ਨਰੇਸ਼ ਦੁੱਗਲ ਦੇ ਪ੍ਰਧਾਨ ਬਣਨ ਨਾਲ ਪਟਿਆਲਾ ਕਾਂਗਰਸ ਹੋਰ ਹੋਵੇਗੀ ਮਜ਼ਬੂਤ- ਜਸਪਾਲ ਜਿੰਦਲ
ਸੀਨੀਅਰ ਮੀਤ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਸਨਮਾਨਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਸੀਨੀਅਰ ਕਾਂਗਰਸੀ ਲੀਡਰ ਅਤੇ ਸਾਬਕਾ ਕੌਂਸਲਰ ਨਰੇਸ਼ ਦੁੱਗਲ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਹੈ। ਅੱਜ ਇਸ ਮੌਕੇ ਵਾਰਡ ਨੰਬਰ 53 ਅਤੇ 54 ਦੇ ਇੰਚਾਰਜ ਅਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਰਾਜ ਜਿੰਦਲ ਨੇ ਜ਼ਿਲ੍ਹਾ ਪ੍ਰਧਾਨ ਦੁੱਗਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਉਨਾਂ ਨੇ ਕਿਹਾ ਕੇ ਨਰੇਸ਼ ਦੁੱਗਲ ਦੀ ਇਕ ਜੁਝਾਰੂ ਲੀਡਰ ਹਨ ਅਤੇ ਇਨ੍ਹਾਂ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਟਿਆਲਾ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਨਰੇਸ਼ ਦੁੱਗਲ ਨੇ ਸੀਨੀਅਰ ਮੀਤ ਪ੍ਰਧਾਨ ਜਿੰਦਲ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਿ ਜਸਪਾਲ ਜਿੰਦਲ ਵੀ ਕਾਂਗਰਸ ਦੇ ਮਿਹਨਤੀ ਆਗੂ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨੇ ਤਕਰੀਬਨ 10 ਬੂਥਾਂ ਤੇ ਆਪਣੀ ਡਿਊਟੀ ਨੂੰ ਬਖੂਬੀ ਨਿਭਾਕੇ ਕਾਂਗਰਸ ਪਾਰਟੀ ਦਾ ਮਾਣ ਵਧਾਇਆ ਸੀ।ਨਰੇਸ਼ ਦੁੱਗਲ ਦੇ ਪ੍ਰਧਾਨ ਬਣਨ ਨਾਲ ਪਟਿਆਲਾ ਕਾਂਗਰਸ ਹੋਰ ਹੋਵੇਗੀ ਮਜ਼ਬੂਤ- ਜਸਪਾਲ ਜਿੰਦਲ

