ਪਟਿਆਲਾ

ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ 7 ਰੋਜਾ ਧਾਰਮਿਕ ਦੀਵਾਨ

ਰਾੜਾ ਸਾਹਿਬ ਵਾਲੇ ਸੰਤਾਂ ਦੀ ਯਾਦ ‘ਚ ਸਾਲਾਨਾ ਧਾਰਮਿਕ ਦੀਵਾਨਾਂ ‘ਚ ਹਜ਼ਾਰਾਂ ਸੰਗਤਾਂ ਨੇ ਭਰੀਆਂ ਹਾਜਰੀਆਂ
ਗੁਰਬਾਣੀ ਕੀਰਤਨ ਸਰਵਣ ਕਰਕੇ ਮੱਥੇ ਦੇ ਲੇਖ ਵੀ ਬਦਲ ਜਾਂਦੇ ਹਨ- ਸੰਤ ਬਲਜਿੰਦਰ ਸਿੰਘ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ ਇਥੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਲਗਾਏ ਜਾ ਰਹੇ 7 ਰੋਜਾ ਧਾਰਮਿਕ ਦੀਵਾਨ ਵਿਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਹਾਜਰੀ ਭਰ ਰਹੀਆਂ ਹਨ। 9 ਅਕਤੂਬਰ ਤਕ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤਕ ਚਲਣ ਵਾਲੇ ਇਨ੍ਹਾਂ ਦੀਵਾਨਾਂ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਨਵੇਂ ਉਸਾਰੇ ਗਏ ਏ.ਸੀ. ਦੀਵਾਨ ਹਾਲ ‘ਚ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ।

ਸੰਤ ਬਲਜਿੰਦਰ ਸਿੰਘ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚੋਂ ਉਦਾਰਹਣਾਂ ਦੇ ਕੇ ਦਸਿਆ ਕਿ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਸੰਗਤ ‘ਚ ਬੈਠਣ ਸਦਕਾ ਮਾੜੇ ਕਰਮ ਵੀ ਤਬਦੀਲ ਹੋ ਜਾਂਦੇ ਹਨ ਤੇ ਮੱਥੇ ਦੇ ਲੇਖ ਵੀ ਬਦਲ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸਿੱਖੀ ਅਤੇ ਗੁਰਬਾਣੀ ਨਾਲ ਜੁੜਕੇ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਅਤੁਟ ਵਰਤਾਏ ਗਏ।
ਗੁਰਦੁਆਰਾ ਸਿੰਘ ਸਭਾ ਮਾਲ ਰੋਡ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਸਕੱਤਰ ਬਰਜਿੰਦਰ ਸਿੰਘ ਨੇ ਦਸਿਆ ਕਿ ਇਹ ਧਾਰਮਿਕ ਦੀਵਾਨ ਹਰ ਸਾਲ ਸਜਾਏ ਜਾਂਦੇ ਹਨ ਤੇ ਇਨ੍ਹਾਂ ਸਮਾਗਮਾਂ ਲਈ ਪ੍ਰਬੰਧ ਗੁਰਦੁਆਰਾ ਐਮ.ਈ.ਐਸ. ਨੇੜੇ ਮੋਦੀ ਕਾਲਜ ਦੀ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਪਹਿਲੇ ਦੋ ਦਿਨ ਇਹ ਦੀਵਾਨ ਨਵੇਂ ਉਸਾਰੇ ਗਏ ਏ.ਸੀ. ਹਾਲ ‘ਚ ਲਗਾਏ ਗਏ ਤੇ ਅਗਲੇ ਦਿਨ ਗੁਰਦੁਆਰਾ ਸਾਹਿਬ ਦੇ ਖੁਲ੍ਹੇ ਪੰਡਾਲ ‘ਚ ਦੀਵਾਨ ਲਗਣਗੇ।

Leave a Reply

Your email address will not be published. Required fields are marked *