ਪੰਜਾਬ ਪੁਲਿਸ ਰਿਟਾਇਰਡ ਐਸੋਸੀਏਸ਼ਨ ਦਾ ਪ੍ਰਧਾਨ ਬਣਨ ’ਤੇ ਸੁਖਵਿੰਦਰ ਸਿੰਘ ਸਨਮਾਨਤ
ਮੰਗਾਂ ਨੂੰ ਲੈ ਕੇ 29 ਨਵੰਬਰ ਨੂੰ ਚੰਡੀਗੜ੍ਹ ਕਰਨਗਏ ਰੋਸ ਪ੍ਰਦਰਸਨ
ਪਟਿਆਲਾ 25 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਪੁਲਿਸ ਰਿਟਾਇਰਡ ਐਸੋਸੀਏਸ਼ਨ ਦਾ ਨਵ ਨਿਯੁਕਤ ਪ੍ਰਧਾਨ ਬਣਨ ’ਤੇ ਸੁਖਵਿੰਦਰ ਸਿੰਘ ਅਤੇ ਨਵੀਂ ਚੁਣੀ ਸਮੁੱਚਾਈ ਇਕਾਈ ਦਾ ਅੱਜ ਵਕੀਲ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀਐਸਪੀ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਖਤ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਨਾਲੋਂ 200 ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਆਪਣੇ ਰਿਟਾਇਰਡ ਪੁਲਿਸ ਕਰਮਚਾਰੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਉਣਾ ਹੈ।
ਸਾਬਕਾ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਰਿਟਾਇਰਡ ਪੁਲਿਸ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ 29 ਨਵੰਬਰ ਨੂੰ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੰਨ ਕਲਚਰ ਨੂੰ ਲੈ ਕੇ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਸਮੀਖਿਆ ਹੋਣੀ ਚਾਹੀਦੀ ਹੈ ਜਦਕਿ ਪੰਜਾਬ ਵਿਚ ਗੈਰ ਕਾਨੁੰਨੀ ਹਥਿਆਰਾਂ ਨਾਲ ਹੀ ਅਪਰਾਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਚੰਗੇ ਉਪਰਾਲੇ ਕਰ ਰਹੀ ਹੈ, ਜਿਨ੍ਹਾਂ ਅਧਿਕਾਰੀਆਂ ਨੇ ਭਿ੍ਰਸ਼ਟਾਚਾਰ ਕੀਤਾ ਉਨ੍ਹਾਂ ਖਿਲਾਫ਼ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹੈ ਇਸ ਮੋਕੇ ਰਿਟਾਇਰਡ ਡੀ ਐਸ ਪੀ ਕਰਨੈਲ ਸਿੰਘ ਬਰਮਦੀਪ ਸਿੰਘ ਐਡੋਕੇਟ ਧੂਰਵ ਕੌਸਲ ਐਡੋਕੇਟ ਅਮਨਦੀਪ ਅਮਰਜੀਤ ਸਿੰਘ ਗਿੱਲ ਪ੍ਰੇਮ ਸਿੰਘ ਆਦਿ ਹਾਜਰ ਸਨ

