ਪੰਜਾਬਪਟਿਆਲਾਲੇਖ

ਝੂਠ ਬੋਲੇ ਕਊਆ ਕਾਟੇ : ‘ਅਰਦਲੀ’ ਨੇ ਲਈ ‘ਥਾਰ’ ਰੜਕਣ ਲੱਗੀ..?

ਕੰਵਰ ਸਿੰਘ ਬੇਦੀ
‘ਅਰਦਲੀ’ ਦੀ ਭੂਮਿਕਾ ਤਾਂ ਬਹੁਤੀ ‘ਹਾ’ ‘ਜੀ ਹਾਂ’ ‘ਹੋ ਗਿਆ’ ‘ਕਰ ਦਿੱਤਾ’ ਕਹਿਣ ਤੋਂ ਲੈ ਕੇ ‘ਫਾਇਲਾਂ’ ਇਧਰ-ਉਧਰ ਕਰਨ ਤੱਕ ਸੀਮਤ ਹੁੰਦੀ ਹੈ, ਪਰ ਏਸੇ ‘ਚੱਕਰ’ ’ਚ ‘ਅਰਦਲੀ’ ਉਮਰ ਭਰ ਦੀ ਕਮਾਈ ਇਕੱਠੀ ਕਰ ਜਾਂਦਾ ਕਿਉਂਕਿ ਹਰ ਛੋਟੇ-ਵੱਡੇ ਨੇ ਸਭ ਤੋਂ ਪਹਿਲਾਂ ‘ਅਰਦਲੀ’ ਨੂੰ ਮਿਲਣਾ ਹੁੰਦਾ ਉਹ ਆਪਣੇ ਹਿਸਾਬ ਨਾਲ ‘ਬੰਦੇ ਟਿਕਾ’ ਲੈਂਦਾ। ‘ਅਰਦਲੀ’ ਨੂੰ ਪਤਾ ਹੁੰਦਾ ਮੈਨੂੰ ਤਰੱਕੀ ਤਾਂ ਕੋਈ ਲੱਗਣੀ ਨਹੀ ਆਪਾਂ ਤਾਂ ਰਹਿਣਾ ‘ਅਰਦਲੀ’ ਏਸ ਕਰਕੇ ‘ਕਮਾਈ’ ਜਿੰਨੀ ਹੁੰਦੀ ਉਨੀਂ ਤਾਂ ਕਰ ਲਓ ਬਿਲਕੁਲ ‘ਕਮਾਈ’ ਦੇ ਚੱਕਰ ’ਚ ਵਿਧਾਇਕ ਦੇ ‘ਅਰਦਲੀ’ ਨੇ ਵੀ ਲੰਮੇ ਚਿਰਾਂ ਬਾਅਦ ‘ਸੁਸਤੀ’ ਲਾ ਮਾਰੀ ਐ ਕਿਉਂਕਿ ਸਰਕਾਰ ਆਪਣੀ ਆ ਗਈ ਹੈ।

ਸਰਕਾਰ ਬਣੀ ਨੂੰ ਭਾਵੇਂ ਸੱਤ ਕੁ ਮਹੀਨੇ ਹੋਏ ਹਨ, ਪਰ ‘ਅਰਦਲੀ’ ਨੇ ‘ਥਾਰ’ ਲਿਆ ਮਾਰੀ ਐ..ਮੂੰਹ ’ਤੇ ਅਕਸਰ ਹੀ ਜਮੀ ਸਿਕੜੀ ਦੀ ਜਗਾ ਹੁਣ ਕਹਿੰਦੇ ਲਾਲੀ ਵੀ ਆ ਗਈ ਐ…ਲਾਲੀ ਆਉਣੀ ਤਾਂ ਸੁਭਾਵਕ ਹੈ ਕਿਉਂਕਿ ਕੱਟੜ ਇਮਾਨਦਾਰ ਸਰਕਾਰ ਜੋ ਆ ਗਈ ਐ..‘ਥਾਰ’ ਆ ਗਈ ਚੰਗੀ ਗਈ ਐ ਭਾਈ ਪਰ ਏਹ ‘ਥਾਰ’ ਆਪਣਿਆਂ ਦੇ ‘ਅੱਖ’ ’ਚ ਕਿਉਂ ਰੜਕ ਰਹੀ ਐ..‘ਥਾਰ’ ਵਾਲੇ ਨੂੰ ਵਧਾਈ ਦੇਣ ਲਈ ਮੈਂ ਵੀ ਆਪਣੇ ਪੈਰ ਥੋੜੇ ਚੁੱਕੇ ਸੀ..ਪਰ ਏਸ ਤੋਂ ਪਹਿਲਾਂ ‘ਅਰਦਲੀ’ ਕਹਿਣ ਲੱਗਾ ‘ਬਾਈ’ ਤੇਰਾ ਨੰਬਰ ਤਾ ਬਲੌਕ’ ਮਾਰ ਤਾਂ ‘ਆਪਾਂ’ ਮੇਰੇ ਮੂੰਹ ’ਚ ‘ਵਧਾਈ’ ਫੇਰ ਧਰੀ ਧਰਾਈ ਰਹਿ ਗਈ। ‘ਅਰਦਲੀ’ ਦੀ ਸੋਚ ਵੀ ਕਮਾਲ ਦੀ ਐ..‘ਧਰਤੀ ਚੱਕਰ ਕੱਟਦੀ’ ਏਸ ਸਾਇੰਸ ਬਾਰੇ ਸ਼ਾਇਦ ਲੱਗਦਾ ਪਤਾ ਨਾ ਹੋਵੇ…ਭਲਾ ਏਨੂੰ ਕੋਈ ਪੁੱਛੇ ਜਿੰਨਾਂ ਨੇ ਮਨਾਂ ’ਚ ਘਰ ਕਰ ਲਏ ਹੋਣ ਉਹ ਕਦੇ ‘ਬਲੌਕ’ ਨਹੀਂ ਹੁੰਦੇ। ਖੈਰ ਤੂੰ ‘ਅਰਦਲੀ’ ਦੀ ਭਾਂਤੀ ਹੀ ਸੋਚਣਾ ਤੇ ‘ਵਿਧਾਇਕ’ ਦੇ ਆਲੇ ਦੁਆਲੇ ‘ਚੱਕਰ’ ਕੱਟਣ ਬਾਰੇ ਤਾਂ ਤੈਨੂੰ ਪਤਾ ਹੋ ਸਕਦਾ..ਪਰ ਧਰਤੀ ਚੱਕਰ ਕਟਵਾ ਕੇ ਬੰਦੇ ਨੂੰ ਉਥੇ ਹੀ ਲੈ ਆਉਂਦੀ ਕਿਉਂਕਿ ‘ਬੰਦਾ’ ਨੀ ‘ਸਮਾਂ’ ਬਲਵਾਨ ਹੁੰਦਾ। ‘ਅਰਦਲੀ’ ਨੇ ਮੌਕੇ ਤੇ ਵਧਾਈ ਤਾਂ ਲਈ ਨੀ ਪਰ ਏਸ ਸਿਰਲੇਖ ਰਾਹੀਂ ਵਧਾਈ ਭੇਜਦਾ..ਪੈਰਾਂ ’ਚ ਚੱਕਰ ਏਸੇ ਤਰਾਂ ਬਣਾ ਕੇ ਰੱਖੀ..ਸੱਤ ਮਹੀਨਿਆਂ ’ਚ ਜੇ ‘ਦਰਾਂ’ ਮੂਹਰੇ ‘ਐਕਟਿਵਾ’ ਛੱਡ ‘ਥਾਰ’ ਆ ਸਕਦੀ ਤਾਂ..ਰੱਬ ਅੱਗੇ ਵੀ ਖੈਰ ਕਰੇਗਾ..ਤੇਰੇ ਆਪਣਿਆਂ ਦੇ ਜਿੰਨਾਂ ਦੇ ਅੱਖ ’ਚ ‘ਥਾਰ’ ਰੜਕ ਰਹੀ..ਉਹ ਚਾਹੁੰਦੇ ਨੇ ‘ਗੰਨਮੈਨ’ ਵੀ ਰੱਖ ਕਿਉਂਕਿ ‘ਆਪਣੇ ਮੂਸੇ’ ਨੇ ਵੀ ‘ਥਾਰ’ ਤੇ ਗੰਨਮੈਨ ਰੱਖੇ ਸੀ..ਖੈਰ ਜਿਥੋਂ ਤੱਕ ਮੈਨੂੰ ਤੇਰੀ ਸਿਆਣਪ ਬਾਰੇ ਪਤਾ ਤੂੰ ‘ਗੰਨਮੈਨ’ ਨਾਲ ਰੱਖਕੇ ‘ਘਰ’ ਨਹੀਂ ਛੱਡੇਗਾ..ਕਿਉਂਕਿ ਕੱਟੜ ਇਮਾਨਦਾਰ ਸਰਕਾਰ ਆਪਣੀ ਐ ਕੰਮ ਖਿੱਚਕੇ ਰੱਖ ਕੋਈ ‘ਥਾਰ’ ਲਿਆਵੇ ਜਾਂ ‘ਬਾਰ ਖੋਲੇ’ ਸਾਨੂੰ ਕੀ..ਪੈਰਾਂ ’ਚ ਚੱਕਰ ਏਸ ਤਰਾਂ ਬਣਾਕੇ ਰੱਖੀ..ਰੱਬ ਖੈਰ ਕਰੇਗਾ।
9814402428

Leave a Reply

Your email address will not be published. Required fields are marked *