ਸੰਤਾਂ-ਮਹਾਪੁਰਸ਼ਾਂ ਦੀ ਸਿਖਿਆਵਾਂ ਤੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਕਰ ਰਹੀ ਅਣਥੱਕ ਸਤਨ – ਮੁੱਖ ਮੰਤਰੀ
ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੰਤਰ ‘ਤੇ ਚਲਦੇ ਹੋਏ ਹਰ ਵਰਗ ਦਾ ਰੱਖਿਆ ਖਿਆਲ – ਮਨੋਹਰ ਲਾਲ
ਮੁੱਖ ਮੰਤਰੀ ਨੇ ਭਗਵਾਨ ਪਰਸ਼ੂਰਾਮ ਮਹਾਕੁੰਭ ਰਾਜ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗੜ੍ਹ, 11 ਦਸੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਨੂੰ ਦਿਸ਼ਾ ਦੇਣ ਵਾਲੇ ਸੰਤਾਂ-ਮਹਾਪੁਰਸ਼ਾਂ ਦੀ ਸਿਖਿਆਵਾਂ ਤੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਰਾਜ ਸਰਕਾਰ ਅਣਥੱਕ ਯਤਨ ਕਰ ਰਹੀ ਹੈ। ਇਸ ਦੇ ਲਈ ਹੀ ਸੰਤਾਂ-ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਸਰਕਾਰੀ ਤੌਰ ‘ਤੇ ਮਨਾਉਣ ਦੀ ਇਕ ਅਨੌਖੀ ਪਹਿਲ ਸ਼ੁਰੂ ਕੀਤੀ ਹੈ। ਸ੍ਰੀ ਮਨੋਹਰ ਲਾਲ ਅੱਜ ਕਰਨਾਲ ਵਿਚ ਪ੍ਰਬੰਧਿਤ ਭਗਵਾਨ ਪਰਸ਼ੂਰਾਮ ਮਹਾਕੁੰਭ ਸੂਬਾ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਮੁੱਖ ਮੰਤਰੀ ਵਜੋ ਨਹੀਂ, ਸਗੋ ਕਰਨਾਲ ਤੋਂ ਵਿਧਾਇਕ ਹੋਣ ਦੇ ਨਾਤੇ ਕਰਣ ਨਗਰੀ ਵਿਚ ਪ੍ਰਬੰਧਿਤ ਇਸ ਸਮਾਰੋਹ ਵਿਚ ਸੂਬੇ ਦੇ ਕੌਨੇ-ਕੌਨੇ ਤੋਂ ਆਏ ਲੋਕਾਂ ਦਾ ਸਵਾਗਤ ਕਰਦੇ ਹਨ।
ਉਨ੍ਹਾਂ ਨੇ ਭਗਵਾਨ ਪਰਸ਼ੂਰਾਮ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜ ਉਨ੍ਹਾਂ ਨੇ ਭਗਵਾਨ ਪਰਸ਼ੂਰਾਮ ਮਹਾਕੁੰਭ ਵਿਚ ਸ਼ਾਮਿਲ ਹੋ ਕੇ ਇਸ ਵਿਸ਼ਾਲ ਬ੍ਰਹਮਣ ਸਮੂਹ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਨੇ ਬ੍ਰਹਮਣ ਕੁੱਲ ਵਿਚ ਜਨਮ ਲੈ ਕੇ ਨਾ ਸਿਰਫ ਵੇਦ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕੀਤਾ ਸਗੋ ਸ਼ਤਰਿਯ ਸੁਭਾਅ ਨੂੰ ਧਾਰਣ ਕਰਦੇ ਹੋਏ ਸ਼ਸਤਰਾਂ ਨੂੰ ਵੀ ਧਾਰਣ ਕੀਤਾ ਅਤੇ ਇਸ ਤੋਂ ਇਹ ਸਾਰੇ ਸਨਾਤਨ ਜਗਤ ਦੇ ਆਰਾਧਯ ਅਤੇ ਸਾਰੇ ਸ਼ਸਤਰਾਂ ਅਤੇ ਸ਼ਤਰਾਂ ਦੇ ਗਿਆਤਾ ਕਹਿਲਾਏ। ਭਗਵਾਨ ਪਰਸ਼ੂਰਾਮ ਜੀ ਨੇ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਸਥਾਪਨਾ ਦੇ ਉਦੇਸ਼ ਨਾਲ ਅਤੇ ਸਮਾਜ ਦੇ ਸ਼ੋਸ਼ਿਤ ਅਤੇ ਪੀੜਤ ਵਰਗ ਦੇ ਅਧਿਕਾਰਾਂ ਦੀ ਰੱਖਿਆ ਲਈ ਸ਼ਸਤਰ ਚੁੱਕੇ।
ਉਨ੍ਹਾਂ ਨੇ ਕਿਹਾ ਕਿ ਸੰਤਾਂ ਨੇ ਸਮਾਜ ਨੂੰ ਸਿਖਿਆ, ਵਿਚਾਰ, ਸੰਸਕਾਰ ਦਿੱਤੇ ਅਤੇ ਸਮਾਜ ਵਿਚ ਵਿਆਪਤ ਬੁਰਾਈ ਨੂੰ ਦੂਰ ਕਰਨ ਦਾ ਕੰਮ ਕੀਤਾ। ਇਸ ਲਈ ਸੰਤਾਂ-ਮਹਾਪੁਰਸ਼ਾਂ ਦੀ ਸਿਖਿਆਵਾਂ ਤੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਸੰਤ ਮਹਾਪੁਰਸ਼ ਵਿਚਾਰ ਅਤੇ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸੰਤਾਂ-ਮਹਾਪੁਰਸ਼ਾਂ ਦੀਆਂ ਜੈਯੰਤੀਆਂ ਤੇ ਯਾਦਗਾਰ ਦਿਨਾਂ ਨੂੰ ਸਰਕਾਰੀ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਹਮਣ ਕਿਸੇ ਸਮਾਜ, ਜਾਤੀ ਦੇ ਨਹੀਂ ਹੁੰਦੇ , ਉਹ ਸਰਵ ਸਮਾਜ ਦੇ ਹੁੰਦੇ ਹਨ। ਜੋ ਬ੍ਰਹਮ ਨੂੰ ਜਾਣਦਾ ਹੈ ਊਹ ਬ੍ਰਹਮਣ ਹੈ ਅਤੇ ਬ੍ਰਹਮਣ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕਰਦਾ ਹੈ, ਅਨਿਆਂ ਦੇ ਖਿਲਾਫ ਆਵਾਜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਾਹਮਣ ਦਾ ਮੁੱਖ ਕੰਮ ਸਮਾਜ ਵਿਚ ਨੈਤਿਕਤਾ ਨੂੰ ਸਥਾਪਿਤ ਕਰਨਾ ਹੈ ਅਤੇ ਭਾਰਤੀ ਸਭਿਆਚਾਰ ਦੇ ਉੱਚੇ ਆਦਰਸ਼ਾਂ ਨੂੰ ਸਥਾਪਿਤ ਕਰਨਾ ਹੈ।
ਹਰਿਆਣਾ ਇਕ-ਹਰਿਆਣਵੀ ਇਕ ਦੇ ਮੰਤਰ ‘ਤੇ ਚਲਦੇ ਹੋਏ ਹਰ ਵਰਗ ਦਾ ਰੱਖਿਆ ਖਿਲਾਲ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਉਨ੍ਹਾਂ ਨੇ ਸਰਕਾਰ ਬਣਾਈ, ਉਸ ਸਮੇਂ ਉਨ੍ਹਾਂ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ। ਇਸੀ ਮੰਤਰ ‘ਤੇ ਚਲਦੇ ਹੋਏ ਸਮਾਨ ਵਿਕਾਸ ਯਕੀਨੀ ਕਰਨ ਅਤੇ ਗਰੀਬਾਂ ਦੀ ਭਲਾਈ ਲਈ ਕਈ ਭਲਾਈਕਾਰੀ ਯੋਜਨਾਵਾਂ ਬਣਾਈਆਂ। ਈ-ਗਵਰਨੈਂਸ ਦੇ ਨਾਤੇ ਨਾਲ ਪਰਿਵਾਰ ਪਹਿਚਾਣ ਪੱਤਰ ਬਣਾਇਆ ਹੈ, ਜਿਸ ਦੇ ਰਾਹੀਂ ਗਰੀਬ ਪਰਿਵਾਰਾਂ ਦੇ ਭਲਾਈ ਦੀ ਯੋਜਨਾਵਾਂ ਦਾ ਲਾਭ ਸਿੱਧੇ ਉਨ੍ਹਾਂ ਤਕ ਪਹੁੰਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ। ਇਸ ਦੇ ਪਹਿਲੇ ਪੜਾਅ ਵਿਚ ਸੱਭ ਤੋਂ ਗਰੀਬ 2 ਲੱਖ ਪਰਿਵਾਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੀ ਘੱਟ ਤੋਂ ਘੱਟ ਸਾਲਾਨਾ ਆਮਦਨ 1ਲੱਖ 80 ਹਜਾਰ ਰੁਪਏ ਕਰਨ ਦਾ ਟੀਚਾ ਰੱਖਿਆ ਹੈ।
ਚਿਰਾਯੂ ਹਰਿਆਣਾ ਯੋਜਨਾ ਨਾਲ ਜਰੂਰਤਮੰਦਾਂ ਨੂੰ ਮਿਲਿਆ ਸਿਹਤ ਸਹੂਲਤਾਂ ਦਾ ਅਧਿਕਾਰ
ਉਨ੍ਹਾਂ ਨੇ ਕਿਹਾ ਕਿ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਸੂਬੇ ਦੇ ਅਜਿਹੇ ਜਰੂਰਤਮੰਦ ਪਵਿਾਰਾਂ ਨੂੰ ਵੀ ਆਯੂਸ਼ਮਾਨ ਭਾਂਰਤ ਯੋਜਨਾ ਦੇ ਤਹਿਤ ਲਾਭ ਦੇਣ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤਕ ਹੈ। ਇਸ ਯੋਜਨਾ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਇੰਨ੍ਹਾਂ ਪਰਿਵਾਰਾਂ ਦੇ ਇਲਾਜ ਦਾ 5 ਲੱਖ ਰੁਪਏ ਤਕ ਦਾ ਖਰਚ ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਪਹਿਲਾਂ ਹਰਿਆਣਾ ਵਿਚਅ 15 ਲੱਖ 51, 798 ਪਰਿਵਾਰ ਆਯੂਸ਼ਮਾਨ ਭਾਂਰਤ ਯੋਜਨਾ ਵਿਚ ਕਵਰ ਹੋ ਰਹੇ ਸਨ। ਪਰ ਹੁਣ ਅਸੀਂ ਸੂਬਾ ਸਰਕਾਰ ਦੇ ਖਰਚ ‘ਤੇ ਯੋਜਨਾ ਦਾ ਦਾਇਰਾ ਵਧਾਇਆ ਹੈ। ਇਸ ਤੋਂ ਸੂਬੇ ਵਿਚ ਹੁਣ 28 ਲੱਖ 89036 ਪਰਿਵਾਰ ਕਵਰ ਹੋ ਰਹੇ ਹਨ।
ਹਰਿਆਣਾ ਸਰਕਾਰ ਨੇ ਸੰਤਾਂ-ਮਹਾਪੁਰਸ਼ਾਂ ਦੇ ਵਿਚਾਰਾਂ ਤੇ ਸਿਖਿਆਵਾਂ ਦਾ ਪ੍ਰਚਾਰ ਪ੍ਰਸਾਰ ਦੀ ਅਨੋਖੀ ਪਹਿਲ ਕੀਤੀ ਹੈ – ਕੇਂਦਰੀ ਰਾਜ ਮੰਤਰੀ ਇਸ ਮੌਕੇ ‘ਤੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਕਿਹਾ ਕਿ ਬ੍ਰਾਹਮਣ ਤਿਆਗ ਦੀ ਪ੍ਰਤੀਮੂਰਤੀ ਹੁੰਦੇ ਹਨ, ਕੌਮੀ ਨਿਰਮਾਣ, ਤੇ ਸਮਾਜ ਹਿੱਤ ਵਿਚ ਸਮਰਪਿਤ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਸੰਤਾਂ-ਮਹਾਪੁਰਸ਼ਾਂ ਦੇ ਵਿਚਾਰਾਂ ਤੇ ਸਿਖਿਆਵਾਂ ਨੂੰ ਯਾਦ ਰੱਖਣ ਦੇ ਨਾਲ-ਨਾਲ ਉਨ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਦੇ ਯਤਨਾਂ ਨਾਲ ਸਾਲ 2016 ਤੋਂ ਗੀਤਾ ਮਹਾਉਤਸਵ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਗੀਤਾ ਦਾ ਸੰਦੇਸ਼ ਪੂਰੀ ਦੁਨੀਆ ਵਿਚ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੱਭਕਾ ਸਾਥ-ਸੱਭਕਾ ਵਿਕਾਸ- ਸੱਭਕਾ ਪ੍ਰਯਾਸ ਅਤੇ ਸੱਭਕਾ ਵਿਸ਼ਵਾਸ ਦੇ ਮੂਲਮੰਤਰ ‘ਤੇ ਚਲਦੇ ਹੋਏ ਸਮਾਜ ਤੇ ਦੇਸ਼ ਲਈ ਕਾਰਜ ਕਰ ਰਹੇ ਹਨ। ਇਸੀ ਤਰ੍ਹਾ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਵਿਚ ਹਰਿਆਣਾ ਇਕ-ਹਰਿਆਣਵੀਂ ਇਕ ਦੇ ਨਾਰੇ ਦੇ ਅਨੁਰੂਪ , ਸਾਰੇ ਵਰਗਾਂ ਦੇ ਹਿੱਤ ਦੇ ਲਹੀ ਕਾਰਜ ਕਰ ਰਹੇ ਹਨ।
ਮੁੱਖ ਮੰਤਰੀ ਨੇ ਕੀਤਾ ਹਰਿਆਣਾ ਨੂੰ ਦਿਸ਼ਾ ਦੇਣ ਦਾ ਕੰਮ – ਮੂਲਚੰਦ ਸ਼ਰਮਾ
ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਕਰਣ ਨਗਰੀ ਕਰਨਾਲ ਵਿਚ ਭਗਵਾਨ ਪਰਸ਼ੂਰਾਮ ਮਹਾਕੁੰਭ ਦਾ ਇੰਨ੍ਹਾ ਵੱਡਾ ਪ੍ਰਬੰਧ ਕਰਨਾ ਬੇਹੱਦ ਸ਼ਲਾਘਾਯੋਗ ਕਦਮ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਪਹਿਲਾਂ ਇਹ ਹਾਲਾਤ ਸਨ ਕਿ ਪੜੇ-ਲਿਖੇ ਨੌਜੁਆਨ ਨੌਕਰੀਆਂ ਲਈ ਜੂਝ ਰਹੇ ਸਨ, ਨੌਕਰੀਆਂ ਨਹੀਂ ਮਿਲਦੀਆਂ ਸਨ। ਮੁੱਖ ਮੰਤਰੀ ਨੇ ਆਮ ਆਦਮੀ ਨੂੰ ਯੋਗਤਾ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਨਾਲ ਨੌਕਰੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਨੌਕਰੀਆਂ ਵਿਚ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਈ। ਮੁੱਖ ਮੰਤਰੀ ਦੇ ਇਸ ਕਦਮ ਨਾਲ ਸਰਵ ਸਮਾਜ ਲਾਭ ਮਿਲਿਆ ਹੈ।

