ਜਲ ਸਰੋਤ ਵਿਭਾਗ ਦੇ ਪ੍ਮੁੱਖ ਸਕੱਤਰ ਦੇ ਮੁਲਾਜਮ ਵਿਰੋਧੀ ਰਵੱਈਏ ਦੇ ਖਿਲਾਫ ਭੜਕੇ ਫੀਲਡ ਕਾਮੇ।
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਅੱਜ ਪੀ.ਡਬਲਿਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਲ ਸਰੋਤ ਵਿਭਾਗ ਦੇ ਪ੍ਮੁੱਖ ਸਕੱਤਰ ਮੁਲਾਜਮਾਂ ਪ੍ਰਤੀ ਮਾੜੇ ਰਵੱਈਏ ਅਤੇ ਮੰਗਾਂ ਦੇ ਹੱਲ ਨਾ ਕਰਨ ਦੇ ਖਿਲਾਫ ਅੱਜ ਬੀ.ਐਮ.ਐਲ. ਕੰਪਲੈਕਸ ਦੇ ਅੰਦਰ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਮੰਡੋਲੀ, ਪ੍ਰਕਾਸ਼ ਸਿੰਘ ਗੰਡਾਖੇੜੀ, ਵਿਪਨ ਪ੍ਰਸਾਦ, ਕਰਮ ਸਿੰਘ ਨਾਭਾ ਅਤੇ ਅਵਤਾਰ ਸਿੰਘ ਦਿਆਲਪੁਰਾ ਨੇ ਕੀਤੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜੋਨਪ੍ਰਧਾਨ ਜਸਵੀਰ ਸਿੰਘ ਖੋਖਰ, ਲਖਵਿੰਦਰ ਸਿੰਘ ਖਾਨਪੁਰ, ਦਰਸ਼ਨ ਸਿੰਘ ਬੇਲੂਮਾਜਰਾ, ਰਜਿੰਦਰ ਸਿੰਘ ਧਾਲੀਵਾਲ ਤੇ ਹਰਵੀਰ ਸਿੰਘ ਸੁਨਾਮ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਸ਼ਬਦਾਵਲੀ ਬਹੁਤ ਹੀ ਘਟੀਆ ਅਤੇ ਨਿਦਣਯੋਗ ਹੈ। ਫੀਲਡ ਵਿੱਚ ਕੰਮ ਕਰਦੇ ਕਰਮਚਾਰੀ ਜੋ ਦਿਨ ਰਾਤ ਡਿਊਟੀ ਕਰਦੇ ਹਨ ਜਿਨ੍ਹਾਂ ਤੇ ਐਮ ਸੇਵਾ ਹਾਜਰੀ ਲਾਗੂ ਕੀਤੀ ਜਾ ਰਹੀ ਹੈ।
ਦਰਜਾ ਚਾਰ ਕਰਮਚਾਰੀਆਂ ਨੂੰ ਪਿਛਲੇ 12 ਸਾਲਾਂ ਤੋਂ ਮੋਸਮੀ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ। ਬਾਹਰੀ ਜਿਲਿਆ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਬਦਲੀਆਂ ਨਹੀਂ ਕੀਤੀਆਂ ਜਾ ਰਹੀਆਂ। ਟੈਕਨੀਕਲ ਕਾਮਿਆਂ ਨੂੰ ਬਣਦੇ ਗਰੇਡ 2400 ਨਹੀਂ ਦਿੰਤਾ ਜਾ ਰਿਹਾਂ, ਵਿਭਾਗ ਵਿੱਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਦੇ ਸੇਵਾ ਨਿਯਮ ਨਹੀਂ ਬਣਾਏ ਜਾ ਰਹੇ। ਬੇਲਦਾਰ ਦੇ ਬੇਲਦਾਰ ਹੀ ਰਿਟਾਇਰ ਹੋ ਜਾਂਦੇ ਹਨ ਕੋਈ ਤਰੱਕੀ ਨਹੀਂ ਦਿੱਤੀ ਜਾਂਦੀ ਅਤ ਵਿਭਾਗ ਵਿੱਚ ਪੁਨਰਗਠਲ ਦੇ ਨਾਂ ਹੇਠ ਕੱਟੀਆਂ 8657 ਪੋਸਟਾਂ ਬਹਾਲ ਕੀਤੀਆਂ ਜਾਣ। ਅੱਜ ਦੀ ਰੋਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਨਰੜੂ, ਗੁਰਚਰਨ ਸਿੰਘ, ਕੌਰ ਸਿੰਘ, ਇਕਬਾਲ ਸਿੰਘ, ਲਖਵਿੰਦਰ ਸਿੰਘ ਪਟਿਆਲਾ, ਰਣਇੰਦਰ ਸਿੰਘ ਦਿਆਲਪੁਰਾ, ਯਸ਼ਪਾਲ, ਜਸਪਾਲ ਸਿੰਘ ਸੰਭੂ, ਗੁਰਮੀਤ ਸਿੰਘ, ਆਦਿ ਨੇ ਸ਼ਮੂਲੀਅਤ ਕੀਤੀ।

