ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਵਲੋਂ ਨਵਾਬ ਕਪੂੁਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਬਰਸੀ ਸਮਾਗਮ ਹੋਏ।
ਧਾਰਮਿਕ ਸਖਸ਼ੀਅਤਾਂ ਨੇ ਕੀਤੀ ਸਮੂਲੀਅਤ

ਅੰਮਿ੍ਰਤਸਰ, 20 ਅਕਤੂਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਆਪਣੇ ਤੀਜੇ ਜਥੇਦਾਰ ਨਵਾਬ ਕਪੂਰ ਸਿੰਘ ਅਤੇ ਚੋਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਕਰਮਵਾਰ 269 ਅਤੇ 239 ਬਰਸੀ ਦੇ ਗੁਰਮਤਿ ਸਮਾਗਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਅਤੇ ਗੁ: ਮੱਲ ਅਖਾੜਾ ਪਾ:ਛੇਵੀਂ ਵਿਖੇ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਅਤੇ ਬਾਬਾ ਵਰਿਆਮ ਸਿੰਘ ਮੜ੍ਹੀਆਂ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਸਿੱਖ ਇਤਿਹਾਸ ਦਾ ਵਿਖਿਆਨ ਕੀਤਾ। ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਕੌਮ ਨੂੰ ਅਦੁਤੀ ਤੇ ਫਖਰਯੋਗ ਦੇਣ ਹੈ। ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਹੈ। ਉਨ੍ਹਾਂ ਕਿਹਾ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਕੀਤੀ ਕਮਾਈ ਨੂੰ ਹੀ ਅੱਜ ਸਿੱਖ ਜਗਤ ਮਾਨ ਰਿਹਾ ਹੈ। ਅੱਜ ਦੇ ਨੇਤਾਵਾਂ ਨੂੰ ਸੂਰਬੀਰ ਜਰਨੈਲ ਮੁਖੀਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਕਿਹਾ ਬਾਬਾ ਬਲਬੀਰ ਸਿੰਘ ਜੋ ਬੁੱਢਾ ਦਲ ਦੇ 14 ਵੇਂ ਮੁਖੀ ਹਨ ਆਪਣੇ ਦਲਪੰਥ ਦੇ ਮੁਖੀ ਸਾਹਿਬਾਨਾਂ ਦੀਆਂ ਸਲਾਨਾ ਯਾਦ ਮਨਾ ਕੇ ਸਤਿਕਾਰ ਭੇਟ ਕਰਦੇ ਹਨ ਪ੍ਰਸ਼ੰਸਾ ਜਨਕ ਬਾਤ ਹੈ। ਇਹ ਕਾਰਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬੁੱਢਾ ਦਲ ਦੇ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਪੰਥਕ ਕਾਰਜ ਹੀ ਕੌਮ ਅੰਦਰ ਪੰਥਕ ਰੂਹ ਫੂਕਦੇ ਹਨ, ਇਸ ਤਰ੍ਹਾਂ ਦਾ ਇਤਿਹਾਸ ਹੀ ਜਵਾਨੀ ਨੂੰ ਊਰਜਾ ਪ੍ਰਦਾਨ ਕਰਦਾ ਹੈ।
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬਰਸੀ ਸਮਾਗਮ ਵਿੱਚ ਆਈਆ ਧਾਰਮਿਕ ਸਖਸੀਅਤਾਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਬੁੱਢਾ ਦਲ ਮੁਖੀ ਆਗੂਆਂ ਨੇ ਔਖੇ ਸਮੇਂ ਕੌਮ ਦੀ ਅਗਵਾਈ ਕੀਤੀ ਹੈ। ਜਿਥੇ ਉਹ ਬੁੱਢਾ ਦਲ ਦੇ ਮੁਖੀ ਸਨ। ੳਥੇ ਉਹ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ ਹਨ। ਸ. ਹਰਪਾਲ ਸਿੰਘ ਆਹਲੂਵਾਲੀਆ, ਸ. ਪ੍ਰਦੀਆ ਵਾਲੀਆ, ਸ. ਗੁਰਪ੍ਰੀਤ ਸਿੰਘ ਆਹਲੂਵਾਲੀਆ (ਕਲਕੱਤਾ) ਨੇ ਸਾਝੇ ਤੌਰ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਸਨਮਾਨ ਕੀਤਾ। ਆਹਲੂਵਾਲੀਆ ਫੈਡਰੇਸ਼ਨ ਵਲੋਂ ਸ. ਹਰਪਾਲ ਸਿੰਘ ਵਾਲੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਯਾਦ ਬੁੱਢਾ ਦਲ ਵਲੋਂ ਮਨਾਉਣ ਤੇ ਧੰਨਵਾਦ ਕੀਤਾ। ਸਟੇਜ ਸੰਚਾਲਨ ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਕੀਤਾ। ਇਸ ਸਮੇਂ ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਵੱਸਣ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਗੁਰਪਿੰਦਰ ਸਿੰਘ ਸਤਲਾਣੀ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ, ਬਾਬਾ ਇੰਦਰਬੀਰ ਸਿੰਘ, ਸ. ਰਾਜਿੰਦਰ ਸਿੰਘ ਮੁਰਵਾਹ, ਸ. ਜਗਦੀਸ਼ ਸਿੰਘ ਆਹਲੂਵਾਲੀਆ, ਸ. ਸਤਿੰਦਰ ਸਿੰਘ ਰੂਬੀ, ਸ. ਪੀ.ਐਸ.ਤੇਗ, ਸ. ਹਰਪ੍ਰੀਤ ਸਿੰਘ ਬੇਦੀ, ਸ. ਸੁਰਿੰਦਰਜੀਤ ਸਿੰਘ ਵਾਲੀਆ, ਸ. ਸੁਰਿੰਦਰ ਪਾਲ ਸਿੰਘ, ਸ. ਸਾਜਨ ਸਿੰਘ, ਸ. ਜਸਕੀਰਤ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ , ਬਾਬਾ ਸਰਵਣ ਸਿੰਘ ਮਝੈਲ, ਸ. ਮਲੂਕ ਸਿੰਘ ਲਾਡੀ, ਸ. ਬਲਦੇਵ ਸਿੰਘ ਢੋਡੀਵਿੰਡ, ਬਾਬਾ ਇੰਦਰ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਦਲੇਰ ਸਿੰਘ, ਬਾਈ ਮਨਜੀਤ ਸਿੰਘ ਭੋਮਾ, ਪ੍ਰੋ: ਸਰਚਾਂਦ ਸਿੰਘ ਖਿਆਲਾ ਸ. ਪਰਮਜੀਤ ਸਿੰਘ ਅਵਾਣ, ਸ. ਦੇਵਿੰਦਰ ਸਿੰਘ ਕਪੂਰਥਲਾ, ਸ. ਮਨਮੋਹਨ ਸਿੰਘ ਭਾਗੋਵਾਲ, ਭਾਈ ਮਾਨ ਸਿੰਘ ਤਲਵੰਡੀ ਸਾਬੋ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

