ਦੇਸ਼-ਵਿਦੇਸ਼ਪੰਜਾਬ

ਗੁਜਰਾਤ ’ਚ ਭਾਜਪਾ ਦੀ ਰਿਕਾਰਡ ਜਿੱਤ, ਹਿਮਾਚਲ ’ਚ ਕਾਂਗਰਸ ਨੇ ਮਾਰੀ ਬਾਜ਼ੀ

12 ਦਸੰਬਰ ਨੂੰ ਮੁੱਖ ਮੰਤਰੀ ਭੁਪੇਂਦਰ ਪਟੇਲ ਦੂਜੀ ਵਾਰ ਸਹੁੰ ਚੁੱਕਣਗੇ

ਚੰਡੀਗੜ੍ਹ, 8 ਦਸੰਬਰ (ਮਧੂਸਾਰ ਬਿਊਰੋ) ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ 182 ਵਿੱਚੋਂ ਭਾਜਪਾ ਇਸ ਸਮੇਂ 158 ਸੀਟਾਂ ’ਤੇ ਅੱਗੇ ਹੈ। ਗੁਜਰਾਤ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ 4 ਸੀਟਾਂ ‘ਤੇ ਹੀ ਅੱਗੇ ਹੈ। ਕਾਂਗਰਸ ਇਸ ਸਮੇਂ 16 ਸੀਟਾਂ ‘ਤੇ ਅੱਗੇ ਹੈ। 4 ਥਾਵਾਂ ‘ਤੇ ਹੋਰ ਅੱਗੇ ਚੱਲ ਰਹੇ ਹਨ। 12 ਦਸੰਬਰ ਨੂੰ ਮੁੱਖ ਮੰਤਰੀ ਭੁਪੇਂਦਰ ਪਟੇਲ ਦੂਜੀ ਵਾਰ ਸਹੁੰ ਚੁੱਕਣਗੇ। ਦੂਜੇ ਪਾਸੇ ਹਿਮਾਚਲ ਵਿਧਾਨ ਸਭਾ ਚੋਣਾਂ ਬਾਰੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰੁਝਾਨ ਸਾਹਮਣੇ ਆ ਗਏ ਹਨ। ਸ਼ੁਰੂ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਗਹਿਗੱਚ ਮੁਕਾਬਲਾ ਨਜਰ ਆ ਰਿਹਾ ਸੀ ਤੇ ਹੁਣ ਤਾਜਾ ਰਿਪੋਰਟ ਮੁਤਾਬਕ ਕੁੱਲ 68 ਸੀਟਾਂ ਵਿੱਚੋਂ ਕਾਂਗਰਸ 39 ਸੀਟਾਂ ਜਿੱਤ ਚੁੱਕੀ ਹੈ ਤੇ 1 ’ਤੇ ਅੱਗੇ ਹੈ। ਭਾਜਪਾ 18 ਸੀਟਾਂ ਜਿੱਤ ਚੁੱਕੀ ਹੈ ਤੇ 7 ‘ਤੇ ਅੱਗੇ ਹੈ। ਦੂਜੇ ਪਾਸੇ 3 ਆਜਾਦ ਉਮੀਦਵਾਰਾਂ ਚੋਣ ਜਿੱਤ ਚੁੱਕੇ ਹਨ। ਗੁਜਰਾਤ ਚੋਣ ਨਤੀਜਿਆਂ ਤੇ ਬੋਲੇ ਮੋਦੀ- ਧੰਨਵਾਦ ਗੁਜਰਾਤ, ਜਨ ਸ਼ਕਤੀ ਨੂੰ ਨਮਨ ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ’ਤੇ ਉੱਥੇ ਦੀ ਜਨਤਾ ਦਾ ਆਭਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤੀ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਅਨੁਸਾਰ ਗੁਜਰਾਤ ਭਾਜਪਾ ਦਾ ਹਰ ਇਕ ਵਰਕਰ ਚੈਂਪੀਅਨ ਹੈ।

ਉਨ੍ਹਾਂ ਕਿਹਾ,’’ਇਹ ਇਤਿਹਾਸਕ ਜਿੱਤ ਸਾਡੇ ਵਰਕਰਾਂ ਦੀ ਮਿਹਨਤ ਦੇ ਬਿਨਾਂ ਸੰਭਵ ਨਹੀਂ ਸੀ। ਵਰਕਰ ਹੀ ਸਾਡੀ ਪਾਰਟੀ ਦੀ ਅਸਲ ਮਜਬੂਤੀ ਹਨ।’’ ਉਨ੍ਹਾਂ ਕਿਹਾ,’’ਧੰਨਵਾਦ ਗੁਜਰਾਤ। ਚੋਣ ਨਤੀਜਿਆਂ ਨੂੰ ਦੇਖ ਕੇ ਮੈਂ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰ ਗਿਆ ਹਾਂ। ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤਾ। ਨਾਲ ਹੀ ਉਨ੍ਹਾਂ ਨੇ ਇੱਛਾ ਜਾਹਰ ਕੀਤੀ ਹੈ ਕਿ ਵਿਕਾਸ ਦੀ ਇਹ ਗਤੀ ਹੋਰ ਤੇਜੀ ਨਾਲ ਜਾਰੀ ਰਹੇ। ਮੈਂ ਗੁਜਰਾਤ ਦੀ ਜਨ ਸ਼ਕਤੀ ਨੂੰ ਨਮਨ ਕਰਦਾ ਹਾਂ।’’
ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਜਿੱਤੇ ਆਪਣੇ ਵਿਧਾਇਕਾਂ ਨੂੰ ਚੰਡੀਗੜ੍ਹ ਸੱਦਿਆ ਕਾਂਗਰਸ ਹਾਈ ਕਮਾਂਡ ਨੇ ਹਿਮਾਚਲ ਪ੍ਰਦੇਸ ਦੇ ਸਾਰੇ ਚੁਣੇ ਵਿਧਾਇਕਾਂ ਨੂੰ ਜਲਦ ਤੋਂ ਜਲਦ ਚੰਡੀਗੜ੍ਹ ਪਹੁੰਚਣ ਦੇ ਨਿਰਦੇਸ ਦਿੱਤੇ ਹਨ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਵਿਧਾਇਕਾਂ ਲਈ ਮੁਹਾਲੀ ਵਿੱਚ ਵੱਡਾ ਹੋਟਲ ਬੁੱਕ ਕੀਤਾ ਗਿਆ ਹੈ। ਹਿਮਾਚਲ ਲਈ ਏਆਈਸੀਸੀ ਦੇ ਅਬਜਰਵਰ ਭੁਪੇਸ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਚੰਡੀਗੜ੍ਹ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਉਲੀਕਣਗੇ। ਸੂਤਰਾਂ ਨੇ ਕਿਹਾ ਕਿ ਪਾਰਟੀ ਕੋਲ ਬਹੁਮਤ ਹੈ ਤੇ ਉਸ ਦੇ ਵਿਧਾਇਕਾਂ ਦੇ ਟੁੱਟਣ ਦਾ ਡਰ ਵੀ ਨਹੀਂ। ਇਸ ਲਈ ਕਾਂਗਰਸ ਸਾਸਤ ਰਾਜਸਥਾਨ ਜਾਂ ਛੱਤੀਸਗੜ੍ਹ ਵਿੱਚ ਵਿਧਾਇਕਾਂ ਨੂੰ ਤੁਰੰਤ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ।

Leave a Reply

Your email address will not be published. Required fields are marked *