ਪਟਿਆਲਾ

ਚੰਗਾ ਜੀਵਨ ਜਿਊਣ ਲਈ ਜਾਮਾ ਸੰਕੋਚ ਕੇ ਚੱਲਣ ਦੀ ਲੋੜ ਹੈ: ਹਰਪਾਲ ਸਿੰਘ

ਤੰਦਰੁਸਤ ਸਰੀਰ ਲਈ ਦੰਦਾਂ ਦੀ ਸੰਭਾਲ ਅਤਿ ਜ਼ਰੂਰੀ:ਜਥੇਦਾਰ ਪੰਜੋਲੀ
ਪਟਿਆਲਾ 1 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿੰਡ ਪੰਜੋਲੀ ਕਲਾਂ ਵਿਖੇ ਸਥਾਪਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਚ ਦੰਦਾਂ ਦੀ ਸੰਭਾਲ ਲਈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਦੀ ਪ੍ਰਕਾਸ਼ ਪੂਰਬ ਅਤੇ ਬੀਰ ਹਕੀਕਤ ਰਾਏ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਰੋਜ਼ਾ ਦੰਦਾਂ ਦੀ ਸੰਭਾਲ ਲਈ ਚੈੱਕ-ਅੱਪ ਕੈਂਪ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਲਗਾਇਆ ਗਿਆ।

ਕੈਂਪ ਵਿਚ ਆਏ 187 ਮਰੀਜ਼ਾਂ ਨੂੰ ਦਵਾਈ,ਪੇਸਟ ਅਤੇ ਦੰਦਾਂ ਦੇ ਬਰੱਸ਼ ਮੁਫ਼ਤ ਦਿੱਤੇ ਗਏ।ਜ਼ਿਕਰਯੋਗ ਹੈ ਕਿ ਇਹ ਕੈਂਪ ਹਰਿ ਸਹਾਏ ਸੇਵਾ ਦਲ ਪਟਿਆਲਾ ਦੀ ਸਮੁੱਚੀ ਟੀਮ ਅਤੇ ਡੈਂਟਲ ਸਰਜਨ ਡਾਕਟਰ ਦੀਪ ਸਿੰਘ, ਡੈਂਟਲ ਅਸਿਸਟੈਂਟ ਕੁਲਵਿੰਦਰ ਸਿੰਘ ਅਤੇ ਡੈਂਟਲ ਮਕੈਨਿਕ ਦੀਦਾਰ ਸਿੰਘ ਆਦਿ ਵਲੋਂ ਸਾਂਝੇ ਰੂਪ ਵਿਚ ਲਗਾਇਆ ਗਿਆ।
ਇਸ ਕੈਂਪ ਦੀ ਆਰੰਭਤਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਵਲੋਂ ਅਰਦਾਸ ਉਪਰੰਤ ਕੀਤੀ ਗਈ।ਇਸ ਕੈਂਪ ਨੂੰ ਸੁਬੋਧਨ ਕਰਦਿਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਤੰਦਰੁਸਤ ਸਰੀਰ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਦੰਦਾਂ ਦੀ ਸੰਭਾਲ ਰੱਖੇ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਦੰਦਾਂ ਦੀ ਸਹੀ ਸੰਭਾਲ ਨਾ ਹੋਣ ਕਰਕੇ ਹੀ ਹੁੰਦੀਆਂ ਹਨ।ਰਸਮੀਂ ਉਦਘਾਟਨ ਕਰਦਿਆ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਗੁਰੁ ਹਰਿ ਰਾਏ ਸਾਹਿਬ ਜੀ ਦੇ ਜੀਵਨ ਅਤੇ ਬੀਰ ਹਕੀਕਤ ਰਾਏ ਦੀ ਸ਼ਹੀਦੀ ਉੱਤੇ ਚਾਨਣਾ ਪਾਇਆ ਅਤੇ ਕਿਹਾ ਕਿ ਮਾਨਵ ਸੇਵਾ ਲਈ ਸਾਨੂੰ ਗੁਰਮਤਿ ਸਦਾ ਪ੍ਰੇਰਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਚੰਗਾ ਜੀਵਨ ਜਿਊਚ ਲਈ ਗੁਰੁ ਸਾਹਿਬਾਨਾਂ ਦੇ ਦਰਸਾਏ ਮਾਰਗ ਉੱਤੇ ਚਲਦਿਆ ਜਾਮਾ ਸੰਕੋਚ ਕੇ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਅੱਜ ਮਨੁੱਖ ਨਿੱਜਵਾਦ ਵਿਚ ਫਸਿਆ ਹੋਇਆ ਹੈ ਤਾਂ ਉੱਥੇ ਪਿੰਡ ਪੰਜੋਲੀ ਕਲਾਂ ਦੇ ਵਸ਼ਿੰਦੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਸਰਬੱਤ ਦੇ ਭਲੇ ਦੇ ਕਾਰਜ਼ ਕਰ ਰਹੇ ਹਨ।
ਇਸ ਮੌਕੇ ਡਾਕਟਰ ਸਾਹਿਬਾਨਾਂ ਦੀ ਟੀਮ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਨੋਜਵਾਨ ਆਗੂ ਅਤੇ ਸਮਾਜ ਸੇਵੀ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੋੜ ਨੂੰ ਮਹਿਸੂਸ ਕਰਦਿਆ ਬਹੁਤ ਜਲਦ ਇੱਕ ਅੱਖਾਂ ਦੀਆਂ ਬਿਮਾਰੀਆਂ ਨੂੰ ਮੁੱਖ ਰੱਖ ਮਾਹਿਰ ਡਾਕਟਰਾਂ ਵਲੋਂ ਇੱਕ ਕੈਂਪ ਲਗਾਇਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਸੁਖਦੇਵ ਸਿੰਘ,ਗਿਆਨ ਸਿੰਘ ਧਾਲੀਵਾਲ,ਜਤਿੰਦਰ ਸਿੰਘ ਲਾਡੀ,ਵਰਿੰਦਰ ਸਿੰਘ ਧਾਲੀਵਾਲ,ਹਰਜਿੰਦਰ ਸਿੰਘ ਬਾਠ, ਮੈਡਮ ਬਲਵਿੰਦਰ ਕੌਰ,ਮਲਕੀਤ ਸਿੰਘ,ਮੋਹਨ ਸਿੰਘ,ਸੁਰਜੀਤ ਸਿੰਘ,ਜੋਧ ਸਿੰਘ,ਰਿੰਕੂ ਗਿੱਲ,ਐਸ਼ ਬਹਾਦਰ,ਦਵਿੰਦਰ ਸਿੰਘ ਬਧੌਛੀ,ਗੁਰਪ੍ਰੀਤ ਸਿੰਘ ਮੰਗਾ,ਰਘਵੀਰ ਸਿੰਘ ਗਿੱਲ, ਪੰਚ ਸੁਖਜਿੰਦਰ ਕੌਰ,ਜਗਪਾਲ ਸਿੰਘ,ਅਮਨਪ੍ਰੀਤ ਸਿੰਘ ਅਮਨਾ,ਨਵ ਪੰਜੋਲੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *