ਇੰਜੀਨੀਅਰਿੰਗ ਵਿਭਾਗਾਂ ਦੇ ਪ੍ਰੋਗਰਾਮ ਕਰਿਸਪੋਲੇਸ਼ੀਆਂ 2022 ਦਾ ਉਦਘਾਟਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇੰਜੀਨੀਅਰਿੰਗ ਵਿਭਾਗਾਂ ਦੁਆਰਾ ਤਿੰਨ ਰੋਜ਼ਾ ਕਰਵਾਏ ਜਾ ਰਹੇ ਟੈਕਨੀਕਲ ਅਤੇ ਕਲਚਰਲ ਪ੍ਰੋਗਰਾਮ ਕਰਿਸਪੋਲੇਸ਼ੀਆਂ — 2022 ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਦੁਆਰਾ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ ਸਿੱਧੂ ਓ. ਐਸ. ਡੀ. ਟੂ ਸੀ. ਐਮ. ਵਿਸ਼ੇਸ ਮਹਿਮਾਨ ਵਜੋਂ ਸਾਮਿਲ ਹੋਏ। ਇਸ ਮੌਕੇ ਕਰਿਸਪੋਲੇਸ਼ੀਆਂ — 2022 ਦੇ ਕਨਵੀਨਰ ਡਾ. ਸਿਕੰਦਰ ਸਿੰਘ ਚੀਮਾ ਨੇ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਚਾਰੋਂ ਇੰਜੀਨੀਅਰਿੰਗ ਵਿਭਾਗਾਂ ਦੁਆਰਾ ਸਾਂਝੇ ਤੌਰ ਤੇ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਤਰ੍ਹਾਂ ਦੇ ਟੈਕਨੀਕਲ ਅਤੇ ਸੱਭਿਆਚਾਰਿਕ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਕਰਿਸਪੋਲੇਸ਼ੀਆਂ — 2022 ਦੇ ਪਹਿਲੇ ਦਿਨ 21 ਨਵੰਬਰ, 2022 ਨੂੰ “ਹਕੀਕਤ ਲਾਈਵ ਬੈਂਡ” ਦੁਆਰਾ ਸ਼ਾਮ 5 ਵਜ਼ੇਂ ਵਿਸੇਸ ਤੌਰ ਤੇ ਆਪਣੀ ਪੇਸਕਾਰੀ ਕੀਤੀ ਜਾਵੇਗੀ।ਦੂਸਰੇੇ ਦਿਨ 22 ਨਵੰਬਰ, 2022 ਨੂੰ ਵੱਖ ਵੱਖ ਯੂਨੀਵਰਸਿਟੀਆਂ ਅਤੇ ਟੈਕਨੀਕਲ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਟੈਕਨੀਕਲ ਮਾਡਲਜ਼ ਅਤੇ ਸਾਫਟਵੇਅਰ ਡਿਵਲਪਮੈਂਟਜ਼ ਦੇ ਮੁਕਾਬਲੇ ਕਰਵਾਏ ਜਾਣਗੇ। ਤੀਸਰੇ ਦਿਨ 23 ਨਵੰਬਰ, 2022 ਨੂੰ ਮਿਸਟਰ ਅਤੇ ਮਿਸ ਕਰਿਸਪੋਲੇਸ਼ੀਆਂ 2022 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਬਾਅਦ ਦੁਪਿਹਰ 5.00 ਵਜੇਂ ਸਟਾਰ ਨਾਈਟ ਪ੍ਰੋਗਰਾਮ ਦੌਰਾਨ ਮਸਹੂਰ ਗਾਇਕ ਤਰਸੇਮ ਜੱਸੜ ਆਪਣੇ ਗੀਤਾ ਦੀ ਪੇਸ਼ਕਾਰੀ ਕੀਤੀ ਜਾਵੇਗੀ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਹਿਮਾਂਸੁ ਅਗਰਵਾਲ ਦੁਆਰਾ ਇਸ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੂੰ ਮੁਬਾਰਕਾਂ ਦਿੱਤੀਆ ਅਤੇ ਇਸ ਸਮਾਗਮ ਦੀ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਉਹ ਆਪਣੇ ਜਿੰਦਗੀ ਵਿੱਚ ਲੀਡਰਸ਼ਿਪ ਅਤੇ ਮੈਨਜਮੈਂਟ ਸਕਿਲ ਆਦਿ ਇਹਨਾਂ ਪ੍ਰੋਗਰਾਮਾ ਦੇ ਜਰੀਏ ਵਧਾ ਸਕਦੇ ਹਨ। ਇੰਜ. ਨਵਨੀਤ ਕੌਰ ਦੁਆਰਾ ਆਏ ਸਾਰੇ ਮਹਿਮਾਨਾਂ ਦੇ ਧੰਨਵਾਦ ਕੀਤਾ।

