ਫਿਲਮ ਦਾਸਤਾਨ ਏ ਸਰਹਿੰਦ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧ
ਪਟਿਆਲਾ 25 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ ਦਾਸਤਾਨ ਏ ਸਰਹੰਦ ਚੱਲਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਨਜ਼ਰ ਆਉਣ ਲਈ ਲੱਗੀ ਹੈ। ਫਿਲਮ ਦੇ ਵਿਰੋਧ ਵਿਚ ਅੱਜ ਖੰਡਾ ਚੌਂਕ ਵਿਖੇ ਸਿੱਖ ਜਥੇਬੰਦੀਆਂ ਨੇ ਹੱਥਾਂ ’ਚ ਬੈਨਰ ਫੜਕੇ ਵਿਰੋਧ ਪ੍ਰਗਟ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਫਿਲਮ ਨਾ ਲੱਗਣ ਦਿੱਤੀ ਜਾਵੇਗੀ ਅਤੇ ਨਾ ਚੱਲਣ ਦਿੱਤੀ ਜਾਵੇਗੀ। ਇਸ ਮੌਕੇ ਸਿੱਖ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਭਾਈ ਬਖਸ਼ੀਸ਼ ਸਿੰਘ, ਭਾਈ ਪਰਮਜੀਤ ਸਿੰਘ, ਜਥੇਦਾਰ ਕੁਲਦੀਪ ਸਿੰਘ ਖਾਲਸਾ ਨੇ ਕਿਹਾ ਕਿ ਫਿਲਮ ਪੰਥਕ ਰਵਾਇਤਾਂ ਦੇ ਉਲਟ ਹੈ,
ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਫਿਲਮ ਦੇ ਵਿਰੋਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨ ਹਰਪ੍ਰੀਤ ਸਿੰਘ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਸਿੱਖ ਭਾਵਨਾਵਾਂ ਦੇ ਉਲਟ ਹਨ ਅਤੇ ਠੇਸ ਪੁੱਜਦੀ ਹੈ ਇਸ ਕਰਕੇ ਅਜਿਹੀਆਂ ਫਿਲਮਾਂ ਨਹੀਂ ਲੱਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਦਰਸਾਉਂਦੀਆਂ ਫਿਲਮ ਬਣਾਉਣੀਆਂ ਚਾਹੀਦੀਆਂ ਹਨ, ਪ੍ਰੰਤੂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਦਾਚਿਤ ਇਹ ਫਿਲਮ ਪ੍ਰਵਾਨ ਨਹੀਂ ਹੈ, ਜਿਸ ਦਾ ਸਿੱਖ ਸਮਾਜ ਵਿਰੋਧ ਕਰਦਾ ਹੈ। ਉਨ੍ਹਾਂ ਸਖਤ ਚਿਤਾਵਨੀ ਦਿੰਦਿੀਆਂ ਕਿ ਜੇ ਸਿਰਮੈਰ ਸੰਸਥਾ ਨੇ ਆਪਣੀ ਭੂਮਿਕਾ ਅਦਾ ਨਾ ਕੀਤੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਇਕ ਟੁੱਕ ਕਿਹਾ ਕਿ ਫਿਲਮ ਕਿਸੇ ਵੀ ਸਿਨੇਮਾ ਵਿਚ ਲੱਗੀ ਤਾਂ ਅਗਲੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

