ਬੁੱਢਾ ਦਲ ਪਬਲਿਕ ਸਕੂਲ ਦਾ ਦੋ ਰੋਜ਼ਾ ਪੁਨਰ ਜਾਗਰੂਕਤਾ ਸਮਾਗਮ ਸ਼ਾਨਦਾਰ ਪ੍ਰਾਪਤੀਆਂ ਪੇਸ਼ ਕਰਦਾ ਸਮਾਪਤ
ਸਮਾਗਮ ਵਿੱਚ ਮੁਖਮੰਤਰੀ ਦੀ ਧਰਮਪਤਨੀ, ਭੈਣ ਸਮੇਤ ਕਈ ਵਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੂਲੀਅਤ ਕੀਤੀ
ਪਟਿਆਲਾ 13 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਪੁਨਰ ਜਾਗਰੂਕਤਾ ਸਲਾਨਾ ਸਮਾਗਮ ਮਿਠੀਆਂ ਨਿਘੀਆਂ ਯਾਦਾ ਬਖੇਰਦਾ ਅੱਜ ਸੰਪੂਰਨ ਹੋ ਗਿਆ ਹੈ। ਸਮਾਗਮ ਦਾ ਸ਼ੁੱਭ ਆਰੰਭ ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਆਸ਼ੀਰਵਾਦ ਨਾਲ ਹੋਇਆ। ਸ੍ਰੀਮਤੀ ਡਾ. ਗੁਰਪ੍ਰੀਤ ਕੌਰ ਮਾਨ, ਧਰਮਪਤਨੀ ਮੁੱਖ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਅਤੇ ਉਨ੍ਹਾਂ ਦੀ ਭੈਣ ਸ੍ਰੀਮਤੀ ਮਨਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।
ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਡਾਇਰੈਕਟਰ ਆਫ ਐਜੂਕੇਸਨ ਅਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ, ਸ਼੍ਰੀਮਤੀ ਹਰਪ੍ਰੀਤ ਕੌਰ, ਪਿ੍ਰੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ, ਸ਼੍ਰੀਮਤੀ ਨਰਿੰਦਰ ਕੌਰ, ਪਿ੍ਰੰਸੀਪਲ, ਬੁੱਢਾ ਦਲ ਪਬਲਿਕ ਸਕੂਲ ਸਮਾਣਾ ਅਤੇ ਸ਼੍ਰੀਮਤੀ ਅਮਨਦੀਪ ਕੌਰ, ਇੰਚਾਰਜ ਜੂਨੀਅਰ ਵਿੰਗ, ਪਟਿਆਲਾ ਅਤੇ ਹੋਰ ਸਕੂਲਾਂ ਦੇ ਪਿ੍ਰੰਸੀਪਲ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਇਸ ਤੋਂ ਇਲਾਵਾ ਇਸ ਮੌਕੇ ਸ. ਮੁਖਵਿੰਦਰ ਸਿੰਘ ਛੀਨਾ, ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ, ਸ਼੍ਰੀਮਤੀ ਸਾਕਸ਼ੀ ਸਾਹਨੀ (ਆਈ.ਏ.ਐਸ) ਡਿਪਟੀ ਕਮਿਸਨਰ ਪਟਿਆਲਾ , ਸ. ਮਾਨਵਜੀਤ ਸਿੰਘ ਸੰਧੂ, ਖੇਡ ਰਤਨ ਅਵਾਰਡੀ, ਸ. ਜਸਵਿੰਦਰ ਸਿੰਘ ਜੱਸੀ(ਯੂ.ਐਸ.ਏ.), ਸ.ਬਲਵੀਰ ਸਿੰਘ ਐਮ.ਐਲ. ਏ.ਪਟਿਆਲਾ, ਸ.ਗੁਰਦੇਵ ਸਿੰਘ ਦੇਵ ਮਾਨ ਐਮ.ਐਲ.ਏ. ਨਾਭਾ, ਸ਼੍ਰੀਮਤੀ ਸ਼ਮਿੰਦਰ ਕੌਰ, ਸ੍ਰੀ. ਮੇਘ ਚੰਦ ਪ੍ਰਧਾਨ ਸੁਧਾਰ ਟਰੱਸਟ, ਸ. ਓਂਕਾਰ ਸਿੰਘ (ਓ.ਐੱਸ.ਡੀ ਮੁੱਖ ਮੰਤਰੀ) ,ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸ਼੍ਰੀਮਤੀ. ਰਣਜੀਤਾ ਕੌਰ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਆਰੰਭਤਾ ਸਮ੍ਹਾ ਰੌਸ਼ਨ ਤੇ ਸ਼ਬਦ ਗਾਇਨ ਨਾਲ ਹੋਈ।
ਸ਼ੁਰੂਆਤ ਵਿੱਚ ਹੀ ਸਕੂਲ ਦੇ ਕੋਆਇਰ ਗਰੁੱਪ ਵੱਲੋਂ ਸੰਗੀਤਕ ਤਾਲ ਨੇ ਦਰਸਕਾਂ ਦਾ ਮਨ ਮੋਹ ਲਿਆ ਅਤੇ ਦਰਸਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਨਾਟਕ ਸਮਾਜ ਦਾ ਆਇਨਾ ਹੁੰਦੇ ਹਨ ਇਸ ਗੱਲ ਨੂੰ ਮੁੱਖ ਰੱਖਦਿਆਂ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਨਾਟਕ ‘ਦ ਸਟੋਰੀ ਆਫ ਦ ਰੌਟਨ ਸੂਜ’ ਅਤੇ ਪੰਜਾਬੀ ਨਾਟਕ ‘ਅੱਜ ਦਾ ਪੰਜਾਬ’ ਦੀ ਪੇਸ਼ਕਾਰੀ ਕੀਤੀ। ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਭੰਗੜਾ ਅਤੇ ਗਿੱਧਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਸਕੂਲ ਦੀ ਕਪਤਾਨ ਜੈਸਿਕਾ ਸਿੰਘ ਨੇ ਸਾਲ 2021-22 ਲਈ ਸਕੂਲ ਦੀਆਂ ਪ੍ਰਮੁੱਖ ਵਿਸੇਸਤਾਵਾਂ, ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਜਾਗਰ ਕਰਦਿਆਂ ਸਾਲਾਨਾ ਰਿਪੋਰਟ ਪੇਸ ਕੀਤੀ। ਵਿਦਿਆਰਥੀਆਂ ਨੇ ਨਾ ਸਿਰਫ ਅਕਾਦਮਿਕ ਖੇਤਰ ਵਿਚ ਸਗੋਂ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸਨ ਕੀਤਾ।
ਮੁੱਖ ਮਹਿਮਾਨ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। 5“, 55 19 51, “5 ਅਤੇ 31“ ਪ੍ਰੀਖਿਆਵਾਂ ਵਿੱਚ ਸਭ ਤੋਂ ਵੱਧ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਸੰਸਥਾ ਵਿੱਚੋਂ ਪੜ੍ਹ ਚੁੱਕੇ ਵਿਦਿਆਰਥੀ ਜਸਲੀਨ ਕੌਰ ਨੂੰ ਆਈ.ਏ.ਐਸ. ਬਣਨ ਤੇ, ਸਰੂਤੀ ਬਾਂਸਲ ਨੂੰ ਆਈ.ਆਰ.ਐੱਸ ਕਸਟਮਜ ਅਤੇ ਇੰਡੀਅਨ ਰੈਵੇਨਿਊ ਸਰਵਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਡਾ. ਸਿਮਰਨਦੀਪ ਸਿੰਘ ਮੱਕੜ (ਐਮ.ਐਸ. ਜਨਰਲ ਸਰਜਨ), ਡਾ. ਸਵਲੀਨ ਕੌਰ – (ਐਮ.ਬੀ.ਬੀ.ਐਸ., ਐਮ.ਐਸ. ਸਰਜਰੀ), ਡਾ. ਆਸੂਜੋਤ ਕੌਰ ਡੰਗ – (ਮੈਡੀਕਲ ਅਫਸਰ – ਜਨਰਲ), ਕੈਪਟਨ ਨਵਤੇਜ ਸਿੰਘ ਸਿੱਧੂ (ਭਾਰਤੀ ਫੌਜ), ਸੰਗਰਾਮ ਸਿੰਘ ਘੁੰਮਣ- (ਭਾਰਤੀ ਫੌਜ ਵਿੱਚ ਲੈਫਟੀਨੈਂਟ) ਅਤੇ ਕੰਵਰ ਸੇਰ ਸਿੰਘ- (ਭਾਰਤੀ ਫੌਜ ਵਿੱਚ ਲੈਫਟੀਨੈਂਟ) ਨੂੰ ਵੀ ਉਨ੍ਹਾਂ ਦੇ ਚੰਗੇ ਅਹੁਦੇ ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਦੀ ਸਫ਼ਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਰਾਸਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਹੋਈ।

