ ਹੀ ਨਤੀਜਾ ਹੈ ਕਿ ਇਹ ਟਰਾਫੀ ਵਿਭਾਗ ਦੀ ਝੋਲੀ ਪਈ। ਇਸ ਤੋਜ਼ ਇਲਾਵਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਹੈਪੀ ਜੇਜੀ ਅਤੇ ਅਸਿਸਟੈਜ਼ਟ ਪੋ੍ਰਫੈਸਰ ਡਾ. ਅਮਨ ਰੰਧਾਵਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *