ਗਵਰਨਰ ਵੱਲੋਂ ਸ. ਜਗਜੀਤ ਸਿੰਘ ਦਰਦੀ ਨੂੰ ਪ੍ਰੈਸ ਐਕਰੀਡੇਸਨ ਕਮੇਟੀ ਦੇ ਚੇਅਰਮੈਨ ਬਣਾਇਆ
ਪਟਿਆਲਾ, 24 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਅਤੇ ਚੰਡੀਗੜ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਇਕ ਹੁਕਮ ਜਾਰੀ ਕਰਕੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੇਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ ਪ੍ਰੈਸ ਅੇਕਰੀਡੇਸਨ ਕਮੇਟੀ ਚੰਡੀਗੜ ਦੇ ਚੇਅਰਮੇਨ ਬਣਾਇਆ ਗਿਆ ਹੈ। ਜਦਕਿ ਉਨਾ ਦੇ ਨਾਲ 8 ਮੇਂਬਰ ਅਤੇ 1 ਮੇਂਬਰ ਸਕੱਤਰ ਵੀ ਨਿਯੁਕਤ ਕੀਤਾ ਹੈ। ਇਹ ਕਮੇਟੀ ਵੱਖ ਵੱਖ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਦੇ ਪ੍ਰੇਸ ਐਕਰੀਡੈਸਨ ਕਾਰਡ ਬਣਾਊਣ ਜਾਂ ਉਨਾ ਸਬੰਧੀ ਵਿਚਾਰ ਵਟਾਂਦਰਾ ਕਰਨ ਦਾ ਕੰਮ ਕਰੇਗੀ।
ਗਵਰਨਰ ਵੱਲੋਂ ਬਣਾਈ ਇਸ ਨਵੀਂ ਕਮੇਟੀ ਵਿਚ ਸ. ਜਗਜੀਤ ਸਿੰਘ ਦਰਦੀ ਚੇਅਰਮੈਨ, ਦੁਸਿਅੰਤ ਸਿੰਘ ਪੁੰਧੀਰ ਸੀਨੀਅਰ ਸਟਾਫ ਰਿਪੋਰਟਰ ਦਾ ਟ੍ਰਿਬਿੂੳਨ, ਸੁਰਿੰਦਰ ਸਰਮਾ ਪ੍ਰਿਸੀਪਲ ਰਿਪੋਰਟਰ ਹਿੰਦੁਸਤਾਨ ਟਾਇਮਸ, ਮਨੋਜ ਅਪਰੇਜਾ ਦੈਨਿਕ ਭਾਸਕਰ, ਦਰਪਣ ਚੌਧਰੀ ਪੰਜਾਬ ਕੇਸਰੀ, ਅਵਤਾਰ ਸਿੰਘ ਅਜੀਤ, ਹਰਪ੍ਰੀਤ ਸਿੰਘ ਸਾਹਨੀ ਪੀਟੀਸੀ ਨਿਊਜ ਤੋਂ ਇਲਾਵਾ ਪ੍ਰੇਸ ਕਲੱਬ ਚੰਡੀਗੜ, ਪ੍ਰੈਸ ਟਰਸਟ ਆਫ ਇੰਡੀਆ ਅਤੇ ਡਾਇਰੈਕਟਰ ਪਬਲਿਕ ਰਿਲੇਸਨ ਦਫਤਰ ਨਾਲ ਸਬੰਧਿਤ ਇਕ ਇਕ ਨੁਮਾਇੰਦਾ ਵੀ ਮੈਂਬਰ ਵਜੋਂ ਰਹੇਗਾ।

