ਕੌਮੀ ਪ੍ਰੈਸ ਦਿਵਸ ’ਤੇ : ‘ਟੂਲ-ਪੱਤਰਕਾਰ’ ਤੇ ਖ਼ਬਰ ਬਨਾਮ ਸਿਆਸਤਦਾਨ
ਝੂਠ ਬੋਲੇ ਕਊਆ ਕਾਟੇ : ਕੰਵਰ ਸਿੰਘ ਬੇਦੀ
ਪੱਤਰਕਾਰ ਦਾ ਖ਼ਬਰ ਨਾਲ ਕਾਫੀ ਨਾਜ਼ੁਕ ਰਿਸ਼ਤਾ ਹੁੰਦਾ। ਪੱਤਰਕਾਰ ਡਿਗਰੀ ਲੈ ਕੇ ਪੱਤਰਕਾਰ ਨਹੀਂ ਹੁੰਦਾ ਬਲਕਿ ਖ਼ਬਰ ਨਾਲ ਪੱਤਰਕਾਰ ਹੁੰਦਾ ਤੇ ਪੱਤਰਕਾਰ ਕਰਕੇ ਹੀ ਖ਼ਬਰ ਹੁੰਦੀ ਹੈ। ਸਿਰਲੇਖ ਵੱਲ ਆਵਾਂਗਾ ਪਿੱਛੇ ਜੇਹੇ ਘਨੌਰ ਤੋਂ ਜੱਗਬਾਣੀ ਦੇ ਪੱਤਰਕਾਰ ਦੀ ਸੜਕ ਹਾਦਸੇ ’ਚ ਮੌਤ ਹੋ ਜਾਂਦੀ ਹੈ। ਬੇਹੱਦ ਦੁਖ ਭਰੀ ਖ਼ਬਰ ਸੀ ਮਨ ਨੂੰ ਝੰਜੋੜ ਦੇਣ ਵਾਲੀ ਕਿ ਆਖਰ ‘ਮਾਰਾ ਮਾਰਾ’ ਫਿਰਦਾ ਪੱਤਰਕਾਰੀ ਕਰਦਾ ਪੱਤਰਕਾਰ ‘ਰੱਬ ਨੂੰ ਪਿਆਰਾ’ ਹੋ ਗਿਆ। ਪੱਤਰਕਾਰੀ ਖੇਤਰ ਨਾਲ ਜੁੜੇ ਅਤੇ ਜਾਣ ਪਹਿਚਾਣ ਵਾਲਿਆਂ ਨੇ ਏਸ ਹਾਦਸੇ ’ਤੇ ਗਹਿਰਾ ਦੁੱਖ ਵੀ ਪ੍ਰਗਟ ਕੀਤਾ। ਪਰ ਹੈਰਾਨੀ ਉਦੋਂ ਹੋਈ ਜਦ ਉਸ ਦੇ ਸਸਕਾਰ ਮੌਕੇ ਪੱਤਰਕਾਰਾਂ ਦੇ ਰਿਸ਼ਤੇ ਸਕੇ ਸਬੰਧੀਆਂ ਨੂੰ ਛੱਡਕੇ ਉਹ ਲੋਕ ਤੇ ਸਿਆਸਤਦਾਨ ਨਹੀਂ ਪੁੱਜੇ, ਜਿਨ੍ਹਾਂ ਲਈ ਪੱਬਾਂ ਭਾਰ ਹੋ ਕੇ ਖ਼ਬਰ ਲਿਖਦਾ ਸੀ ਇਥੋਂ ਤੱਕ ਸ਼ਾਇਦ ਕਿਸੇ ਸਿਆਸਤਦਾਨ ਨੇ ਅਫਸੋਸ ਜਿਤਾਇਆ ਹੋਵੇ।
ਏਹ ਖ਼ਬਰ ਮੇਰੇ ਤੱਕ ਪੁੱਜੀ ਤਾਂ ਦਿਲ ਏਸ ਕਰ ਪਸੀਜਿਆ ਗਿਆ ਕਿ ਜਿਉਂਦੇ ਜੀਅ ਤਾਂ ਸਿਆਸਤਦਾਨ ‘ਪੱਤਰਕਾਰ’ ਨਾਲ ਜਾਂ ਪੱਤਰਕਾਰੀ ਨਾਲ ਇਨਸਾਫ ਨਹੀਂ ਕਰ ਪਾਉਂਦੇ, ਪਰ ਉਸ ਦੀ ਮੌਤ ਤੋਂ ਬਾਅਦ ਵੀ ‘ਪੱਤਰਕਾਰ’ ਵੱਲੋਂ ਸਿਆਸਤਦਾਨਾਂ ਲਈ ਕੀਤੀ ‘ਪੱਤਰਕਾਰੀ’ ਦਾ ਮੁੱਲ ਨਹੀਂ ਪਿਆ ਸ਼ਾਇਦ ਅਜਿਹਾ ਏਸ ਕਰਕੇ ਵੀ ਹੋਇਆ ਹੋਵੇ ਕਿ ਉਹ ਕਿਸੇ ‘ਵੱਡੇ ਅਖ਼ਬਾਰ’ ਜਾਂ ‘ਵੱਡੇ ਚੈਨਲ’ ਦਾ ਰਿਪੋਰਟਰ’ ਨਾ ਹੋਵੇ ਇਸ ਕਰਕੇ ਕਹਿ ਰਿਹਾ ਕਿ ਅਜਿਹੀ ਪ੍ਰਵਿਰਤੀ ਦੇ ਮਾਲਕ ਵੀ ਸਿਆਸਤਦਾਨ ਹਨ ‘ਪੱਤਰਕਾਰ’ ਦੀ ਮੌਤ ’ਤੇ ਆਖ ਵੀ ਦਿੰਦੇ ਹਨ ‘ਨਿੱਕਾ ਮੋਟਾ’ ਸੀ ਛੱਡੋ ਕਿਉਂਕਿ ਸਿਆਸਤਦਾਨ ਹਨ ਰਿਸ਼ਤੇ ਜਾਂ ਸਾਂਝ ਤੱਕ ਨਹੀਂ ਪੁੱਜਦੇ। ਹਾਂ ਜੇ ਵੇਖਿਆ ਜਾਵੇ ਤਾਂ ਕਾਫੀ ਤੱਕ ਏਸ ਲਈ ‘ਪੱਤਰਕਾਰ’ ਜਾਂ ਰਿਪੋਰਟਰ’ ਵੀ ਜ਼ਿੰਮੇਵਾਰ ਹੁੰਦਾ ਕਿਉਂਕਿ ‘ਪੱਤਰਕਾਰ’ ਘੱਟ ਤੇ ਵਰਤਿਆ ਜਾਣ ਵਾਲਾ ‘ਟੂਲ ਪੁਰਜਾ’ ਜ਼ਿਆਦਾ ਹੁੰਦਾ ਏਸ ਕਰਕੇ ਆਖ ਰਿਹਾ ‘ਸਿਆਸਤਦਾਨ’ ‘ਪੱਤਰਕਾਰ’ ਨੂੰ ‘ਟੂਲ ਪੁਰਜਾ’ ਹੀ ਮੰਨ ਕੇ ਚੱਲਦੇ ਹਨ ਜੇ ‘ਫਿੱਟ’ ਆ ਜਾਵੇ ਤਾਂ ਆਖਦੇ ਹਨ ‘ਟੂਲ ਪੱਤਰਕਾਰ’ ਬਹੁਤ ਵਧੀਆ ਹੈ। ਸਿਆਸਤਦਾਨਾਂ ਵੱਲੋਂ ਏਸ ‘ਟੂਲ ਪੁਰਜੇ ਪੱਤਰਕਾਰ’ ਦੀ ਵਰਤੋਂ ਉਦੋਂ ਤੱਕ ਕੀਤੀ ਜਾਂਦੀ ਹੈ ਜਦ ਤੱਕ ‘ਪੱਤਰਕਾਰ ਟੂਲ ਪੁਰਜਾ’ ਬਣ ਕੇ ਉਨ੍ਹਾਂ ਦੇ ਹੱਥ ’ਚ ਰਹਿੰਦਾ ਹੈ, ਜਦ ਸਮਾਂ ਖ਼ਤਮ ਹੋ ਜਾਵੇ ਤਾਂ ‘ਟੂਲ ਪੁਰਜੇ’ ਦਾ ਕੋਈ ਕੰਮ ਨਹੀਂ ਰਹਿੰਦਾ, ਉਦੋਂ ਪੱਤਰਕਾਰ ਦੀ ਮੌਤ ਹੋ ਜਾਂਦੀ ਹੈ। ਸਿਆਸਤਦਾਨ ਖਬਰ ਸੁਰਖੀਆਂ ’ਚ ਰਹਿਣ ਲਈ ‘ਟੂਲ ਪੱਤਰਕਾਰ’ ਦੀ ਵਰਤੋਂ ਕਰਦਾ ਤੇ ਇਕ ਦਿਨ ਸਿਰਕੱਢ ਸਿਆਸਤਦਾਨ ਬਣ ਜਾਂਦਾ ਪਰ ਪੱਤਰਕਾਰ ਕਦੇ ਵੀ ਸਿਰਕੱਢ ਪੱਤਰਕਾਰ ਨਹੀਂ ਬਣ ਪਾਉਂਦਾ ਕਿਉਂਕਿ ਉਸ ਦਾ ਧੁਰਾ ਕੇਵਲ ‘ਖ਼ਬਰ’ ਰਹਿੰਦੀ ਹੈ। ਸਿਆਸਤਦਾਨ ‘ਟੂਲ ਪੱਤਰਕਾਰ’ ਦੀ ਵਰਤੋਂ ਕਰਦਾ ਹੋਇਆ ‘ਕਮਾਈ’ ਕਰ ਜਾਂਦਾ ਤੇ ‘ਖ਼ਬਰ’ ਕਦੇ ਵੀ ‘ਪੱਤਰਕਾਰ’ ਦੀ ਕਮਾਈ ਦਾ ਸਾਧਨ ਨਹੀਂ ਬਣਦੀ। ਖ਼ਬਰ ‘ਰੁਜ਼ਗਾਰ’ ਤਾਂ ਬਣੀ, ਪ੍ਰੰਤੂ ‘ਮੌਤ’ ਵਰਗੇ ਹਾਦਸੇ ਜਦ ਪੱਤਰਕਾਰ ਨਾਲ ਵਾਪਰ ਜਾਂਦੇ ਹਨ ਤਾਂ ‘ਏਹ ਭਰਪਾਈ’ ਨਾ ਖ਼ਬਰ ਕਰ ਪਾਉਂਦੀ, ਨਾ ਪੱਤਰਕਾਰੀ..ਨਾ ਹੀ ਸਿਆਸਤਦਾਨ ਕਰ ਪਾਉਂਦੇ ਹਨ। ਅੱਜ ਕੌਮੀ ਪ੍ਰੈਸ ਦਿਵਸ ਮੌਕੇ ‘ਪੱਤਰਕਾਰ ਵੀਰੋ’ ਲਾਮਬੰਦ ਹੋਈਏ…ਸਿਆਸਤਦਾਨਾਂ ਹੱਥੋਂ ‘ਟੂਲ ਪੁਰਜਾ ਪੱਤਰਕਾਰ’ ਬਣਨਾ ਬੰਦ ਕਰਕੇ ਬੇਬਾਕੀ ਨਿੱਡਰਤਾ ਤੇ ਨਿਰਪੱਖਤਾ ਨਾਲ ਅਜਿਹੀ ਪੱਤਰਕਾਰੀ ਕਰਨ ਦਾ ਅਹਿਦ ਕਰੀਏ ਕਿ ਸਾਡੀ ਮੌਤ ਮਗਰੋਂ ਪਿਛੇ ਰਹਿ ਗਏ ‘ਪਰਿਵਾਰ’ ਦੀ ਭਰਪਾਈ ਤਾਂ ਹੋ ਸਕੇ।
9814402428

