ਅੰਮ੍ਰਿਤਸਰਪੰਜਾਬ

ਸ. ਟਹਿਲ ਸਿੰਘ ਦੀ ਮੌਤ ਤੇ ਸ਼੍ਰੋਮਣੀ ਕਮੇਟੀ ਦੀ ਐਸੋਸੀਏਸ਼ਨ ਨੇ ਗਹਿਰਾ ਦੁਖ ਪ੍ਰਗਟਾਇਆ।

ਅੰਮਿ੍ਰਤਸਰ:-12 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਐਡੀਸ਼ਨਲ ਮੈਨੇਜਰ ਸ. ਟਹਿਲ ਸਿੰਘ ਕੰਡੀਲਾ ਦੀ ਅਚਨਚੇਤੀ ਮੌਤ ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਦਲਮੇਘ ਸਿੰਘ ਖਟੜਾ, ਸ. ਸਤਿਬੀਰ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਰਾਜ ਸਿੰਘ, ਸ. ਰਾਮਿੰਦਰਬੀਰ ਸਿੰਘ, ਸ. ਬਲਬੀਰ ਸਿੰਘ, ਸ. ਕੁਲਦੀਪ ਸਿੰਘ ਬਾਵਾ ਆਦਿ ਨੇ ਸ. ਟਹਿਲ ਸਿੰਘ ਕੰਡੀਲਾ ਦੇ ਵਿਛੋੜੇ ਨੂੰ ਅਸਹਿ ਦਸਿਆ ਹੈ ਉਨ੍ਹਾਂ ਕਿਹਾ ਕਿ ਬਹੁਤ ਖੁਸ਼ਦਿਲ ਹੱਸਮੁਖ ਤੇ ਮਿਲਣਸਾਰ ਵਾਲਾ ਸੱਜਣ ਸੀ। ਉਸ ਨੇ ਪਿੰਡ ਦੀ ਸਰਪੰਚੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪ੍ਰਸੰਸਾ ਜਨਕ ਸੇਵਾਵਾਂ ਨਿਭਾਈਆਂ ਹਨ। ਕੰਡੀਲਾ ਦੀ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਪਿੰਡ ਕੰਡੀਲਾ ਵਿਖੇ 12 ਵਜੇ ਹੋਵੇਗਾ।

Leave a Reply

Your email address will not be published. Required fields are marked *