ਅੰਮ੍ਰਿਤਸਰਪੰਜਾਬਪਟਿਆਲਾ

ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਦਲਾਂ ਵੱਲੋ 9 ਨਵੰਬਰ ਨੂੰ ਕੱਢਿਆ ਜਾਵੇਗਾ ਮਹੱਲਾ

ਪੁਰਾਤਨ ਰਵਾਇਤ ਮੁਤਾਬਕ ਮਨਾਉਣਗੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ਪੁ ਰਬ

ਸੁਲਤਾਨਪੁਰਲੋਧੀ, 6 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਦਾ 553 ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਗੀਆਂ।

ਉਨਾਂ ਦੱਸਿਆ ਪੁਰਾਤਨ ਰਵਾਇਤ ਮੁਤਾਬਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ 6 ਅਤੇ 7 ਨਵੰਬਰ ਨੂੰ ਪ੍ਰਾਅਰੰਭ ਹੋ ਕੇ 8 ਅਤੇ 9 ਨਵੰਬਰ ਨੂੰ ਭੋਗ ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਯਾਦਗਾਰ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਜੀ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲਵਿਖੇ ਪਾਏ ਜਾਣਗੇ। ਪ੍ਰਚਾਰਕਜਨ ਗੁਰਇਤਿਹਾਸ, ਰਾਗੀ ਸਿੰਘ ਗੁਰਬਾਣੀ ਕੀਰਤਨ, ਢਾਡੀ ਸਿੰਘ ਸਿੱਖ ਧਰਮ ਸਬੰਧੀ ਇਤਿਹਾਸ ਸਰਵਣ ਕਰਵਾਉਣਗੇ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹੋਰ ਦੱਸਿਆ ਕਿ 9 ਨਵੰਬਰ ਨੂੰ ਏਸੇ ਸਥਾਨ ਤੋਂ ਸਮੂਹ ਨਿਹੰਗ ਸਿੰਘ ਦਲ ਪੰਥ ਮਹੱਲਾ ਕੱਢਣਗੇ ਅਤੇ ਗੁਰਦੁਆਰਾ ਸੰਤਘਾਟ ਦੇ ਖੁਲੇ ਖੇਤਾਂ ਵਿੱਚ ਘੌੜ ਦੌੜ, ਕਿਲੇ ਪੁਟਣ, ਗਤਕੇ ਤੋਂ ਇਲਾਵਾਨੇਜੇਬਾਜ਼ੀ, ਜੰਗੀ ਕਰੱਤਵ ਆਦਿ ਹੋਣਗੇ। ਘੋੜਸਵਾਰ ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਨਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਵੱਖ-ਵੱਖ ਨਿਹੰਗ ਸਿੰਘ ਦਲਾਂ ਨੇ ਹਾਥੀਆਂ, ਊਠਾਂ, ਘੋੜਿਆਂ ਸਮੇਤਆਪੋ ਆਪਣੀਆਂ ਛਾਉਣੀਆਂ ਵਿੱਚ ਉਤਾਰੇ ਕਰਲਏ ਹਨ।ਸਾਰੇ ਨਿਹੰਗ ਸਿੰਘ ਦਲਾਂ ਵਲੋਂ ਸਾਫਸਫਾਈ ਤੋਂ ਇਲਾਵਾ ਤੰਬੂ, ਘੋੜਿਆਂ, ਹਾਥੀਆਂ, ਊਠਾਂ ਦੇ ਦਾਣਾ ਪਾਣੀ ਆਦਿ ਦਾ ਵੱਡੀ ਪੱਧਰ ਤੇ ਪ੍ਰਬੰਧ ਕੀਤਾਹੈ।ਸਵੇਰੇ ਸ਼ਾਮਨਿਤਨੇਮ ਤੋਂ ਇਲਾਵਾ ਕਥਾ ਕੀਰਤਨ ਦਾ ਪ੍ਰਵਾਹ ਚਲਰਿਹਾ ਹੈ। ਸਮੁੱਚੇ ਸੁਲਤਾਨਪੁਰ ਦੀ ਫਿਜਾ ਧਾਰਮਿਕ ਮਾਹੌਲ ਵਿਚ ਰੰਗੀ ਗਈ ਹੈ। ਵੱਖ-ਵੱਖ ਹੋਰਡਿੰਗ, ਬੈਨਰ, ਲੰਗਰਾਂ ਦਾ ਪ੍ਰਬੰਧ ਪੂਰੀ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਗਿਆ ਹੈ।ਨਿਹੰਗ ਸਿੰਘ ਤਿਆਰ ਬਰ ਤਿਆਰ ਜਦੋਂ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਲੰਘਦੇ ਹਨ ਤਾਂ ਪੁਰਾਣੀਆਂ ਸਦੀਆਂ ਵਾਲੇ ਸਿੰਘ ਯਾਦ ਆਉਂਦੇ ਹਨ।ਬਾਬਾ ਗੱਜਣ ਸਿੰਘ ਮੁਖੀ ਮਿਸਲ ਬਾਬਾ ਦੀਪ ਸਿੰਘ ਜੀ ਸ਼ਹੀਦ ਤਰਨਾ ਦਲ ਬਾਬਾਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਬਾਬਾਬਿਧੀ ਚੰਦ ਜੀ ਤਰਨਾ ਦਲ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਤੋਂ ਇਲਾਵਾ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਤੇ ਬੇਅੰਤ ਹੋਰ ਨਿਹੰਗ ਸਿੰਘ ਫੌਜਾਂ ਦੇ ਪੜਾ ਹਨ।

Leave a Reply

Your email address will not be published. Required fields are marked *