ਪਟਿਆਲਾ

ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ।

ਆਈ ਫਲੂ ਦੀ ਜਾਗਰੂਕਤਾ ਲਈ ਮਾਤਾ ਕੁਸ਼ਲਿਆ ਹਸਪਤਾਲ ਦੀ ਓ.ਪੀ.ਡੀ ਵਿੱਚ ਲਗਾਏ ਪੋਸਟਰ।

ਪਟਿਆਲਾ 9 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇਸ ਮੋਸਮ ਵਿੱਚ ਆਮ ਤੌਰ ਤੇਂ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜਿਆਦਾ ਪਾਏ ਜਾਂਦੇ ਹਨ। ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।ਅੱਖਾਂ ਦੀ ਲਾਗ ਤੋਂ ਬਚਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਦੀ ਜਾਗਰੂਕਤਾ ਲਈ ਮੈਡੀਕਲ ਸੂਪਰਡਂੈਟ ਮਾਤਾ ਕੁਸ਼ਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਦੀ ਓ.ਪੀ.ਡੀ ਅਤੇ ਅੱਖਾਂ ਦੀ ਓ.ਪੀ.ਡੀ. ਵਿੱਚ ਪੋਸਟਰ ਲਗਵਾਏ ਗਏ।ਉਹਨਾਂ ਕਿਹਾ ਕਿ ਮਾਤਾ ਕੁਸ਼ਲਿਆ ਹਸਪਤਾਲ ਵਿਚ ਰੋਜਾਨਾ ਸੈਂਕੜਿਆ ਦੀ ਗਿਣਤੀ ਮਰੀਜ ਅਤੇ ਉਹਨਾਂ ਦੇ ਅਟੈਨਡੈਂਟ ਇਲਾਜ ਲਈ ਆਉਂਦੇ ਹਨ।ਜਿਹਨਾਂ ਦਾ ਇਸ ਬਿਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਇਸ ਮੋਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ,ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਜਿਲ਼੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੋਰ ਅਤੇ ਧਰਮਿੰਦਰ ਕੁਮਾਰ ਵੀ ਹਾਜਰ ਸਨ ।ਮੈਡੀਕਲ ਸੁਪਰਡੈਂਟ ਅਤੇ ਅੱਖਾਂ ਦੇ ਮਾਹਰ ਡਾ. ਜਗਪਾਲਇੰਦਰ ਸਿੰਘ ਨੇਂ ਕਿਹਾ ਕਿ ਆਈ ਫਲ਼ੂ ਜਿਸ ਨੂੰ ਕਨਜਕਟਿਵਾਈਟਿਸ ਕਿਹਾ ਜਾਂਦਾ ਹੈ ,

ਇੱਕ ਤਰਾਂ ਦੀ ਲਾਗ ਦੀ ਬਿਮਾਰੀ ਹੈ ਜੋ ਵਾਇਰਸ ਜਾ ਬੈਕਟੀਰੀਆ ਕਾਰਣ ਹੁੰਦੀ ਹੈ।ਮੋਸਮ ਦੇ ਬਦਲਾਅ ਅਤੇ ਹੜ੍ਹਾ ਦੇ ਕਾਰਨ ਇਸ ਬਿਮਾਰੀ ਦੇ ਕੇਸਾਂ ਵਿੱਚ ਵਾਧਾ ਹੋਣ ਲਗਦਾ ਹੈ।ਉਹਨਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਦੀ ਸੋਜ, ਅੱਖਾਂ ਵਿੱਚ ਖੁਜਲੀ, ਜਲਣ ਜਾਂ ਰੜਕ ਹੋਣਾ,ਅੱਖਾਂ ਵਿਚੋਂ ਚਿੱਟਾ ਜਿਹਾ ਪਦਾਰਥ ਨਿਕਰਲਣਾ ਅਤੇ ਅੱਖਾਂ ਦਾ ਚਿਪਕਣਾ ਆਦਿ ਆਈ ਫਲੂ ਦੇ ਲੱਛਣ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇਂ ਅੱਖਾਂ ਨੁੰ ਰਗੜਿਆ ਨਾ ਜਾਵੇ ਅਤੇ ਅੱਖਾਂ ਨੂੰ ਸਾਫ ਕਰਨ ਲਈ ਸਾਫ ਰੁਮਾਲ ਦੀ ਵਰਤੋਂ ਕੀਤੀ ਜਾਵੇ।ਅੱਖਾਂ ਵਿੱਚ ਆਪਣੀ ਮਰਜੀ ਨਾਲ ਦਵਾਈ ਪਾਉਣ ਤੋਂ ਪਰਹੇਜ ਕਰਕੇ ਡਾਕਟਰ ਸਲਾਹ ਅਨੁਸਾਰ ਹੀ ਦਵਾਈ ਪਾਈ ਜਾਵੇ। ਉਹਨਾ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾ ਵਿੱਚ ਆਈ ਫਲੂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ।ਜਿਲ਼੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਆਈ ਫਲੂ ਦੀ ਲਾਗ ਨੂੰ ਅਗੇ ਫੈਲਣ ਤੋਂ ਰੋਕਣ ਲਈ ਸਾਬਣ ਅਤੇ ਪਾਣੀ ਨਾਲ ਹੱਥ ਵਾਰ ਵਾਰ ਧੋਵੋ ਜਾਂ ਸੇਨੇਟਾਈਜਰ ਦੀ ਵਰਤੋਂ ਕਰੋ।ਅੱਖਾਂ ਨੂੰ ਵਾਰ ਵਾਰ ਨਾ ਛੁਹੋ।ਪ੍ਰਭਾਵਤ ਵਿਅਕਤੀ ਦੇ ਤੋਲੀਏ/ ਰੁਮਾਲ/ ਬਿਸਤਰ ਆਦਿ ਦੀ ਵਰਤੋਂ ਨਾ ਕਰੋ।ਭੀੜ ਵਾਲੀਆਂ ਥਾਵਾਂ ਅਤੇ ਤੈਰਾਕੀ ਤੋਂ ਬੱਚੋ।ਉਹਨਾਂ ਕਿਹਾ ਕਿ ਅੱਖਾਂ ਵਿੱਚ ਧੁੰਦਲਾਪਣ ਮਹਿਸੂਸ ਹੋਵੇ ਜਾਂ ਤਕਲੀਫ ਵੱਧ ਜਾਵੇ ਜਾਂ ਅੱਖਾਂ ਦੇ ੳਪਰੇਸ਼ਨ ਤੋਂ ਬਾਅਦ ਫਲ਼ੁ ਹੋ ਜਾਵੇ ਤਾ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਦੀ ਸਲਾਹ ਲਵੋ ।ਉਹਨਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ।

Leave a Reply

Your email address will not be published. Required fields are marked *