ਦੇਸ਼-ਵਿਦੇਸ਼ਪੰਜਾਬ

ਲੋਕ ਸਭਾ ਦੀ ਇਕ ਸੀਟ, ਵਿਧਾਨ ਸਭਾ ਦੀਆਂ 5 ਸੀਟਾਂ ਤੇ 5 ਦਸੰਬਰ ਨੂੰ ਹੋਵੇਗੀ ਜ਼ਿਮਨੀ ਚੋਣ

ਨਵੀਂ ਦਿੱਲੀ 5 ਨਵੰਬਰ : ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਨਾਲ ਖਾਲੀ ਹੋਈ ਮੈਨਪੁਰੀ ਲੋਕ ਸਭਾ ਸੀਟ ਦੇ ਨਾਲ ਹੀ ਵੱਖ-ਵੱਖ ਸੂਬਿਆਂ ’ਚ 5 ਵਿਧਾਨ ਸਭਾ ਸੀਟਾਂ ’ਤੇ 5 ਦਸੰਬਰ ਨੂੰ ਜ?ਿਮਨੀ ਚੋਣ ਕਰਵਾਈ ਜਾਵੇਗੀ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਦਵ ਦਾ ਲੰਬੀ ਬੀਮਾਰੀ ਤੋਂ ਬਾਅਦ ਪਿਛਲੇ ਮਹੀਨੇ ਦਿਹਾਂਤ ਹੋ ਗਿਆ ਸੀ। ਉੱਤਰ ਪ੍ਰਦੇਸ਼ ’ਚ ਸਪਾ ਨੇਤਾ ਮੁਹੰਮਦ ਆਜਮ ਖਾਨ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਖਾਲੀ ਹੋਈ ਰਾਮਪੁਰ ਵਿਧਾਨ ਸੀਟ ਉਨ੍ਹਾਂ 5 ਸੀਟਾਂ ’ਚੋਂ ਹੈ, ਜਿਸ ’ਤੇ ਜ?ਿਮਨੀ ਚੋਣ ਹੋਣੀ ਹੈ।

ਰਾਮਪੁਰ ਤੋਂ ਵਿਧਾਇਕ ਰਹੇ ਖਾਨ ਨੂੰ ਅਪ੍ਰੈਲ 2019 ’ਚ ਉਨ੍ਹਾਂ ਖ?ਿਲਾਫ ਦਰਜ ਨਫਰਤੀ ਭਾਸ਼ਣ ਦੇ ਮਾਮਲਿਆਂ ’ਚ 3 ਸਾਲ ਦੀ ਸਜਾ ਸੁਣਾਏ ਜਾਣ ਦੇ ਬਾਅਦ ਵਿਧਾਨ ਸਭਾ ਸਪੀਕਰ ਨੇ ਅਯੋਗ ਕਰਾਰ ਦੇ ਦਿੱਤਾ ਸੀ। 5 ਵਿਧਾਨ ਸਭਾ ਸੀਟਾਂ ਅਤੇ ਇਕ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ, ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ। ਜਿਹੜੀਆਂ ਹੋਰ ਵਿਧਾਨ ਸਭਾ ਸੀਟ ’ਤੇ ਜ?ਿਮਨੀ ਚੋਣ ਹੋਣੀ ਹੈ, ਉਨ੍ਹਾਂ ’ਚ ਓਡੀਸ਼ਾ ’ਚ ਪਦਮਪੁਰ, ਰਾਜਸਥਾਨ ’ਚ ਸਰਦਾਰਸ਼ਹਿਰ, ਬਿਹਾਰ ’ਚ ਕੁਢਨੀ ਅਤੇ ਛੱਤੀਸਗੜ੍ਹ ’ਚ ਭਾਨੂੰਪ੍ਰਤਾਪਪੁਰ ਸ਼ਾਮਲ ਹਨ।

Leave a Reply

Your email address will not be published. Required fields are marked *