ਪਟਿਆਲਾ

ਪਿੰਡ ਅਗੇਤੀ ਦੇ ਨੌਜਵਾਨਾਂ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਚੁੱਕਿਆ ਬੀੜਾ

ਨਹਿਰੂ ਯੂਵਾ ਕੇਂਦਰ ਤੋਂ ਪਟਿਆਲਾ ਦੀ ਪਲਾਸਟਿਕ ਮੁਕਤ ਮੁਹਿੰਮ ਦਾ ਦਿੱਖਿਆ ਅਸਰ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਿੰਡ ਅਗੇਤੀ ਨੇੜੇ ਨਾਭਾ ਦੇ ਦਸ਼ਮੇਸ਼ ਯੂਥ ਸਪੋਰਟਸ ਕਲੱਬ ਵਲੋਂ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ 42 ਨੌਜਵਾਨਾਂ ਨੇ ਪਿੰਡ ਵਿੱਚ ਪਲਾਸਟਿਕ ਇਕੱਠਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਪਲਾਸਟਿਕ ਮੁਕਤ ਪਿੰਡ ਬਣਾਉਣ ਦੀ ਅਪੀਲ ਕੀਤੀ। ਕਲੱਬ ਦੇ ਪ੍ਰਧਾਨ ਗੁਰਜੋਤ ਸਿੰਘ ਨੇ ਆਖਿਆ ਕਿ ਨਹਿਰੂ ਯੂਵਾ ਕੇਂਦਰ ਅਦਾਰਾ ਭਾਰਤ ਸਰਕਾਰ ਵਲੋਂ ਪਟਿਆਲਾ ਜਿਲੇ ਦੇ 300 ਪਿੰਡਾਂ ਵਿੱਚ ਬਣੇ ਯੂਥ ਕਲੱਬਾਂ ਰਾਹੀਂ ਪਿੰਡਾਂ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦਾ ਅਸਰ ਪਿੰਡ ਪਿੰਡ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੂਵਾ ਕੇਂਦਰ ਪਟਿਆਲਾ ਦੀ ਯੂਥ ਕੁਆਰਡੀਨੇਟਰ ਮੈਡਮ ਰਮਨਾ ਕੁਮਾਰੀ ਅਤੇ ਮੈਡਮ ਅਮਰਜੀਤ ਕੌਰ ਲੇਖਾਕਾਰ ਨੇ ਆਪਣੇ ਸਾਂਝੇ ਬਿਆਨ ਵਿੱਚ ਆਖਿਆ,

ਉਹਨਾਂ ਇਹ ਵੀ ਆਖਿਆ ਕਿ ਇਹ ਪਲਾਸਇਕ ਮੁਕਤ ਸਵੱਛ ਭਾਰਤ 2.0 ਦੀ ਮੁਹਿੰਮ ਪਹਿਲਾਂ ਪਿੰਡਾਂ ਵਿੱਚ ਮੁਕੰਮਲ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸ਼ਹਿਰਾਂ ਵਿੱਚ ਵੀ ਚਲਾਈ ਜਾਵੇਗੀ। ਤਾਂ ਜੋ ਭਾਰਤ ਨੂੰ ਪਲਾਸਟਿਕ ਮੁਕਤ ਬਣਾਇਆ ਜਾ ਸਕੇ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਵੀ ਪੁੱਜੇ ਅਤੇ ਉਹਨਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੌਜਵਾਨ ਪੀੜੀ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਅਤੇ ਜਦੋਂ ਨੌਜਵਾਨ ਸਵੱਛ ਭਾਰਤ ਨਾਲ ਜੁੜ ਕੇ ਪਿੰਡ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਪਲਾਸਟਿਕ ਮੁਕਤ ਹੋ ਜਾਵੇਗਾ। ਇਸ ਲਈ ਨੌਜਵਾਨਾ ਨੂੰ ਨਹਿਰੂ ਯੂਵਾ ਕੇਂਦਰ ਸੰਗਠਨ ਨਾਲ ਜੁੜ ਕੇ ਆਪਣੇ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ।

Leave a Reply

Your email address will not be published. Required fields are marked *