ਅੰਮ੍ਰਿਤਸਰ

ਹਰਿਆਵਲ ਮੇਲੇ 20 ਨਵੰਬਰ ਦੀ ਕਰੋ ਤਿਆਰੀ:ਇੰਜ ਦਲਜੀਤ ਸਿੰਘ ਕੋਹਲੀ*

ਅੰਮ੍ਰਿਤਸਰ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) )ਅਜੋਕੇ ਸਮੇਂ ਧਰਤੀ ਉੱਪਰ ਜੀਵਨ ਦੇ ਨਜ਼ਰੀਏ ਤੋਂ ਸ਼ੁਧ ਵਾਤਾਵਰਨ ਮਨੁੱਖ ਦੀ ਸਭ ਤੋਂ ਵੱਡੀ ਲੋੜ ਹੈ। ਅੱਜ ਵਾਤਾਵਰਨ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ। ਇਸ ਵਿਸੇ ਸਬੰਧੀ ਹਰਿਆਵਲ ਪੰਜਾਬ ਦੇ ਸੂਬਾ ਸੰਯੋਜਕ ਸ਼੍ਰੀ ਮਾਨ ਪ੍ਰਵੀਨ ਕੁਮਾਰ ਜੀ, ਸਹਿ ਸੰਯੋਜਕ ਸ਼੍ਰੀ ਪੁਨੀਤ ਖੰਨਾ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀ ਵਰਿੰਦਰ ਮਹਾਜਨ, ਡਾ: ਹਰਜੀਤ ਸਿੰਘ ਅਰੋੜਾ, ਇੰਜ: ਦਲਜੀਤ ਸਿੰਘ ਕੋਹਲੀ, ਇੰਜ: ਮਨਜੀਤ ਸਿੰਘ ਸੈਣੀ, ਸ਼੍ਰੀ ਰਾਜੀਵ ਠੁਕਰਾਲ, ਮੈਡਮ ਜਨਕ ਜੋਸ਼ੀ, ਸ਼੍ਰੀ ਮੁਕੇਸ਼ ਅਗਰਵਾਲ,ਸ਼੍ਰੀ ਹਰਸ਼ ਗਰਗ, ਨਿਰਮਲ ਸਿੰਘ ਆਨੰਦ, ਗੁਰਦਿਆਲ ਸਿੰਘ ਮਾਹਵਾ ,ਡਾ ਜਸ਼ਪ੍ਰੀਤ, ਡੌਲੀ ਭਾਟੀਆ, ਰਾਜ ਰਾਣੀ, ਸਿਮਰਨ ਵੇਰਕਾ, ਰਮਨ ਕੁਮਾਰ, ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵਾਤਾਵਰਣ ਸੁਧਾਰ ਪ੍ਰਤੀ ਵੱਖ-ਵੱਖ ਵਿਸ਼ਿਆਂ/ ਖੇਤਰਾਂ ‘ਤੇ ਚਰਚਾ ਕਰਨ ਲਈ ਅੰਮ੍ਰਿਤਸਰ ਵਿਖੇ ਮੈਗਾ ਹਰਿਆਵਲ ਮੇਲਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਇੰਜ: ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਰੁੱਖਾਂ ਦੀ ਸੰਭਾਲ, ਪਾਣੀ ਅਤੇ ਹਵਾ ਦੀ ਸ਼ੁੱਧਤਾ ਆਦਿ ਨੂੰ ਇੱਕ ਲੋਕ ਲਹਿਰ ਬਣਾਉਣ ਵੱਲ ਕਦਮ ਪੁੱਟਦੇ ਹੋਏ

ਸਮਾਜ ਦੀ ਭਾਗੀਦਾਰੀ ਲਈ ਗੁਰੂਆਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ਹਰੀਵਾਲ ਪੰਜਾਬ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਜੀ ਦੇ ਸਹਿਯੋਗ ਨਾਲ ਹਰਿਆਵਲ ਮੇਲਾ ਮਿਤੀ 20 ਨਵੰਬਰ ਨੂੰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ , ਨੇੜੇ ਭਾਈ ਮੰਝ ਸਾਹਿਬ ਗੁਰਦੁਆਰਾ ,ਸੁਲਤਾਨਵਿੰਡ ਪਿੰਡ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਤੋਂ ਵਾਤਾਵਰਣ ਮਾਹਿਰ ਅਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਵਿਸ਼ਾ ਮਾਹਿਰਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਜ਼ਰੂਰ ਜਾਣਿਓ। ਹਰਿਆਵਲ ਪੰਜਾਬ ਅਮ੍ਰਿਤਸਰ ਯੂਨਿਟ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸਮੂਹ ਵਿਭਾਗਾਂ ਦੇ ਪ੍ਰਮੁੱਖ, ਸਮੂਹ ਸਹਿ ਪ੍ਰਮੁੱਖ, ਸਮੂਹ ਹਰਿਆਵਲ ਯੋਧਿਆਂ ਨੂੰ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਉਚੇਚੇ ਤੌਰ ਤੇ ਵਾਤਾਵਰਨ ਪ੍ਰਤੀ ਵਿਸ਼ੇਸ਼ ਕੰਮ ਕਰਨ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਵੀ ਪਹੁੰਚਣ ਦੀ ਵੀ ਅਪੀਲ ਕੀਤੀ ਜਾਂਦੀ ਹੈ। ਇਸ ਮੇਲੇ ਵਿੱਚ ਵਾਤਾਵਰਨ ਪੱਖੀ ਦ੍ਰਿਸ਼ਟੀਕੋਣ ਦੇ ਸਟਾਲ ਲਗਾਏ ਜਾ ਰਹੇ ਹਨ। ਆਪ ਸੱਭ ਨੂੰ ਬੇਨਤੀ ਹੈ ਕਿ ਇਸ ਮੌਕੇ ਆਪਣੇ ਪ੍ਰਦਰਸ਼ਨੀ ਸਟਾਲ ਜ਼ਰੂਰ ਲਗਾਇਓ ਜੀ। ਮੇਲੇ ਵਾਲੇ ਦਿਨ ਸੰਤ ਭੂਰੀ ਵਾਲੇ ਸੰਪਰਦਾ ਵੱਲੋਂ ਗੁਰੂ ਦਾ ਲੰਗਰ ਲਗਾਇਆ ਜਾ ਰਿਹਾ ਹੈ, ਜੋ ਦਿਨ ਭਰ ਚੱਲੇਗਾ। ਹਰਿਆਵਲ ਪੰਜਾਬ ਦੇ ਯੋਧਿਆਂ ਵੱਲੋਂ ਆਪ ਸਭ ਨੂੰ ਇਸ ਮੇਲੇ ਵਿੱਚ ਹੁੰਮ ਹੁੰਮਾਂ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਆਓ ਵਿਸਾ ਮਾਹਿਰਾਂ ਵਾਤਾਵਰਨ ਪ੍ਰੇਮੀਆਂ ਤੋਂ ਵਾਤਾਵਰਨ ਸਬੰਧੀ ਜਾਣਕਾਰੀ ਪ੍ਰਾਪਤ ਕਰੋ।

Leave a Reply

Your email address will not be published. Required fields are marked *