ਪਟਿਆਲਾ

ਬਸੰਤ ਰਿਤੂ ਕਲੱਬ ਪਿੰਡਾਂ ਵਿੱਚ ਖੋਲੇ ਜਾ ਰਹੇ ਹਨ ਸਲਾਈ ਸੈਂਟਰ

ਕਲੱਬ ਵੱਲੋਂ ਖੋਲੇ ਗਏ 10 ਪਿੰਡਾਂ ਵਿੱਚ ਮੁਫ਼ਤ ਸਿਲਾਈ ਸੈਂਟਰ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਸੰਗਠਨ ਪਟਿਆਲਾ ਅਦਾਰਾ ਯੂਵਾ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਸੰਤ ਸਰੂਪ ਸਿੰਘ ਸਪੋਰਟਸ ਕਲੱਬ ਥੂਹੀ ਦੇ ਸਹਿਯੋਗ ਨਾਲ ਪਿੰਡ ਥੂਹੀ ਵਿਖੇ 10ਵਾਂ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ 10 ਪਿੰਡਾਂ ਵਿੱਚ ਮੁਫ਼ਤ ਸਿਲਾਈ ਸੈਂਟਰ ਖੋਲੇ ਜਾ ਚੁੱਕੇ ਹਨ। ਜਿਨ੍ਹਾਂ ਸੈਂਟਰਾਂ ਵਿੱਚ 700 ਪਿੰਡਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਲਾਈ, ਕਢਾਈ, ਬਿਊਟੀ ਪਾਰਲਰ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ।

ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਬਸੰਤ ਰਿਤੂ ਕਲੱਬ ਦਾ ਉਦੇਸ਼ ਇਹ ਹੈ ਕਿ ਪਿੰਡਾਂ ਵਿੱਚ ਮੁਫ਼ਤ ਸਿਲਾਈ ਸੈਂਟਰ ਖੋਲ ਕੇ ਪਿੰਡਾਂ ਦੀਆਂ ਕੁੜੀਆਂ ਨੂੰ ਸਿਲਾਈ, ਕਢਾਈ, ਬਿਊਟੀ ਪਾਰਲਰ ਦੀ ਟਰੇਨਿੰਗ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਕੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਹੋ ਸਕੇ। ਕਿਉਂਕਿ ਵੱਧ ਰਹੀ ਮਹਿਗਾਈ ਵਿੱਚ ਇਸ ਤਰ੍ਹਾਂ ਦੀਆਂ ਟਰੇਨਿੰਗ ਲੈ ਕੇ ਲੜਕੀਆਂ ਆਪਣੇ ਅਤੇ ਆਪਣੇ ਪਰਿਵਾਰ ਦੇ ਹਾਲਾਤ ਨੂੰ ਸੁਧਾਰ ਸਕਦੀਆਂ ਹਨ ਅਤੇ ਇਸ ਦੇ ਨਾਲ ਨਾਲ ਪੰਜਾਬੀ ਸਭਿਆਚਾਰੀ ਪ੍ਰੋਗਰਾਮ ਕਰਕੇ ਲੋਕਾਂ ਨੂੰ ਵੀ ਆਪਣੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਇੰਜੀ: ਰੋਬਿੰਨ ਸਿੰਘ, ਇੰਜੀ: ਰੁਪਿੰਦਰ ਸਿੰਘ, ਇੰਜੀ: ਆਵੇਦਨ ਸ਼ਰਮਾ, ਇੰਜੀ: ਜਗਤਾਰ ਸਿੰਘ, ਇੰਜੀ: ਆਨੰਤ ਅਤੇ ਇੰਜੀ: ਨਵਕੇਤ ਸ਼ਰਮਾ ਵੀ ਹਾਜਰ ਸਨ।

Leave a Reply

Your email address will not be published. Required fields are marked *