ਦੇਸ਼-ਵਿਦੇਸ਼ਪੰਜਾਬ

ਹਰੇਕ ਵੋਟ ਅਗਲੇ 25 ਸਾਲਾਂ ’ਚ ਹਿਮਾਚਲ ਦੀ ਵਿਕਾਸ ਯਾਤਰਾ ਨੂੰ ਕਰੇਗੀ ਪਰਿਭਾਸ਼ਿਤ : ਮੋਦੀ

ਸੁੰਦਰਨਗਰ 5 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ’ਚ ਬਣਾ ਕੇ ਰੱਖਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਤੇਜੀ ਨਾਲ ਤਰੱਕੀ ਅਤੇ ਸਥਿਰ ਸਰਕਾਰ ਜਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਡੀ ਜ?ਿਲ੍ਹੇ ਦੇ ਸੁੰਦਰਨਗਰ ’ਚ ਇਕ ਚੋਣ ਰੈਲੀ ’ਚ ਕਿਹਾ ਕਿ ਇਸ ਵਾਰ ਹਿਮਾਚਲ ਚੋਣਾਂ ਖਾਸ ਹਨ, ਕਿਉਂਕਿ 12 ਨਵੰਬਰ ਨੂੰ ਪਾਈ ਗਈ ਹਰ ਇਕ ਵੋਟ ਸਿਰਫ ਆਉਣ ਵਾਲੇ 5 ਸਾਲ ਲਈ ਨਹੀਂ ਹੈ ਸਗੋਂ ਇਹ ਅਗਲੇ 25 ਸਾਲਾਂ ਲਈ ਸੂਬੇ ਦੀ ਵਿਕਾਸ ਯਾਤਰਾ ਨੂੰ ਪਰਿਭਾਸ਼ਿਤ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਭਾਰਤ ਨੇ ਆਜਾਦੀ ਦੇ 75 ਸਾਲ ਪੂਰੇ ਕੀਤੇ। ਜਦੋਂ ਭਾਰਤ ਆਪਣੀ ਆਜਾਦੀ ਦੇ 100 ਸਾਲ ਪੂਰੇ ਕਰੇਗਾ, ਉਸ ਸਮੇਂ ਹਿਮਾਚਲ ਪ੍ਰਦੇਸ਼ ਵੀ ਆਪਣੇ ਗਠਨ ਦੇ 100 ਸਾਲ ਪੂਰੇ ਕਰੇਗਾ। ਇਸ ਲਈ ਅਗਲੇ 25 ਸਾਲ ਬਹੁਤ ਮਹੱਤਵਪੂਰਨ ਹੋਣ ਜਾ ਰਹੇ ਹਨ।

ਹਿਮਾਚਲ ਪ੍ਰਦੇਸ਼ ਲਈ ਤੇਜੀ ਨਾਲ ਤਰੱਕੀ ਅਤੇ ਸਥਿਰ ਸਰਕਾਰ ਨੂੰ ਜਰੂਰੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਿਮਾਚਲ ਦੇ ਲੋਕ, ਇੱਥੋਂ ਦੇ ਨੌਜਵਾਨ, ਮਾਂਵਾਂ ਅਤੇ ਭੈਣਾਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਲੋਕ ਜਾਣਦੇ ਹਨ ਕਿ ਭਾਜਪਾ ਸਥਿਰਤਾ ਲਈ ਖੜ੍ਹੀ ਹੈ ਅਤੇ ’ਸੇਵਾ ਭਾਵ’ ਨੂੰ ਮੁੱਖ ਰੱਖਦਿਆਂ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸੇ ਲਈ ਹਿਮਾਚਲ ਪ੍ਰਦੇਸ ਦੇ ਲੋਕਾਂ ਨੇ ਭਾਜਪਾ ਨੂੰ ਮੁੜ ਸੱਤਾ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *