ਪਟਿਆਲਾ

ਪੰਜਾਬ ‘ਚ ਫਿਲਮ ‘ਬਲੈਕ ਪ੍ਰਿੰਸ’ ਨੂੰ ਟੈਕਸ ਮੁਕਤ ਕੀਤਾ ਜਾਵੇ : ਫਰੰਟ

ਪਟਿਆਲਾ 28 ਜੁਲਾਈ (ਮਧੂਸਾਰ ਬਿਊਰੋ) ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜ਼ਾਨਸ਼ੀਨ ਮਹਾਰਜ ਦਲੀਪ ਸਿੰਘ ਦੀ ਦੁੱਖਾਂ ਭਰਪੂਰ ਅਤੇ ਸੰਘਰਸ਼ ਭਰਪੂਰ ਜਿੰਦਗੀ ਤੇ ਅਧਾਰਤ ਫਿਲਮ ‘ਬਲੈਕ ਪ੍ਰਿੰਸ’ ਇੱਕ ਸੱਚੀਆਂ ਘਟਨਾਵਾਂ ਤੇ ਅਧਾਰ ਤੇ ਇਤਿਹਾਸ ਨੂੰ ਦਰਸਾਉਂਦੀ ਹੋਈ ਕਲਾਤਮਕ ਤੇ ਗੁਣਾਤਮਕ ਪੱਖ ਦੀ ਬਹੁਤ ਹੀ ਸ਼ਾਨਦਾਰ ਫਿਲਮ ਹੈ।

ਇਸ ਫਿਲਮ ਨੂੰ ਦੇਖਣ ਤੇ ਪਿੱਛੋਂ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਸੂਬਾ ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਨੇਤ ਸਿੰਘ ਧਾਲੀਵਾਲ, ਮਲਕੀਤ ਸਿੰਘ ਫਤਿਹਗੜ੍ਹ ਸਾਹਿਬ ਅਤੇ ਪ੍ਰੇਮ ਸ਼ਰਮਾ ਅੰਮ੍ਰਿਤਸਰ ਨੇ ਦੱਸਿਆ ਕਿ ਅਜਿਹੀਆਂ ਸ਼ਾਨ ਅਤੇ ਮਤੇ ਇਤਿਹਾਸ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਉਤਸ਼ਾਹ ਦੇਣ ਦੀ ਸਮੇਂ ਦੀ ਮੰਗ ਹੈ। ਜੋ ਕਿ ਲੱਚਰ ਗਾਇਕੀ ਅਤੇ ਲੱਚਰਪੁਣੇ ਤੋਂ ਹੱਟ ਕੇ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ।
ਜੱਥੇਬੰਦੀ ਦੇ ਸਮੁੱਚੇ ਐਗਜੈਗਟਿਵ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਇਸ ਫਿਲਮ ਦਾ ਟੈਕਸ ਮਾਫ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਫਿਲਮ ਨੂੰ ਪੰਜਾਬ ਭਰ ਦੇ ਸਮੁੱਚੇ ਸਕੂਲਾਂ ਅਤੇ ਕਾਲਜਾਂ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਹਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਰਾਜ ਨਾਲ ਹੋਏ ਵਿਸ਼ਵਾਸ਼ ਘਾਤਾਂ ਤੋਂ ਜਾਣੂ ਹੋ ਸਕਣ ਅਤੇ ਭਵਿੱਖ ‘ਚ ਸਬਕ ਸਿੱਖ ਸਕਣ।

Leave a Reply

Your email address will not be published. Required fields are marked *