ਪਟਿਆਲਾ ਵਿਖੇ ਲਗਾਇਆ ਦਿਵਿਆਂਗਜਨਾਂ ਲਈ ਮੈਡੀਕਲ ਅਸੈਸਮੈਂਟ ਕੈਂਪ
85 ਦਿਵਿਆਂਗਜਨਾਂ ਦਾ ਬਨਾਵਟੀ ਅੰਗ, ਵੀਲ ਚੇਅਰ, ਟ੍ਰਾਈਸਾਈਕਲ, ਨੇਤਰਹੀਣਾਂ ਨੂੰ ਸਟਿੱਕ ਅਤੇ ਮੋਟਰਾਈਜ਼ਡ ਟ੍ਰਾਈਸਾਈਕਲ ਲਈ ਕੀਤਾ ਅਸੈਸਮੈਂਟ
ਪਟਿਆਲਾ, 15 ਨਵੰਬਰ: (ਰਮਨਦੀਪ/ਮਧੂਸਾਰ ਬਿਊਰੋ) ਦਿਵਿਆਂਗਜਨ ਵਿਅਕਤੀਆਂ ਨੂੰ ਬਨਾਵਟੀ ਅੰਗ, ਵੀਲ ਚੇਅਰ, ਟ੍ਰਾਈਸਾਈਕਲ, ਨੇਤਰਹੀਣਾਂ ਨੂੰ ਸਟਿੱਕ ਆਦਿ ਦੇਣ ਲਈ ਪਟਿਆਲਾ (ਦਿਹਾਤੀ) ਅਤੇ ਪਟਿਆਲਾ(ਅਰਬਨ) ਦਾ ਅਸੈਸਮੈਂਟ ਕੈਂਪ ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ, ਪਟਿਆਲਾ (ਡੀ.ਡੀ.ਆਰ.ਸੀ.) ਜੇਲ੍ਹ ਰੋਡ ਵਿਖੇ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਅਤੇ ਅਲਿਮਕੋ (ਆਰਟੀਫ਼ਿਕਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਕੈਂਪ ਦੇ ਆਯੋਜਨ ਲਈ ਸਕੱਤਰ ਰੈੱਡ ਕਰਾਸ ਪ੍ਰਿਤਪਾਲ ਸਿੰਘ ਸਿੱਧੂ ਵੱਲੋਂ ਉਚੇਚੇ ਪ੍ਰਬੰਧ ਕੀਤੇ ਗਏ।। ਕੈਂਪ ਵਿੱਚ ਅਲਿਮਕੋ ਦੀ ਟੀਮ ਵੱਲੋਂ 85 ਦਿਵਿਆਂਗਜਨ ਵਿਅਕਤੀਆਂ ਦੀ ਅਸੈਸਮੈਂਟ ਵੱਖ ਵੱਖ ਬਨਾਵਟੀ ਅੰਗਾਂ, ਵੀਲ ਚੇਅਰ, ਟ੍ਰਾਈਸਾਈਕਲ, ਮੋਟਰਾਈਜ਼ਡ ਟ੍ਰਾਈਸਾਈਕਲ ਆਦਿ ਲਈ ਕੀਤੀ ਗਈ।
ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕੈਂਪ ਦੌਰਾਨ ਸ੍ਰੀ ਗੁਰਪਿਆਰ ਸਿੰਘ ਐਨ.ਜੀ.ਓ. ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਦੇ ਸੁਪਰਡੰਟ ਸ੍ਰੀਮਤੀ ਪਰਵਿੰਦਰ ਕੌਰ, ਡੀ.ਡੀ.ਆਰ.ਸੀ. ਦੇ ਸਮੂਹ ਸਟਾਫ਼ ਵੱਲੋਂ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਅਸੈਸਮੈਂਟ ਕੀਤੇ ਗਏ ਵਿਅਕਤੀਆਂ ਦੇ ਬਨਾਵਟੀ ਅੰਗ ਅਤੇ ਹੋਰ ਉਪਕਰਨ ਵੀਲ ਚੇਅਰ, ਸਟਿੱਕ, ਟ੍ਰਾਈਸਾਈਕਲ, ਮੋਟਰਾਈਜ਼ਡ ਟ੍ਰਾਈਸਾਈਕਲ ਅਲਿਮਕੋ ਵੱਲੋਂ ਤਿਆਰ ਕਰਵਾ ਕੇ ਜਲਦ ਹੀ ਭੇਜੇ ਜਾਣਗੇ।

