ਬੀਐਮਸੀ ਚੋਣਾਂ : ਮੇਅਰ ਅਤੇ ਡਿਪਟੀ ਮੇਅਰ ਦੇ ਲਈ ਭਾਜਪਾ ਦਾ ਸ਼ਿਵ ਸੈਨਾ ਨੂੰ ਸਮਰਥਨ
ਸ਼ਿਵ ਸੈਨਾ ਨੇ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਉਮੀਦਵਾਰ ਐਲਾਨੇ
ਮੁੰਬਈ 4 ਮਾਰਚ (ਏਜੰਸੀਆਂ) ਬੀਐਮਸੀ ਚੋਣਾਂ ਦੇ ਦੌਰਾਨ ਭਾਜਪਾ ਅਤੇ ਸ਼ਿਵ ਸੈਨਾ ਦੇ ਦਰਮਿਆਨ ਬਣੀ ਹੋਈ ਦੂਰੀ ਹੁਣ ਘੱਟ ਹੁੰਦੀ ਵਿਖਾਈ ਦੇ ਰਹੀ ਹੈ ਕਿਉਂਕਿ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਬੀਐਮਸੀ ਚੋਣਾਂ ‘ਚ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਖੜਾ ਨਹੀਂ ਕਰੇਗੀ।
ਦੂਜੇ ਪਾਸੇ ਸ਼ਿਵ ਸੈਨਾ ਨੇ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਦੇ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ। ਫੜਨਵੀਸ ਨੇ ਕਿਹਾ ਕਿ ਅਸੀਂ ਵਿਰੋਧ ‘ਚ ਨਹੀਂ ਬੈਠਾਂਗੇ। ਅਸੀਂ ਸੱਤਾਧਾਰੀ ਪਾਰਟੀ ਦਾ ਸਮਰਥਨ ਕਰਾਂਗੇ, ਪ੍ਰੰਤੂ ਅਸੀਂ ਪਾਰਦਰਸ਼ਤਾ ਦੇ ਮੁੱਦੇ ‘ਤੇ ਸਮਝੌਤਾ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਬੀਐਮਸੀ ਚੋਣਾਂ ਦੇ ਨਤੀਜਿਆਂ ‘ਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਸ਼ਿਵ ਸੈਨਾ ਦੇ ਉਚ ਆਗੂ ਅਨਿਲ ਪਰਬ ਨੇ ਦੱਸਿਆ ਕਿ ਵਿਸ਼ਵਨਾਥ ਮਹਾਂਦੇਸ਼ਵਰ ਮੇਅਰ ਦੇ ਅਹੁਦੇ ਲਈ ਅਤੇ ਹਰੇਸ਼ਵਰ ਵਲੀਕਰ ਡਿਪਟੀ ਮੇਅਰ ਦੇ ਅਹੁਦੇ ਲਈ ਸ਼ਿਵ ਸੈਨਾ ਦੇ ਉਮੀਦਵਾਰ ਹੋਣਗੇ।

