ਅੰਮ੍ਰਿਤਸਰ

ਖ਼ਾਲਸਾ ਕਾਲਜ ਵਿਖੇ ‘ਆਈ. ਟੀ. ’ਚ ਬੇਹਤਰੀਨ ਭਵਿੱਖ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 12 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਵਿਖੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਦੇ ਪੀ. ਜੀ ਵਿਭਾਗ ਵੱਲੋਂ ‘ਆਈ.ਟੀ. ’ਚ ਬੇਹਤਰੀਨ ਕੈਰੀਅਰ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਲੀਕੇ ਗਏ ਸੈਮੀਨਾਰ ’ਚ ਕੋਚੀਵਾ (ਕੋਚਰਟੈਕ ਦਾ ਸਿਖਲਾਈ ਵਿੰਗ) ਤੋਂ ਫੈਸੀਲੀਟੇਟਰ ਸ੍ਰੀਮਤੀ ਪੁਸ਼ਪਲਤਾ ਬਗਾਤੀ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ, ਵਿਭਾਗ ਤੋਂ ਕੋਆਰਡੀਨੇਟਰ ਪ੍ਰੋ. ਹਰਭਜਨ ਸਿੰਘ ਰੰਧਾਵਾ ਅਤੇ ਕੋ-ਕੋਆਰਡੀਨੇਟਰ ਪ੍ਰੋ. ਸੁਖਵਿੰਦਰ ਕੌਰ ਨੇ ਸ਼੍ਰੀਮਤੀ ਬਗਾਤੀ ਦਾ ਸਵਾਗਤ ਕਰਦਿਆਂ ਮੋਮੈਂਟੋ ਅਤੇ ਜੀਵਤ ਪੌਦਾ ਭੇਂਟ ਕੀਤਾ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸੈਮੀਨਾਰ ਦੇ ਆਯੋਜਨ ਲਈ ਕੰਪਿਊਟਰ ਸਾਇੰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਉਕਤ ਵਿਸ਼ੇ ’ਤੇ ਆਯੋਜਿਤ ਪ੍ਰੋਗਰਾਮ ਲਾਹੇਵੰਦ ਸਹਾਈ ਹੋਵੇਗਾ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣਗੇ ਕਿ ਉਹ ਆਈ. ਟੀ. ਸੈਕਟਰ ’ਚ ਉਦਯੋਗ ਨਾਲ ਸਬੰਧਿਤ ਕੈਰੀਅਰ ਵਿਕਲਪਾਂ ਦੀ ਖੋਜ ਕਿਵੇਂ ਕਰ ਸਕਦੇ ਹਨ। ਇਸ ਮੌਕੇ ਸ਼੍ਰੀਮਤੀ ਬਗਾਤੀ ਨੇ ਆਈ. ਟੀ. ਨਾਲ ਸਬੰਧਿਤ ਉਦਯੋਗਾਂ ’ਚ ਵਰਤੀਆਂ ਜਾਣ ਵਾਲੀਆਂ ਨਵੀਨਤਮ ਵਿਕਾਸ ਭਾਸ਼ਾਵਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੌਫਟਵੇਅਰ ’ਚ ਸਭ ਤੋਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਲਈ, ਇਕ ਨੂੰ ਅਪ-ਟੂ-ਮਿੰਟ ਪ੍ਰੋਗਰਾਮਿੰਗ ਭਾਸ਼ਾਵਾਂ, ਡੇਟਾਬੇਸ ਫਰੇਮਵਰਕ ਅਤੇ ਟੂਲਸ ਨਾਲ ਜਾਣੂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਉਦਯੋਗਿਕ ਦ੍ਰਿਸ਼ਟੀਕੋਣ ਤੋਂ ਕੋਰਸਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਅਤੇ ਸਮਝਾਇਆ ਕਿ ਮੌਜੂਦਾ ਉਦਯੋਗਿਕ ਮੰਗਾਂ ਨੂੰ ਪੂਰਾ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰੋ: ਰੰਧਾਵਾ ਨੇ ਡੈਲੀਗੇਟ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਦੇ ਤਾਲਮੇਲ ’ਚ ਅਹਿਮ ਭੂਮਿਕਾ ਨਿਭਾਈ। ਸੈਮੀਨਾਰ ’ਚ ਪ੍ਰੋ: ਸਿਮਰਨਜੀਤ ਕੌਰ ਦੂਆ, ਪ੍ਰੋ: ਗੁਨੀਤ ਕੌਰ, ਪ੍ਰੋ: ਵਿਸ਼ਾਲ ਗੁਪਤਾ ਨੇ ਵੀ ਸਹਿਯੋਗ ਦਿੱਤਾ।

Leave a Reply

Your email address will not be published. Required fields are marked *