ਪਟਿਆਲਾ

ਸਰਵੈਲੈਂਸ ਟੀਮ ਵੱਲੋਂ ਸਿਵਲ ਹਸਪਤਾਲ ਨਾਭਾ ਦਾ ਦੌਰਾ

ਟੀਕਾਕਰਨ ਪ੍ਰੋਗਰਾਮ ਦੀ ਕੀਤੀ ਸਮੀਖਿਆ

ਪਟਿਆਲਾ 29 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੂਟੀਨ ਟੀਕਾਕਰਨ ਅਤੇ ਵੈਕਸਿਨ ਪ੍ਰੀਵੈਨਟਏਬਲ ਡਜੀਜ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਸਰਵਲ਼ੈਂਸ ਟੀਮ ਵੱਲੋਂ ਸਿਵਲ ਹਸਪਤਾਲ ਨਾਭਾ ਦਾ ਦੋਰਾ ਕੀਤਾ ਗਿਆ।ਜਾਣਕਾਰੀ ਦਿੰਦੇ ਜਿਲ਼੍ਹਾ ਟੀਕਾਕਰਨ ਅਫਸਰ ਡਾ. ਵੀਂਨੂੰ ਗੋਇਲ ਨੇ ਨੇਂ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਭੇਜੀ ਸਰਵੈਲੈਂਸ ਟੀਮ ਜਿਸ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾ. ਆਪਾਓ, ਡਾ. ਵਿਕਰਮ ਗੁਪਤਾ ਅਤੇ ਯੂਨੀਸੈਫ ਦੇ ਡਾ. ਯਾਸ਼ਿਕਾ ਨੇਗੀ ਸ਼ਾਮਲ ਸਨ ਵੱਲੋਂ ਸਿਵਲ ਹਸਪਤਾਲ ਦਾ ਦੋਰਾ ਕੀਤਾ ਇਸ ਮੋਕੇ ਉਹਨਾਂ ਨਾਲ ਜਿਲ਼੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੀ ਹਾਜਰ ਸਨ। ਡਾ.ਗੋਇਲ ਨੇਂ ਦੱਸਿਆ ਕਿ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਛੋਟੇ ਬੱਚਿਆਂ ਨੂੰ ਮਾਰੂ ਬੀਮਾਰੀਆਂ ਜਿਵੇਂ ਧਨੁਕਵਾ, ਪੋਲਿਓ, ਖਸਰਾ, ਕਾਲੀ ਖੰਗ , ਤਪਦਿਕ ਆਦਿ ਤੋਂ ਬਚਾਅ ਲਈ ਚਲਾਈ ਜਾ ਰਹੇ ਟੀਕਾਕਰਨ ਪ੍ਰੋਗਰਾਮ ਦੀ ਸਮੀਖਿਆ ਕੀਤੀ।

ਇਸ ਮੋਕੇ ਉਹਨਾਂ ਟੀਕਾਕਰਨ ਸ਼ੈਸ਼ਨ ਚੈਕ ਕੀਤਾ ਅਤੇ ਉਹਨਾਂ ਦਾ ਟੀਕਾਕਟਨ ਸਬੰਧੀ ਰੱਖੇ ਜਾਣ ਵਾਲੇ ਰਿਕਾਕਰਡ ਵੀ ਵਾਚਿਆ।ਇਸ ਮੋਕੇ ਟੀਮ ਵੱਲੋਂ ਟੀਕਾਕਰਨ ਲਈ ਵਰਤੀ ਜਾ ਰਹੀ ਵੈਕਸਿਨ ਦੇ ਰਖ ਰਖਾਵ ਵਾਲੇ ਉਪਕਰਨਾਂ ਦੀ ਵੀ ਸਮੀਖਿਆ ਕੀਤੀ ।ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਰੋੜਾ ਨਾਲ ਮੀਟਿੰਗ ਕੀਤੀ। ਇਸ ਦੋਰੇ ਦੋਰਾਨ ਟੀਮ ਵੱਲੋਂ ਪ੍ਰਾਈਵੇਟ ਕਲੀਨਿਕ ਵਿੱਚ ਜਾ ਕੇ ਵੀ ਉਥੇ ਟੀਕਾਕਰਨ ਪ੍ਰੋਗਰਾਮ ਦੀ ਸਮੀਖਿਆ ਕੀਤੀ ਅਤੇ ਸਬੰਧਤ ਡਾਕਟਰਾਂ ਨੂੰ ਬੱਚਿਆਂ ਨੂੰ ਜੋ ਕਿ ਬੁਖਾਰ ਅਤੇ ਸ਼ਰੀਰ ਤੇਂ ਲਾਲ ਧੱਬੇ ਹੋਣ ਦੀ ਸ਼ਿਕਾਇਤ ਨਾਲ ਆਉਂਦੇ ਹਨ ਦੀ ਖਸਰਾ ਸਬੰਧੀ ਜਾਂਚ ਬਣਾਉਣ ਲਈ ਕਿਹਾ ਅਤੇ ਏ.ਐਫ.ਪੀ.ਕੇਸਾਂ ਦੀ ਸੁਚਨਾ ਤੁਰੰਤ ਸਰਕਾਰੀ ਸਿਹਤ ਸੰਸ਼ਥਾ ਨੂੰ ਦੇਣੀ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਉਸ ਦੀ ਸਮੇਂ ਸਿਰ ਜਾਂਚ ਕਰਵਾਈ ਜਾ ਸਕੇ।ਡਾ. ਵੀਨੂੰ ਨੇਂ ਕਿਹਾ ਕਿ 4 ਨਵੰਬਰ ਤੱਕ ਜਿਲ੍ਹੇ ਵਿੱਚ ਰੁਕਣ ਵਾਲੀ ਇਸ ਟੀਮ ਵਲੋਂ ਵੱਖ ਵੱਖ ਬਲਾਕਾ ਦਾ ਦੋਰਾ ਕਰਕੇ ਟੀਕਾਕਰਨ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਦੇਸ਼ ਨੂੰ ਖਸ਼ਰਾ ਮੁਕਤ ਕਰਨ ਲਈ ਮਿੱਥੇ ਟੀਚੇ ਪੁਰਾ ਕੀਤਾ ਜਾ ਸਕੇ । ਟੀਮ ਵੱਲੋਂ ਬੀਤੇ ਦਿਨੀ ਸਿਵਲ ਸਰਜਨ ਡਾ. ਰਾਜੁ ਧੀਰ ਦੀ ਅਗਵਾਈ ਵਿੱਚ ਮੀਟਿੰਗ ਵੀ ਕੀਤੀ ਗਈ ਸੀ।

Leave a Reply

Your email address will not be published. Required fields are marked *