ਹੇਮਕੁੰਟ ਰੋਪਵੇਅ ਨਾਲ ਸਰਧਾਲੂਆਂ ਨੂੰ ਵਿਸੇਸ਼ ਸਹੂਲਤ ਮਿਲੇਗੀ : ਬਾਬਾ ਬਲਬੀਰ ਸਿੰਘ
ਅੰਮਿ੍ਰਤਸਰ 22 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਸਵਾਗਤ ਕੀਤਾ ਹੈ ਅਤੇ ਇਸ ਕਾਰਜ ਨਾਲ ਗੁ: ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਰੋਪਵੇਅ ਪ੍ਰਾਜੈਕਟ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ 12:40 ਕਿਲੋਮੀਟਰ ਲੰਬਾ ਹੈ ਜਿਸ ਤੇ 1163 ਕਰੋੜ ਰੁਪਏ ਖਰਚ ਹੋਣੇ ਹਨ। ਇਹ ਗੋਬਿੰਦਘਾਟ ਤੋਂ ਧੁਲਨਾ, ਭਯੂੰਡਾਰ, ਘਰਘਰੀਆਂ ਤੋਂ ਹੇਮਕੁੰਟ ਸਾਹਿਬ ਉਨ੍ਹਾਂ ਕਿਹਾ ਕਿ ਇਸ ਰੋਪਵੇਅ ਤੇ ਪੰਜ ਸਟੇਸ਼ਨ ਬਨਣ ਨਾਲ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਉਪਰਾਲਾ ਪ੍ਰਸ਼ੰਸਾ ਜਨਕ ਹੈ।

